ਯੁਵਾ ਸੰਸਦ ਭਾਰਤ @2047 ਥੀਮ ਦੇ ਤਹਿਤ ਪ੍ਰੋਗਰਾਮ ਦਾ ਆਯੋਜਨ

ਮੋਗਾ 25 ਅਗਸਤ:-ਭਾਰਤ ਸਰਕਾਰ ਦੇ ਵਿਭਾਗ ਨਹਿਰੂ ਯੁਵਾ ਕੇਂਦਰ ਮੋਗਾ ਦੇ ਵਿਸ਼ੇਸ ਸਹਿਯੋਗ ਸਦਕਾ ਦਾਰਾਪੁਰ ਯੂਥ ਵੈਲਫੇਅਰ ਕਲੱਬ ਵੱਲੋ ਸਰਕਾਰੀ ਆਈ.ਟੀ.ਆਈ ਮੋਗਾ ਵਿਖੇ ਯੁਵਾ ਸੰਵਾਦ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਨੌਜਵਾਨਾਂ ਨੂੰ 2047 ਤੱਕ ਵਿਕਸਿਤ ਹੋ ਰਹੇ ਭਾਰਤ ਦੇਸ਼ ਦੀਆਂ ਯੋਜਨਾਵਾਂ ਤੋਂ ਜਾਣੂੰ ਕਰਵਾਉਣਾ ਸੀ। ਪ੍ਰੋਗਰਾਮ ਦੇ ਦੌਰਾਨ ਮੰਚ ਤੋਂ ਭਰਪੂਰ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਆਏ ਹੋਏ ਨੌਜਵਾਨਾਂ ਨੇ ਵੀ ਯੁਵਾ ਸੰਵਾਦ ਦੇ ਮੰਚ ਤੋਂ ਦੇਸ਼ ਦੇ ਵਿਕਾਸ ਪ੍ਰਤੀ ਆਪਣੇ ਯੋਗਦਾਨ ਅਤੇ ਵਿਚਾਰਾਂ ਨੂੰ ਸਾਂਝਾ ਕੀਤਾ ਗਿਆ।
ਇਸ ਮੌਕੇ ਮੰਚ ਤੋਂ ਪਵਨ ਕੁਮਾਰ ਨੇ ਆਪਣੇ ਵਿਚਾਰਾਂ ਰਾਹੀਂ ਇਸ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਦੱਸਿਆ। ਇਸ ਤੋਂ ਇਲਾਵਾ ਜ਼ਿਲ੍ਹਾ ਯੂਥ ਅਫਸਰ ਗੁਰਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਅੰਮ੍ਰਿਤ ਕਾਲ ਦੇ ਵਿੱਚ ਦੇਸ਼ ਨਵੀਆਂ ਸੰਭਾਵਨਾਵਾਂ ਦੀ ਖੋਜ ਕਰ ਰਿਹਾ ਹੈ। ਚੰਦਰਯਾਨ-3 ਦੀ ਸਫਲਤਾ ਇਸੇ ਕੜੀ ਦੇ ਤਹਿਤ ਇੱਕ ਮੀਲ ਪੱਥਰ ਹੈ। ਅੰਮ੍ਰਿਤ ਦੇ ਵਿੱਚ ਪੰਚਪ੍ਰਣ ਦਾ ਸਿਧਾਂਤ ਦੇਸ਼ ਦੇ ਨੌਜਵਾਨਾਂ ਲਈ ਤਕਨਾਲੋਜੀ ਅਤੇ ਵਿਕਾਸ ਦੇ ਨਵੇਂ ਰਾਸਤੇ ਖੋਲ ਰਿਹਾ ਹੈ। ਦੇਸ਼ ਦਾ ਨੌਜਵਾਨ ਆਤਮ ਨਿਰਭਰਤਾ ਦੇ ਰਾਸਤੇ ਉੱਤੇ ਨਵੇਕਲੀਆਂ ਪੈੜਾਂ ਛੱਡ ਰਿਹਾ ਹੈ।
ਇਸ ਤੋਂ ਇਲਾਵਾ ਮੰਚ ਤੋਂ ਜਗਸੀਰ ਸਿੰਘ ਅਤੇ ਪ੍ਰਿਸੀਪਲ ਸ਼ਿਲਪਾ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ਯੂਥ ਆਗੂ ਗੁਰਭੇਜ ਸਿੰਘ, ਸਹਾਇਕ ਪ੍ਰਦੀਪ ਰਾਏ, ਜਗਸੀਰ ਸਿੰਘ, ਪਵਨ ਕੁਮਾਰ, ਨਿਰਮਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਖਸੀਅਤਾਂ ਹਾਜ਼ਰ ਸਨ।





