WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜ਼ਾ ਖਬਰਾਂਤਾਜਾ ਖਬਰਾਂਵਪਾਰ

ਪੰਜਾਬ ਸਰਕਾਰ ਨੇ ਤੁਪਕਾ ਅਤੇ ਫੁਹਾਰਾ ਸਿਸਟਮ ਸਥਾਪਿਤ ਕਰਨ ’ਤੇ ਸਬਸਿਡੀ ਲੈਣ ਦੀ ਪ੍ਰੀਕਿਰਿਆ ਨੂੰ ਕੀਤਾ ਸੁਖਾਲਾ

ਜ਼ਿਲਾ ਪੱਧਰੀ ਕਮੇਟੀਆਂ ਤੋਂ ਅਰਜ਼ੀ ਦੀ ਜਾਂਚ ਕਰਵਾਉਣ ਦੀ ਪ੍ਰਣਾਲੀ ਹੋਈ ਖ਼ਤਮ-ਡਿਪਟੀ ਕਮਿਸ਼ਨਰ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ 23 ਦਸੰਬਰ(Charanjit Singh)ਪੰਜਾਬ ਸਰਕਾਰ ਵੱਲੋਂ ਪਾਣੀ ਬਚਾਉਣ ਲਈ ਫਸਲਾਂ ’ਤੇ ਤੁਪਕਾ ਅਤੇ ਫੁਹਾਰਾ ਸਿੰਚਾਈ ਤਕਨੀਕ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਵਜੋਂ ਸੂਖਮ ਸਿੰਚਾਈ ਉੱਤੇ ਸਬਸਿਡੀ ਲੈਣ ਦੇ ਤਰੀਕੇ ਨੂੰ ਹੋਰ ਵੀ ਸੁਖਾਲਾ ਕਰ ਦਿੱਤਾ ਹੈ।
ਇਸ ਬਾਰੇ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਈਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਦੇ ਕਿਸਾਨਾਂ ਲਈ ਮਾਈਕਰੋ ਇਰੀਗੇਸ਼ਨ ਸਿਸਟਮ ਉੱਤੇ ਸਬਸਿਡੀ ਲੈਣ ਦੀ ਪ੍ਰਕਿਰਿਆ ਨੂੰ ਸੁਖਾਲਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਜ਼ਿਲਾ ਪੱਧਰੀ ਕਮੇਟੀਆਂ ਤੋਂ ਕਿਸਾਨਾਂ ਦੀ ਅਰਜੀ ਦੀ ਜਾਂਚ ਕਰਵਾਉਣ ਦੀ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਗਿਆ ਹੈ।  ਹੁਣ ਕਿਸਾਨ ਮਾਈਕਰੋ ਇਰੀਗੇਸ਼ਨ ਸਿਸਟਮ ਉੱਤੇ ਸਬਸਿਡੀ ਲੈਣ ਲਈ ਭੂਮੀ ਅਤੇ ਜਲ ਸੰਭਾਲ, ਵਿਭਾਗ ਦੇ ਕਿਸੇ ਵੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਇਸ ਨਾਲ ਕਿਸਾਨ ਆਪਣੀ ਪਸੰਦ ਦੇ ਸਮੇਂ ਉੱਤੇ ਮਾਈਕਰੋ ਇਰੀਗੇਸ਼ਨ ਸਿਸਟਮ ਉੱਤੇ ਸਬਸਿਡੀ ਲੈ ਸਕਣਗੇ ਅਤੇ ਰਾਜ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਠੱਲ ਪਾਉਣ ਵਿੱਚ ਮੱਦਦ ਮਿਲੇਗੀ।
ਉਨਾਂ ਦੱਸਿਆ ਕਿ ਤੁਪਕਾ ਸਿੰਚਾਈ ਪ੍ਰਣਾਲੀ ਦੀ ਸਥਾਪਨਾ ‘ਕਰਵਾਉਣ ਤੇ ਸੂਬਾ ਸਰਕਾਰ ਕਿਸਾਨਾਂ ਨੂੰ  ਭਾਰੀ ਸਬਸਿਡੀ ਮੁਹੱਈਆ ਕਰਵਾ ਰਹੀ ਹੈ।ਉਨਾਂ ਦੱਸਿਆ ਕਿ ਇਸ ਤਕਨੀਕ ਦੀ  ਵਰਤੋਂ ਨਾਲ ਮੱਕੀ, ਕਪਾਹ, ਮਿਰਚਾਂ, ਗੰਨਾ ਅਤੇ ਆਲੂ ਪੈਦਾ ਕੀਤਾ ਜਾ ਸਕਦਾ ਹੈ। ਇਹ ਤਕਨੀਕ ਬਹੁਤ ਹੀ ਘੱਟ ਪਾਣੀ ਦੀ ਖਪਤ ਕਰਦੀ ਹੈ।
ਉਨਾਂ ਦੱਸਿਆ ਕਿ ਤੁਪਕਾ ਸਿੰਚਾਈ ਪ੍ਰਣਾਲੀ ਦੀ ਵਰਤੋਂ ਨਾਲ ਕਿਸਾਨ ਸਿਰਫ  30 ਮਿੰਟ ਵਿੱਚ  ਇਕ ਏਕੜ ਜ਼ਮੀਨ ਤੇ ਸਿੰਚਾਈ ਕਰ ਸਕਦੇ ਹਨ, ਜਿਸ ਨਾਲ ਨਾ ਸਿਰਫ਼ ਪਾਣੀ ਦੀ ਬੱਚਤ ਹੀ ਨਹੀ ਹੁੰਦੀ ਹੈ ਬਲਕਿ ਫਸਲ ਦਾ ਝਾੜ ਵੀ ਵਧਦਾ ਹੈ। ਤੁਪਕਾ ਸਿੰਚਾਈ ਤਕਨੀਕ ਫਸਲ ਨੂੰ ਸਿਰਫ ਲੋੜ ਅਨੁਸਾਰ ਹੀ ਪਾਣੀ ਮੁਹੱਈਆ ਕਰਵਾਉਂਦੀ ਹੈ ਜਿਸ ਨਾਲ ਖੇਤ ਜੰਗਲੀ ਬੂਟੀਆਂ ਅਤੇ ਨਦੀਨਾਂ ਤੋ ਬਚਿਆਂ ਰਹਿੰਦਾ ਹੈ। ਤੁਪਕਾ ਸਿੰਚਾਈ ਪ੍ਰਣਾਲੀ ਨਾਲ ਕਿਸਾਨਾਂ ਨੂੰ ਖਾਦਾਂ ਨੂੰ ਪਾਉਣ ਲਈ ਖੇਤਾਂ ਵਿੱਚ ਨਹੀ ਜਾਣਾ ਪਵੇਗਾ ਬਲਕਿ ਖਾਦ ਸਿਸਟਮ ਵਿੱਚ ਪ੍ਰਦਾਨ ਕੀਤੇ ਗਏ ਇੱਕ ਡੱਬੇ ਵਿੱਚ ਪਾ ਦਿੱਤੀ ਜਾਂਦੀ ਹੈ ਂਜੋ ਕਿ ਸਿੰਚਾਈ ਦੌਰਾਨ ਆਪਣੇ ਆਪ ਹੀ ਪਾਣੀ ਨਾਲ ਮਿਲ ਕੇ ਫਸਲਾਂ ਤੱਕ ਪਹੁੰਚ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੂਖਮ ਸਿੰਚਾਈ ਨੂੰ ਅਪਨਾ ਕੇ ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਨੂੰ ਉੱਪਰ ਚੁੱਕਣ ਵਿੱਚ ਸਹਿਯੋਗ ਦੇਣ।

Fast News Punjab

Related Articles

Back to top button