ਪੜ੍ਹੋ ਪੰਜਾਬ , ਪਡ਼੍ਹਾਓ ਪੰਜਾਬ ਸਬੰਧੀ ਮਹੀਨਾਵਾਰ ਮੀਟਿੰਗ ਆਯੋਜਿਤ ਕੀਤੀ ਗਈ

ਮੋਗਾ 4 ਜੁਲਾਈ ( ਚਰਨਜੀਤ ਸਿੰਘ ) ਅੱਜ ਮਿਤੀ 4 ਜੁਲਾਈ 2022 ਨੂੰ ਜੁਲਾਈ ਦੇ ਏਜੰਡੇ ਨੂੰ ਧਿਆਨ ਵਿੱਚ ਰੱਖਦੇ ਹੋਏ ਉੁੱਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਪ੍ਰੀਤ ਕੌਰ , ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਮਨਮੀਤ ਸਿੰਘ ਰਾਏ ਸਹਾਇਕ ਕੋਆਰਡੀਨੇਟਰ ਬਲਦੇਵ ਰਾਮ , ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਸ਼ੀਲ ਕੁਮਾਰ ਆਹੂਜਾ , ਗੁਰਪ੍ਰੀਤ ਸਿੰਘ, ਦੇਵੀ ਪ੍ਰਸਾਦ , ਸੁਨੀਤਾ ਨਾਰੰਗ , ਕੰਚਨ ਬਾਲਾ ਅਤੇ ਪੜ੍ਹੋ ਪੰਜਾਬ ਟੀਮ ਦੇ ਸਮੂਹ ਬੀ ਐਮ ਟੀ ਦੀ ਇੱਕ ਅਤਿਅੰਤ ਜਰੂਰੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ.ਸਿੱ)ਵਰਿੰਦਰ ਪਾਲ ਸਿੰਘ ਮੋਗਾ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਸਵੇਰੇ 10 ਵਜੇ ਡੀਈਉ ਦਫਤਰ ਮੋਗਾ ਵਿਖੇ ਆਯੋਜਿਤ ਕੀਤੀ ਗਈ । ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਕੂਲ ਸਿੱਖਿਆ ਵਿਭਾਗ ਅਧੀਨ ਮੁਹੱਈਆ ਕਰਵਾਈ ਜਾ ਰਹੀ ਗੁਣਾਤਮਕ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਦੀਆਂ ਉੱਨਤ ਅਤੇ ਆਧੁਨਿਕ ਤਕਨੀਕਾਂ ਨਾਲ ਜੋੜਨਾ ਹੈ ।ਇਸ ਮੌਕੇ ਆਪਣੇ ਸੰਬੋਧਨ ਵਿੱਚ ਮਨਮੀਤ ਸਿੰਘ ਰਾਏ ਨੇ ਕਿਹਾ ਕਿ ਅਪ੍ਰੈਲ ਅਤੇ ਮਈ ਮਹੀਨੇ ਵਿੱਚ ਦਿੱਤੀ ਸਿੱਖਿਆ ਨਾਲ ਝੂਟਦੀਆਂ ਵਿਦਿਆਰਥੀਆਂ ਨੂੰ ਨਿਪੁੰਨ ਭਾਰਤ ਮਿਸ਼ਨ ਤਹਿਤ ਵੱਖ ਵੱਖ ਵਿਧਾਵਾਂ ਵਿੱਚ ਪਰਪੱਕ ਬਣਾਉਣਾ ਉਨ੍ਹਾਂ ਦੀ ਟੀਮ ਦਾ ਮੁੱਖ ਉਦੇਸ਼ ਹੈ ਇਸ ਲਈ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਾਹਿਬਾਨ ਨੂੰ ਇਸ ਸਬੰਧੀ ਉੱਚ ਵਿਭਾਗੀ ਯੋਜਨਾਬੰਦੀ ਅਤੇ ਕਾਰਜਵਿਧੀ ਸਬੰਧੀ ਪੂਰਨ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ ਹੈ ਅਤੇ ਨੇੜਲੇ ਭਵਿੱਖ ਵਿਚ ਸਮੂਹ ਸੈਂਟਰ ਹੈੱਡ ਟੀਚਰ ਹੈੱਡ ਟੀਚਰ ਅਤੇ ਅਧਿਆਪਕਾਂ ਨੂੰ ਵੀ ਇਸ ਸਬੰਧੀ ਵਿਸ਼ਾ ਮਾਹਿਰਾਂ ਬੀ ਐਮ ਟੀ ਸਾਹਿਬਾਨ ਵੱਲੋਂ ਟ੍ਰੇਨਿੰਗ ਮੁਹੱਈਆ ਕਰਵਾ ਦਿੱਤੀ ਜਾਵੇਗੀ । ਉਨ੍ਹਾਂ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਤੇ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਟੀਮ ਨੂੰ ਜੁਲਾਈ ਮਹੀਨੇ ਦੀਆਂ ਗਤੀਵਿਧੀਆਂ ਅਤੇ ਟੀਚਿਆਂ ਨੂੰ ਸਹਿਯੋਗ ਦੀ ਭਾਵਨਾ ਨਾਲ ਰੌਚਕ ਗਤੀਵਿਧੀਆਂ ਰਾਹੀਂ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਰਨਜੀਤ ਸਿੰਘ ਗੋਬਿੰਦ ਸਿੰਘ ਸਮਾਧ ਭਾਈ ਮਨੀਸ਼ ਕੁਮਾਰ ਅਰੋੜਾ ਹਰਬੰਸ ਸਿੰਘ ਕੁਲਵੰਤ ਸਿੰਘ ਮਨਪ੍ਰੀਤ ਸਿੰਘ ਮਨਜੀਤ ਸਿੰਘ ਸਤੀਸ਼ ਕੁਮਾਰ ਹਰਮਨਦੀਪ ਸਿੰਘ ਰਾਏ ਹਰਪ੍ਰੀਤ ਸਿੰਘ ਜੈ ਇੰਦਰਪਾਲ ਸਿੰਘ ਸਮੇਤ ਸਮੂਹ ਪਡ਼੍ਹੋ ਪੰਜਾਬ ਟੀਮ ਮੈਂਬਰ ਹਾਜ਼ਰ ਸਨ



