
ਅਜੀਤਵਾਲ 10 ਅਕਤੂਬਰ (ਚਰਨਜੀਤ ਸਿੰਘ )ਬਰਿਸਟਾ ਆਲ ਇੰਡੀਆ ਟਰੇਡ ਯੂਨੀਅਨ ਆਗੂ ਸ੍ਰੀਯੁਕਤ ਘਨਸ਼ਿਆਮ ਜੇਨਾ ਸਾਹਿਬ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਤੇ ਵੱਖ ਵੱਖ ਸਖਸ਼ੀਅਤਾਂ ਵੱਲੋਂ ਖਾਸ ਕਰਕੇ ਐਫ਼ ਸੀ ਆਈ ਦੇ ਸਮੂਹ ਮੈਂਬਰਾਂ, ਆਗੂਆਂ, ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਜੇਨਾ ਸਾਹਿਬ ਜੀ ਦੀ ਹੋਈ ਅਚਨਚੇਤ ਮੌਤ ਤੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਜੇਨਾ ਸਾਹਿਬ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੌਕੇ ਵੱਡੀ ਗਿਣਤੀ ਐਫ਼ ਸੀ ਆਈ ਵਰਕਰ, ਐਫ਼ ਸੀ ਆਈ ਆਗੂ ਅਤੇ ਅਹੁਦੇਦਾਰਾਂ ਵੱਲੋਂ ਜੇਨਾ ਸਾਹਿਬ ਦੇ ਕੀਤੇ ਹੋਏ ਅਨੇਕਾਂ ਕੰਮਾਂ ਨੂੰ ਯਾਦ ਕੀਤਾ ਗਿਆ। ਆਗੂਆ ਵਲੋਂ ਜੇਨਾ ਸਾਹਿਬ ਅਮਰ ਰਹੇ ਦੇ ਵੀ ਨਾਅਰੇ ਲਗਾਏ ਗਏ।ਇਸ ਮੌਕੇ ਕੁਲਵੰਤ ਸਿੰਘ ਸੈਕਟਰੀ, ਤਰਸੇਮ ਸਿੰਘ ਸੈਕਟਰੀ, ਜਗਦੀਸ਼ ਸਿੰਘ ਸੈਂਟਰ ਕਮੇਟੀ ਮੈਂਬਰ, ਸਾਬਕਾ ਸਰਪੰਚ ਕੁਲਦੀਪ ਸਿੰਘ, ਅਤੇ ਮੰਗਲ ਸਿੰਘ ਬਾਬਾ ਵੱਲੋਂ ਜੇਨਾ ਸਾਹਿਬ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਜ਼ੋਈ ਕੀਤੀ ਗਈ।




