ਕੋਟਕਪੂਰਾ ਰੋਡ ਜੈਤੋ ਪੈਦੇਂ ਸੂਏ ਵਿੱਚ ਇੱਕ ਨੋਜਵਾਨ ਦੀ ਤੈਰਦੀ ਹੋਈ ਲਾਸ਼ ਮਿਲੀ

ਤੀਰਥ 17 ਦਸੰਬਰ ( ਤੀਰਥ ਸਿੰਘ ) ਚੜੵਦੀ ਕਲਾ ਸੇਵਾ ਸੁਸਾਇਟੀ ਦੇ ਐਂਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਕੋਟਕਪੂਰਾ ਰੋਡ ਨੇੜੇ ਮੰਜਿਆਂ ਵਾਲੀ ਕੋਲ ਇੱਕ ਨੋਜਵਾਨ ਆਦਮੀ ਦੀ ਲਾਸ਼ ਤੈਰ ਰਹੀ ਹੈ ਸੂਚਨਾ ਮਿਲਦਿਆਂ ਹੀ ਚੜੵਦੀ ਕਲਾ ਸੇਵਾ ਸੁਸਾਇਟੀ ਮੀਤ ਸਿੰਘ ਮੀਤਾ, ਸੰਦੀਪ ਸਿੰਘ, ਗੋਰਾ ਔਲਖ, ਦਵਿੰਦਰ ਸਿੰਘ, ਘਟਨਾ ਵਾਲੀ ਥਾਂ ਉੱਤੇ ਪਹੁੰਚੇ ਅਤੇ ਨਾਲ ਹੀ ਜੈਤੋ ਸਹਾਰਾ ਹੈਲਪ ਐੱਨ, ਜੀ, ਓ ਸੰਦੀਪ ਸਿੰਘ ਲੂੰਬਾ ਜੀ ਵੀ ਪਹੁੰਚੇ ਨਾਲ ਸਹਿਯੋਗ ਕੀਤਾ ਜੈਤੋ ਪੁਲਿਸ ਪ੍ਸਾਸਨ ਨੂੰ ਇਤਲਾਹ ਦਿੱਤੀ ਜੈਤੋ ਪੁਲਿਸ ਪ੍ਸਾਸਨ ਦੀ ਦੇਖ ਰੇਖ ਹੇਠਾਂ ਇਸ ਨੋਜਵਾਨ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਤੇ ਜੈਤੋ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟੇ ਲਈ ਰੱਖ ਦਿੱਤਾ ਗਿਆ ਚੜੵਦੀ ਕਲਾ ਸੇਵਾ ਸੁਸਾਇਟੀ ਤੇ ਪੁਲਿਸ ਪ੍ਸਾਸਨ ਦੀ ਮੱਦਦ ਨਾਲ 2 ਤੋਂ 3 ਘੰਟੇ ਵਿੱਚ ਬੜੀ ਮੁਸ਼ਕਿਲ ਨਾਲ ਇਸ ਨੋਜਵਾਨ ਦੀ ਪਹਿਚਾਣ ਕਰਵਾ ਦਿੱਤੀ ਜਿਸਦਾ ਨਾਮ ਹਰਜਿੰਦਰ ਸਿੰਘ (37ਸਾਲ) ਸਪੁੱਤਰ ਸੁਰਜੀਤ ਸਿੰਘ ਪਿੰਡ ਕੋਠੇ ਕੇਹਰ ਸਿੰਘ ਵਜੋਂ ਹੋਈ / ਮਾਨਵਤਾ ਦੀ ਸੇਵਾ ਵਿੱਚ ਹਾਜ਼ਰ ਚੜੵਦੀ ਕਲਾ ਸੇਵਾ ਸੁਸਾਇਟੀ ਗੰਗਸਰ ਸਾਹਿਬ ਜੈਤੋ




