ਸੰਤੁਲਨ ਵਿਗੜਨ ਕਾਰਣ ਮੋਟਰਸਾਇਕਲ ਸਵਾਰ ਨੋਜਵਾਨ ਸਿੱਧਾ ਬਿਜਲੀ ਦੇ ਖੰਬੇ ਨਾਲ ਟਕਰਾਇਆ ਤੇ ਗੰਭੀਰ ਜ਼ਖਮੀ

ਸਿੱਖਿਆ ਖੇਡ ਤਾਜਾ ਖਬਰਾਂ ਤਾਜ਼ਾ ਖਬਰਾਂ ਦੇਸ਼ ਮਨੋਰੰਜਨ ਰਾਜ ਰਾਜਨੀਤੀ ਵਪਾਰ

ਜੈਤੋਂ, 16, ਜੂਨ (ਤੀਰਥ ਸਿੰਘ): ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਇੱਕ ਮੋਟਰਸਾਇਕਲ ਸਵਾਰ ਨੋਜਵਾਨ ਜੈਤੋ ਤੋਂ ਕੋਟਕਪੂਰਾ ਰੋਡ ਵੱਲ ਕਿਸੇ ਕੰਮ ਕਾਰ ਲਈ ਆ ਰਿਹਾ ਸੀ ਤੇ ਅਚਾਨਕ ਉਸ ਦੇ ਮੋਟਰਸਾਇਕਲ ਸਵਾਰ ਨੋਜਵਾਨ ਦਾ ਸੰਤੁਲਨ ਵਿਗੜ ਗਿਆ ਤੇ ਮੋਟਰਸਾਇਕਲ ਸਵਾਰ ਨੋਜਵਾਨ ਦੀ ਸਿੱਧਾ ਬਿਜਲੀ ਵਾਲੇ ਖੰਬੇ ਵਿੱਚ ਵੱਜਾ ਤੇ ਉਲਟ ਕੇ ਸੜਕ ਉੱਤੇ ਵੱਜਾ ਤੇ ਬਹੁਤ ਹੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਸਰਪ੍ਰਸਤ ਛੱਜੂ ਰਾਮ ਬਾਂਸਲ, ਚੇਅਰਮੈਨ ਮੰਨੂੰ ਗੋਇਲ, ਵਾਈਸ ਚੇਅਰਮੈਨ ਸੇਂਖਰ ਸਰਮਾਂ, ਪ੍ਧਾਨ ਨੀਟਾ ਗੋਇਲ, ਕੈਸੀਅਰ ਅਸੋਕ ਮਿੱਤਲ, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ, ਸੈਕਟਰੀ ਅਮਿੰਤ ਮਿੱਤਲ, ਰਾਹੁਲ ਬਾਂਸਲ, ਘਟਨਾ ਵਾਲੀ ਥਾਂ ਤੇ ਪਹੁੰਚੇ ਗੰਭੀਰ ਜ਼ਖਮੀ ਨੋਜਵਾਨ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਜੇਰੇ ਲਈ ਲਿਆਂਦਾ ਜਿੱਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਹਾਲਤ ਨੂੰ ਗੰਭੀਰ ਦੇਖਦਿਆਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਪਰ ਵਾਰਸਾਂ ਦੀ ਮਰਜ਼ੀ ਅਨੁਸਾਰ ਅਜਿੱਤ ਗਿੱਲ ਤੋਂ ਵਾਪਸ ਮੁੜ ਬਠਿੰਡਾ ਦੇ ਕਿਸੇ ਨਿੱਜੀ ਹਸਪਤਾਲ ਇਲਾਜ਼ ਉਪਚਾਰ ਲਈ ਲਿਜਾਇਆ ਗਿਆ ਤੇ ਭਰਤੀ ਕਰਵਾਇਆ ਗਿਆ ਜਿਸ ਦੀ ਪਹਿਚਾਣ ਵਿੱਕੀ ਸਿੰਘ (24ਸਾਲ) ਸਪੁੱਤਰ ਛਿੰਦਾ ਸਿੰਘ ਵਾਸੀ ਬਾਜਾਖਾਨਾ ਰੋਡ ਛੱਜਾਂ ਵਾਲਾ ਮਹੱਲਾ ਵਜੋਂ ਹੋਈ

Fast News Punjab