ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਵਾਤਾਵਰਨ ਨੂੰ ਹਰਾ-ਭਰਾ ਰੱਖਣ ਲਈ ਮੋਗਾ ਵਿਕਾਸ ਮੰਚ ਅਉਣ ਲੱਗਾ ਸੁਰਖੀਆ ਚ
ਮੋਗਾ ਵਿਕਾਸ ਮੰਚ ਦੇ ਯਤਨਾ ਨੂੰ ਬੂਰ ਪੈਣ ਲੱਗਾ

ਮੋਗਾ 1 ਜੁਲਾਈ ( ਚਰਨਜੀਤ ਸਿੰਘ ) ਅੱਜ ਮੋਗਾ ਵਿਕਾਸ ਮੰਚ ਦੇ ਵਾਈਸ ਪ੍ਰੈਜ਼ੀਡੈਂਟ ਕੁਲਦੀਪ ਸਿੰਘ, ਯੂਥ ਕੋਆਰਡੀਨੇਟਰ ਭਾਰਤ ਗੁਪਤਾ , ਫਾਉੰਡਰ ਹਰਸ਼ ਗੋਇਲ ਤੋਂ ਪ੍ਰੇਰਨਾ ਲੈਂਦੇ ਹੋਏ ਹਰਮਨਜੀਤ ਸਿਘ, ਜਗਜੋਤ ਸਿੰਘ , ਕਮਲਜੀਤ ਕੋਰ , ਕੁਲਵਿੰਦਰ ਕੋਰ , ਮਨਪ੍ਰੀਤ ਕੋਰ , ਜੇੈਸਮੀਨ ਕੋਰ ਵੱਲੋਂ ਰੁੱਖ ਲਗਾਏ ਗਏ ।ਇੱਥੇ ਇਹ ਜ਼ਿਕਰਯੋਗ ਹੈ ਕਿ ਮੋਗਾ ਵਿਕਾਸ ਮੰਚ ਵੱਲੋਂ ਹਰੇਕ ਸ਼ਹਿਰੀ ਨੂੰ ਘੱਟੋ ਘੱਟ ਇਕ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ।ਇਸੇ ਕੜੀ ਵਜੋਂ ਨੇੜਲੇ ਭਵਿੱਖ ਵਿਚ ਕੈਨੇਡਾ ਜਾ ਰਹੀ ਕਮਲਜੀਤ ਕੌਰ ਅਤੇ ਮੋਗਾ ਵਿਖੇ ਰਹਿੰਦੇ ਉਸ ਦੇ ਭੈਣ ਭਰਾਵਾਂ ਦੁਆਰਾ ਅੱਜ ਇਹ ਰੁੱਖ ਲਗਾਏ ਗਏ ਹਨ । ਇਸ ਮੌਕੇ ਕਮਲਜੀਤ ਕੌਰ ਨੇ ਕਿਹਾ ਕਿ ਇਨਸਾਨ ਨੂੰ ਆਪਣੀ ਮਾਤਭੂਮੀ ਨਾਲ ਜੁੜੇ ਰਹਿਣ ਲਈ ਪੇੜ ਪੌਦਿਆਂ ਅਤੇ ਕੁਦਰਤੀ ਵਾਤਾਵਰਨ ਵਿੱਚ ਰਹਿ ਰਹੇ ਪਸ਼ੂ ਪੰਛੀਆਂ ਦੇ ਭਲੇ ਲਈ ਇਨ੍ਹਾਂ ਰੁੱਖਾਂ ਦੀ ਮਹੱਤਤਾ ਸਮਝਦਿਆਂ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।






