ਧਰਮਕੋਟ ਵਿਖੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਗੱਡੀਆਂ ਤੇ ਰਿਫਲੈਕਟਰ (ਰੇਡੀਅਮ ਟੇਪਾਂ) ਲਗਾਈਆਂ ਗਈਆਂ l

ਧਰਮਕੋਟ 28 ਦਸੰਬਰ ( ਚਰਨਜੀਤ ਸਿੰਘ , ਮਨੋਜ ਕੁਮਾਰ ) ਸੰਘਣੀ ਧੁੰਦ ਨੂੰ ਦੇਖਦੇ ਹੋਏ ਅੱਜ-ਕੱਲ ਲਗਾਤਾਰ ਹੀ ਐਕਸੀਡੈਟ ਦੀਆ ਘਟਨਾਵਾਂ ਦੇਖੀਆ ਸੁਣੀਆ ਜਾਂਦੀਆ ਹਨ ਇਸ ਤੋ ਬਚਾਵ ਦਾ ਸੱਭ ਤੋ ਉਤੱਮ ਤਰੀਕਾ ਗੱਡੀਆਂ ਤੇ ਲੱਗੇ ਹੋਏ ਰਿਫਲੇਕਟਰ ਹਨ ਜੋ ਕਾਫੀ ਹੱਦ ਤੱਕ ਧੁੰਦ ਵਿੱਚ ਦੂਸਰੇ ਸਾਧਨ ਨੂੰ ਦੇਖਣ ਵਿੱਚ ਮਦਦ ਕਰਦੇ ਹਨ । ਇਸੇ ਲੜੀ ਤਹਿਤ ਧਰਮਕੋਟ ਦੀਆਂ ਕੁਝ ਸਮਾਜ ਸੇਵੀ ਸੰਸਥਾਵਾਂ ਜਿੰਨਾ ਵਿੱਚ Human service society ਜਿਲ੍ਹਾ Rural NGO ਬਲਾਕ Dhrmkot , Blood Donor Club , ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦਾ ਮੁੱਖ ਰੋਲ ਰਿਹਾ ਇਹਨਾਂ ਸੰਸਥਾਵਾਂ ਨੇ ਪੁਲਿਸ ਥਾਣਾ ਧਰਮਕੋਟ ਦੀ ਟੀਮ ਨਾਲ ਮਿਲ ਕੇ ਗੋਲ ਚੋਕ ਨੇੜੇ ਅਤੇ ਹੋਰ ਸੜਕ ਦੇ ਮੇਨ ਟਿਕਾਣਿਆਂ ਤੇ ਸਾਧਨਾਂ ਨੂੰ ਰੋਕ ਕੇ ਉਹਨਾਂ ਤੇ ਰਿਫਲੇਕਟਰ ਲਗਾਏ ਤਾਂ ਜੋ ਲੋਕਾਂ ਦੀ ਸੁਰੱਖਿਆਂ ਦਾ ਪ੍ਰੰਬਧ ਕੀਤਾ ਜਾ ਸਕੇ ਥਾਣਾ ਧਰਮਕੋਟ ਦੇ S.H.O ਜਸਵਿੰਦਰ ਸਿੰਘ Asi ਦਵਿੰਦਰਜੀਤ ਸਿੰਘ ਸਮਾਜ ਸੇਵੀ ਸੰਸਥਾਵਾਂ ਦੀ ਇਸ ਕਾਰਵਾਈ ਦੀ ਵਿਸ਼ੇਸ ਤੋਰ ਤੇ ਸ਼ਲਾਘਾ ਕੀਤੀ। ਇਸ ਸਮੇ Human service society ਦੇ ਮੈਂਬਰ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਸ਼ਾਮਿਲ ਸਨ ਇਸ ਮੋਕੇ Human service society ਦੇ ਚੇਅਰਮੈਨ ਮਿਦੁਲ ਨੋਹਰੀਆ ,ਜਰਨਲ ਸਕੱਤਰ ਮਨੋਜ ਕੁਮਾਰ ਨਿੱਕੂ, ਵਾਈਸ ਚੇਅਰਮੈਨ ਵਿਨੈ ਕੁਮਾਰ ਅਰੋੜਾ, ਜਸਵਿੰਦਰ ਸਿੰਘ ਰੱਖਰਾ,ਬਲਜਿੰਦਰ ਸਿੰਘ ਸਿੱਧੂ ਡਾਕਟਰ ਸੁਰਿੰਦਰਪਾਲ ਜੁਨੇਜਾ ਡਾਕਟਰ ਹਰਮੀਤ ਸਿੰਘ ਲਾਡੀ , ਲਵਪ੍ਰੀਤ ਸਿੰਘ , ਨਿਖਲ ਬਾਂਸਲ , ਅਤੇ ਹੋਰ ਮੈਂਬਰ ਹਾਜਰ ਸਨ। ਇਨਾਂ ਨੇਕ ਕਰਜਾ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ l





