ਲੈਕਚਰਰ ਨੇ ਵੀਂ ਨੈਸ ਨੂੰ ਸਫਲ ਬਣਾਉਣ ਲਈ ਕਮਰ ਕੱਸੀ
ਡਾਇਟ ਮੋਗਾ ਵਿਖੇ ਇਕ ਦਿਨਾ ਟ੍ਰੇਨਿੰਗ ਸੈਸ਼ਨ ਆਯੋਜਿਤ ਕੀਤਾ ਗਿਆ

ਮੋਗਾ 02-Sep-2021 ( Charanjit Singh)ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਗੁਣਾਤਮਕ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਹਨ ਇਸੇ ਕੜੀ ਤਹਿਤ ਬਾਰਾਂ ਨਵੰਬਰ ਦੋ ਹਜਾਰ ਇੱਕੀ ਵਾਲੇ ਦਿਨ ਭਾਰਤ ਭਰ ਵਿੱਚ ਨੈਸ ਦੀ ਪ੍ਰੀਖਿਆ ਆਯੋਜਿਤ ਕੀਤੀ ਜਾ ਰਹੀ ਹੈ ।ਜਿਸ ਵਿੱਚ ਪੰਜਾਬ ਦੇ ਸਮੁੱਚੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲੈਣਾ ਹੈ ।ਇਸ ਕੜੀ ਤਹਿਤ ਮੋਗਾ ਜ਼ਿਲ੍ਹੇ ਦੇ ਅੰਗਰੇਜ਼ੀ ਵਿਸ਼ੇ ਦੇ ਸਮੂਹ ਲੈਕਚਰਰ ਦਾ ਇੱਕ ਮਹੱਤਵਪੂਰਨ ਇਕ ਰੋਜ਼ਾ ਟ੍ਰੇਨਿੰਗ ਸੈਸ਼ਨ ਡਾਈਟ ਮੋਗਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੁਸ਼ੀਲ ਨਾਥ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਕੁਮਾਰ ਮੱਕਡ਼ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ । ਇਸ ਮੌਕੇ ਆਪਣੇ ਸੰਬੋਧਨ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਿਰੰਤਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨੈਸ ਪ੍ਰਤੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਿਸ ਦੇ ਉਤਸ਼ਾਹ ਜਨਕ ਸਿੱਟੇ ਸਾਹਮਣੇ ਆ ਰਹੇ ਹਨ । ਡਾ ਰਾਜਬਿੰਦਰ ਸਿੰਘ ਲੈਕਚਰਰ ਡਾਈਟ ਮੋਗਾ ਨੇ ਦੱਸਿਆ ਕਿ ਨੈਸ ਦੀ ਟਰੇਨਿੰਗ ਲਈ ਵਿਲੱਖਣ ਯੋਗਤਾ ਪ੍ਰਾਪਤ ਇਸ ਟੀਮ ਦੀ ਅਗਵਾਈ ਜਗਜੀਤ ਕੌਰ ਕਰ ਰਹੇ ਹਨ , ਜਦਕਿ ਦਵਿੰਦਰ ਸਿੰਘ ਬਲਜਿੰਦਰ ਸਿੰਘ ਅਨਿਲ ਅਰੋੜਾ ਅਨਿਲ ਗੁਪਤਾ ਰਾਜ ਕੁਮਾਰ ਇੰਦਰਜੀਤ ਸਿੰਘ ਹਰਦੀਪ ਸਿੰਘ ਸੁਖਵਿੰਦਰ ਕੌਰ ਅੰਜੂ ਗੋਇਲ ਰੇਨੂ ਬਾਲਾ , ਰੁਪਿੰਦਰ ਕੌਰ ਆਦਿ ਜ਼ਿਲ੍ਹਾ ਰਿਸੋਰਸ ਪਰਸਨਜ ਹਨ ।ਇਨ੍ਹਾਂ ਕਾਬਲ ਤਜਰਬੇਕਾਰ ਅਤੇ ਮਿਹਨਤੀ ਅਧਿਆਪਕਾਂ ਦੇ ਸਦਕਾ ਮੋਗਾ ਜ਼ਿਲ੍ਹਾ ਯਕੀਨੀ ਤੌਰ ਤੇ ਨੈਸ ਪ੍ਰੀਖਿਆ ਵਿੱਚ ਮੋਹਰੀ ਸਥਾਨ ਹਾਸਲ ਕਰੇਗਾ। ਇਸ ਮੌਕੇ ਇੰਚਾਰਜ ਜਗਜੀਤ ਕੌਰ ਨੇ ਦੱਸਿਆ ਕਿ ਸਮੂਹ ਰਿਸੋਰਸ ਪਰਸਨ ਅਤੇ ਹਾਜ਼ਰ ਲੈਕਚਰਾਰ ਨੇ ਨੈਸ ਦੀ ਤਿਆਰੀ ਸੰਬੰਧੀ ਆਪਣੇ ਵਿਚਾਰ ਅਤੇ ਤਜਰਬੇ ਸਾਂਝੇ ਕੀਤੇ ।ਕੁੱਲ ਮਿਲਾ ਕੇ ਇਹ ਟ੍ਰੇਨਿੰਗ ਸੈਸ਼ਨ ਯਾਦਗਾਰੀ ਹੋ ਨਿਬੜਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰਪਾਲ ਸਿੰਘ ਅੱਜ ਸੋਸ਼ਲ ਮੀਡੀਆ ਕੁਆਰਡੀਨੇਟਰ ਹਰਸ਼ ਕੁਮਾਰ ਗੋਇਲ ਵੀ ਹਾਜ਼ਰ ਸਨ ।





