ਕਾਰ ਤੇ ਮੋਟਰਸਾਇਕਲ ਦੀ ਟੱਕਰ ਵਿੱਚ ਮੋਟਰਸਾਇਕਲ ਚਾਲਕ ਗੰਭੀਰ ਜ਼ਖਮੀ

ਸਿੱਖਿਆ ਤਾਜਾ ਖਬਰਾਂ ਤਾਜ਼ਾ ਖਬਰਾਂ ਰਾਜਨੀਤੀ

ਜੈਤੋ ੨੧ ਅਪ੍ਰੈਲ( ਤੀਰਥ ਸਿੰਘ )  ਨੋਜਵਾਨ ਵੈੱਲਫੇਅਰ ਸੁ਼ਸਇਟੀ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਬਠਿੰਡਾ ਰੋਡ ਨੇੜੇ ਪਿੰਡ ਸੇਵੇ ਵਾਲਾ ਨੇੜੇ ਇੱਕ ਮੋਟਰਸਾਇਕਲ ਸਵਾਰ ਆਦਮੀ ਤੇ ਕਾਰ ਸਵਾਰ ਦੀ ਟੱਕਰ ਹੋ ਗਈ ਤੇ ਮੋਟਰਸਾਇਕਲ ਸਵਾਰ ਆਦਮੀ ਸੜਕ ਉੱਤੇ ਡਿੱਗ ਪਿਆ ਤੇ ਗੰਭੀਰ ਰੂਪ ਵਿੱਚ ਜ਼ਖਮੀ ਹੈ  ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁਸਾਇਟੀ ਦੇ ਸਰਪ੍ਰਸਤ ਛੱਜੂ ਰਾਮ ਬਾਂਸਲ, ਚੇਅਰਮੈਨ ਮੰਨੂੰ ਗੋਇਲ, ਵਾਈਸ ਚੇਅਰਮੈਨ ਸੇਂਖਰ ਸਰਮਾਂ, ਪ੍ਧਾਨ ਨੀਟਾ ਗੋਇਲ, ਕੈਸੀਅਰ ਅਸੋਕ ਮਿੱਤਲ, ਸੈਕਟਰੀ ਅਮਿੰਤ ਮਿੱਤਲ, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ ਘਟਨਾ ਵਾਲੀ ਥਾਂ ਤੇ ਪਹੁੰਚੇ ਗੰਭੀਰ ਜ਼ਖਮੀ ਹੋਏ ਮੋਟਰਸਾਇਕਲ ਸਵਾਰ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ ਜਿੱਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਪਰ ਵਾਰਸਾਂ ਦੀ ਮਰਜ਼ੀ ਅਨੁਸਾਰ ਬਠਿੰਡਾ ਦੇ ਕਿਸੇ ਨਿੱਜੀ ਹਸਪਤਾਲ ਇਲਾਜ਼ ਉਪਚਾਰ ਲਈ ਭਰਤੀ ਕਰਵਾਇਆ ਗਿਆ ਜਿਸ ਦੀ ਪਹਿਚਾਣ ਗੁਰਦੇਵ ਸਿੰਘ (50ਸਾਲ) ਸਪੁੱਤਰ ਸੁਰਜੀਤ ਸਿੰਘ ਪਿੰਡ ਚੰਦਭਾਨ ਵਜੋਂ ਹੋਈ ਜ਼ਖਮੀ ਹੋਏ  ਦੱਸਣ ਮੁਤਾਬਕ ਸੜਕ ਵਿੱਚਕਾਰ ਪਏ ਖੱਡੇ ਹਾਦਸੇ ਦਾ ਕਾਰਣ ਬਣਦੇ ਹਨ

Fast News Punjab