ਤਾਜਾ ਖਬਰਾਂ
ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ

ਮੋਗਾ 1 ਸਤੰਬਰ (ਦਵਿੰਦਰ ਕੁਮਾਰ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਗੱਲ ਪੰਜਾਬ ਦੀ ਦੇ ਤੇਹਤ ਜੋ 100 ਰੈਲੀ ਕਰ ਰਹੇ ਹਨ ਉਹਨੂੰ ਪੂਰੇ ਪੰਜਾਬ ਵਿਚ ਵੱਡਾ ਸਮਰਥਨ ਮਿਲਿਆ ਹੈ। ਮੋਗਾ ਦੀ ਰੈਲੀ 2 ਸਤਮਬਰ ਨੂੰ ਹੋਣ ਜਾ ਰਹੀ ਹੈ। ਮੋਗਾ ਦੇ ਹਲਕਾ ਪ੍ਰਧਾਨ ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਜੀ ਦੀ ਅਗੁਵਾਈ ਹੇਠ ਅਕਾਲੀ ਦਲ ਦੇ ਕਾਰਜਕਰਤਾ ਇਸ ਰੈਲੀ ਨੂੰ ਸਫਲ ਬਣਾਉਣ ਲਈ ਭਾਰੀ ਮੇਹਨਤ ਕਰ ਰਹੇ ਹਨ ਅਕਾਲੀ ਦਲ ਦੀ ਜਿਲਾ ਟੀਮ ਦੇ ਮੇਮਬਰਾ ਨੇ ਇਕ ਮੀਟਿੰਗ ਕੀਤੀ ਤੇ ਰੈਲੀ ਨੂੰ ਸਫਲ ਬਣਾਉਣ ਬਾਰੇ ਗੱਲ ਬਾਤ ਕੀਤੀ।ਇਸ ਮੌਕੇ ਤੇ ਅਕਾਲੀ ਦਲ ਦੇ ਜ਼ਿਲਾ ਜੱਥੇਬੰਧਕ ਸਕੱਤਰ ਨਾਨਕ ਚੋਪੜਾ, ਵਾਈਸ ਪ੍ਰਧਾਨ ਤਰਸੇਮ ਜੰਡ ਨੇ ਕਿਹਾ ਕਿ ਪੂਰੇ ਸ਼ਹਿਰ ਵਿਚ ਰੈਲੀ ਨੂੰ ਲੈਕੇ ਭਾਰੀ ਉਤਸਾਹ ਹੈ । ਇਸ ਮੌਕੇ ਨਾਨਕ ਚੋਪੜਾ,ਸਤੀਸ਼ ਰਾਜਪੂਤ, ਰੋਹਿਤ ਕੰਡਾ,ਹਰਜਿੰਦਰ ਸਿੰਗ ਹੈਪੀ, ਤਰਸੇਮ ਜੰਡ, ਵਿਕਾਸ, ਪਵਨ ਕੁਮਾਰ,ਸੁਮੀਤ, ਰੁਪਮ ਅਰੋੜਾ, ਅਤੇ ਦੂਸਰੇਔਹਦੇਦਾਰ ਵੀ ਹਾਜ਼ਿਰ ਸਨ।




