ਸਵੀਪ ਗਤੀਵਿਧੀਆਂ ਅਧੀਨ ਪਿੰਡ ਬਰਕੰਦੀ ਦੇ ਵੋਟਰਾਂ ਨੂੰ ਜਾਗਰੂਕ ਕੀਤਾ

ਮੋਗਾ 16 ਫਰਵਰੀ ( ਚਰਨਜੀਤ ਸਿੰਘ ) ਚੋਣ ਕਮਿਸ਼ਨ ਪੰਜਾਬ ਅਤੇ ਮਾਣਯੋਗ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਨੀਤ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਗੁਰਦਾਸ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਮੇਵਾ ਸਿੰਘ ਸਿੱਧੂ ਉਪ ਜ਼ਿਲ੍ਹਾ ਸਿਖਿਆ ਅਫਸਰ ਮੈਡਮ ਭੁਪਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਜੀ ਦੀ ਅਗਵਾਈ ਅਧੀਨ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲ ਨੇ ਪਿੰਡ ਬਰਕੰਦੀ ਸਰਕਾਰੀ ਮਿਡਲ ਸਕੂਲ ਜ਼ਿਲ੍ਹਾ ਬਠਿੰਡਾ ਵਿੱਚ ਵੋਟਰਾਂ ਨੂੰ 20 ਫਰਵਰੀ 2022 ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਜਾਗਰੂਕ ਕੀਤਾ ਅਤੇ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਨੇ ਕਿਹਾ ਕਿ ਵੋਟ ਇੱਕ ਬਹੁਤ ਵੱਡੀ ਅਤੇ ਔਖੀ ਜ਼ਿੰਮੇਵਾਰੀ ਹੈ ਇਸ ਨੂੰ ਪੂਰੀ ਇਮਾਨਦਾਰੀ ਨਾਲ ਸਾਨੂੰ ਨਿਭਾਉਣਾ ਚਾਹੀਦਾ ਹੈ ਸਾਨੂੰ ਆਪਣੀ ਵੋਟ ਦੀ ਵਰਤੋਂ ਬਿਨਾਂ ਕਿਸੇ ਲਾਲਚ ਡਰ ਭੈਅ ਦੇ ਕਰਨੀ ਚਾਹੀਦੀ ਹੈ ਇਸ ਨਾਲ ਹੀ ਅਸੀਂ ਲੋਕਤੰਤਰ ਨੂੰ ਮਜ਼ਬੂਤ ਦਾ ਮਜ਼ਬੂਤ ਬਣਾ ਸਕਦੇ ਹਾਂ ਇਕ ਸੂਝਵਾਨ ਵੋਟਰ ਹੀ ਏਕਾ ਚੰਗੇ ਸਮਾਜ ਦਾ ਸਿਰਜਕ ਹੁੰਦਾ ਹੈ ਇਸ ਮੌਕੇ ਇਸ ਮੌਕੇ ਸਕੂਲ ਇੰਚਾਰਜ ਸਰਦਾਰ ਸੁਰਜੀਤ ਸਿੰਘ ਸਾਇੰਸ ਮਾਸਟਰ ਸੋਨੂੰ ਰਾਮ ਹਿੰਦੀ ਮਾਸਟਰ ਹਿੰਦੀ ਮਾਸਟਰ ਵੀਰਪਾਲ ਕੌਰ ਐਸ ਐਸ ਮਿਸਟ੍ਰੈਸ ਮਨਜੀਤ ਕੌਰ ਕਰਮਜੀਤ ਕੌਰ ਕੁਲਵਿੰਦਰ ਸਿੰਘ ਮੁੱਖ ਅਧਿਆਪਕ ਪ੍ਰਾਇਮਰੀ ਸਰਕਾਰੀ ਪ੍ਰਾਇਮਰੀ ਸਕੂਲ ਬਰਕੰਦੀ ਉੱਤਮ ਸਿੰਘ ਗੁਰਮੇਲ ਸਿੰਘ ਬਲਵੀਰ ਕੌਰ ਰਾਜਿੰਦਰ ਸਿੰਘ ਸੁਖਪ੍ਰੀਤ ਹਾਜ਼ਰ ਸਨ




