ਦਸਮੇਸ਼ ਪਬਲਿਕ ਸਕੂਲ, ਬਰਗਾੜੀ ਵਿਖੇ ਬੱਚਿਆਂ ਨੇ ‘ਪਲਾਸਟਿਕ ਨੂੰ ਨਾਂ ਕਹੋ’ ਦਿਵਸ ਮਨਾਇਆ।

ਬਰਗਾੜੀ , 2 ਜੁਲਾਈ (ਹਰਵਿੰਦਰਪਾਲ ਸ਼ਰਮਾ):-ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਦਸਮੇਸ਼ ਪਬਲਿਕ ਸਕੂਲ, ਬਰਗਾੜੀ ਵਿਖੇ ਕਲਾਸ ਚੌਥੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ‘ਪਲਾਸਟਿਕ ਨੂੰ ਨਾਂ ਕਹੋ’ ਨਾਲ ਸੰਬੰਧਿਤ ਪੇਂਟਿੰਗ ਬਣਾਈਆਂ ਤੇ ਪਲਾਸਟਿਕ ਦੀ ਵਰਤੋਂ ਬੰਦ ਕਰਨ ਸੰਬੰਧੀ ਸਲੋਗਨ ਅਤੇ ਬੈਨਰਜ ਵੀ ਬਣਾਏ। ਦਸਮੇਸ਼ ਗਰੁੱਪਜ਼ ਆਫ ਸਕੂਲ ਦੇ ਡਾਇਰੈਕਟਰ ਜਨਰਲ ਸ :ਜਸਬੀਰ ਸਿੰਘ ਸੰਧੂ ਅਤੇ ਪ੍ਰਿੰਸੀਪਲ ਸ਼੍ਰੀ ਯਸੂ ਧਿੰਗੜਾ ਜੀ ਨੇ ਬੱਚਿਆਂ ਦੀ ਇਸ ਕਾਰਜਗੁਜਾਰੀ ਦੀ ਖੂਬ ਸ਼ਲਾਘਾ ਕੀਤੀ ਅਤੇ ਪਲਾਸਟਿਕ ਦੀ ਵਰਤੋਂ ਦੇ ਨੁਕਸਾਨ ਦੱਸਦਿਆਂ ਕਿਹਾ ਕਿ ਪਲਾਸਟਿਕ ਤੋਂ ਬਣੇ ਗਲਾਸ, ਪਲੇਟਾਂ, ਬੋਤਲਾਂ ਅਤੇ ਪੋਲੀਥੀਨ ਦੇ ਲਿਫ਼ਾਫ਼ਿਆਂ ਦੀ ਜਦੋਂ ਅਸੀਂ ਵਰਤੋਂ ਕਰਦੇ ਹਾਂ ਤਾਂ ਇਹਨਾਂ ਵਿਚੋਂ ਨਿਕਲੀ ਸਿਟਰੀਨ ਗੈਸ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਪੈਦਾ ਕਰਦੀ ਹੈ ਜਿਵੇਂ ਕਿ ਮਾਨਸਿਕ ਬਿਮਾਰੀਆਂ, ਹਾਈ ਬਲੱਡ ਪ੍ਰੈਸ਼ਰ ਅਤੇ ਕੈਂਸਰ ਆਦਿ। ਲੱਖਾਂ ਟਨ ਪਲਾਸਟਿਕ ਕੂੜਾ ਸਮੁੰਦਰਾਂ, ਨਦੀਆਂ, ਪਹਾੜਾਂ, ਕੁਦਰਤੀ ਥਾਵਾਂ ਤੇ ਜਨਤਕ ਥਾਵਾਂ ਨੂੰ ਸੜਾਦ ਵਿਚ ਬਦਲ ਚੁੱਕਾ ਹੈ।ਇਸ ਲਈ ਵਾਤਾਵਰਨ ਤੇ ਮਨੁੱਖੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਬੱਚੇ ਅਤੇ ਸਮੂਹ ਸਟਾਫ ਆਦਿ ਹਾਜ਼ਰ ਸਨ।




