ਤਾਜਾ ਖਬਰਾਂ
ਪੰਚਾਇਤੀ ਚੋਣਾਂ: ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਨਾਮਜ਼ਦਗੀ ਮਿਤੀਆਂ ਬਾਰੇ ਸਪਸ਼ਟੀਕਰਨ

ਮੋਗਾ, 27 ਸਤੰਬਰ (Charanjit Singh)- ਪੰਚਾਇਤ ਚੋਣਾਂ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਸਪੱਸ਼ਟ ਕੀਤਾ ਹੈ ਕਿ ਗਜ਼ਟਿਡ ਛੁੱਟੀ ਵਾਲੇ ਦਿਨ ਨਾਮਜ਼ਦਗੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ |ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਸਾਰੰਗਲ ਨੇ ਦੱਸਿਆ ਕਿ 2 ਅਤੇ 3 ਅਕਤੂਬਰ ਨੂੰ ਗਜ਼ਟਿਡ ਛੁੱਟੀਆਂ ਹਨ। ਨਾਮਜ਼ਦਗੀਆਂ 27 ਸਤੰਬਰ, 30 ਸਤੰਬਰ, 1 ਅਕਤੂਬਰ ਅਤੇ 4 ਨੂੰ ਹੀ ਸਵੀਕਾਰ ਕੀਤੀਆਂ ਜਾਣਗੀਆਂ।ਇਹ ਸਪੱਸ਼ਟੀਕਰਨ 28 ਸਤੰਬਰ ਨੂੰ ਪਹਿਲਾਂ ਐਲਾਨੀ ਜਨਤਕ ਛੁੱਟੀ ਤੋਂ ਇਲਾਵਾ ਹੈ।ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਚੋਣ ਦਫ਼ਤਰਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।




