ਸਿੱਖਿਆਤਾਜਾ ਖਬਰਾਂਤਾਜ਼ਾ ਖਬਰਾਂਰਾਜ
ਮਾਤਾ ਜੰਗੀਰ ਕੌਰ ਨਮਿਤ ਅੰਤਿਮ ਅਰਦਾਸ 31 ਮਾਰਚ 2023 ਨੂੰ ਤਰਨਤਾਰਨ ਵਿਖੇ ਹੋਵੇਗੀ
ਬੜੇ ਹੀ ਨੇਕ ਸੁਭਾਅ ਦੇ ਮਾਲਕ ਸਨ ਮਾਤਾ ਜੰਗੀਰ ਕੌਰ

ਮੋਗਾ 30 ਮਾਰਚ ( ਚਰਨਜੀਤ ਸਿੰਘ ) ਵਿਰਾਸਤ-ਏ-ਕੌਮ ਫਾਉਂਡੈਸ਼ਨ ਅਤੇ ਗੁਰਮਤਿ ਸੰਗੀਤ ਅਕੈਡਮੀ ਜ਼ੀਰਾ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਜੀ ਦੇ ਪੂਜਨੀਕ ਮਾਤਾ ਜਗੀਰ ਕੌਰ ਜੀ ਧਰਮ ਪਤਨੀ ਸੂਬੇਦਾਰ ਦਰਸ਼ਨ ਸਿੰਘ, ਮਿਤੀ 22.03.2023 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਹਨ ਉਹਨਾ ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਗਏ ਸ੍ਰੀ ਅੰਖਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਮਹੱਲਾ ਗੁਰੂ ਕਾ ਖੂਹ, ਗਲੀ ਅਮਰ ਸਿੰਘ ਵਾਲੀ, ਤਰਨ ਤਾਰਨ ਵਿਖੇ ਮਿਤੀ 31.03.2023 ਦਿਨ ਸ਼ੁਕਰਵਾਰ ਨੂੰ ਸਵੇਰੇ 10:00 ਵਜੇ ਪੈਣਗੇ। ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਗੁਰੂ ਕਾ ਖੂਹ ਵਿਖੇ ਸਵੇਰੇ 11:00 ਵਜੇ ਤੋਂ ਦੁਪਹਿਰ 1:30 ਤੱਕ ਹੋਵੇਗੀ ਆਪ ਜੀ ਨੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਮਾਤਾ ਜੰਗੀਰ ਕੌਰ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ਣ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ





