ਦਿਓਣ ਵਿਖੇ ਨਸ਼ਾ ਮੁਕਤ ਅਭਿਆਨ ਤਹਿਤ ਕਲੱਸਟਰ ਪੱਧਰੀ ਮੁਕਾਬਲੇ ਕਰਵਾਏ ਗਏ

ਮੋਗਾ 28 ਮਈ ( ਚਰਨਜੀਤ ਸਿੰਘ) ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਅਤੇ ਸ੍ਰੀਮਤੀ ਭੁਪਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ ਨਸ਼ਾ ਮੁਕਤ ਭਾਰਤ ਅਭਿਆਨ ਅਧੀਨ ਕਲਸਟਰ ਦਿਉਣ ਵਿਖੇ ਪ੍ਰਿੰਸੀਪਲ ਜੋਗਿੰਦਰ ਸਿੰਘ ਬੱਲਮਗੜ੍ਹ ਦੀ ਦੇਖ ਰੇਖ ਹੇਠ ਵੱਖ ਵੱਖ ਸਕੂਲੀ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ, ਪੋਸਟਰ ਮੁਕਾਬਲੇ, ਲੇਖ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਕੁੱਲ 10 ਸਕੂਲਾਂ ਨੇ ਭਾਗ ਲਿਆ ਲੇਖ ਮੁਕਾਬਲਿਆਂ ਵਿੱਚ ਊਧਮ ਸਿੰਘ ਸ.ਮਿ.ਸ.ਕੋਠੇ ਚੇਤ ਸਿੰਘ ਵਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਸਨਦੀਪ ਕੌਰ ਸਸਸਸ ਦਿਉਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਸੁਮਿੱਤਾ ਦੇਵੀ ਸਸਸਸ ਗੰਗਾ ਅਬਲੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਭਾਸ਼ਣ ਮੁਕਾਬਲਿਆਂ ਵਿਚ ਪਹਿਲਾ ਸਥਾਨ ਜਸਪ੍ਰੀਤ ਕੌਰ ਸਹਸ ਅਬਲੂ ਦੂਜਾ ਸਥਾਨ ਲਵਪ੍ਰੀਤ ਕੌਰ ਸਸਸਸ ਕਿਲੀ ਨਿਹਾਲ ਸਿੰਘ ਵਾਲਾ ਅਤੇ ਤੀਜਾ ਸਥਾਨ ਸੁਖਪ੍ਰੀਤ ਕੌਰ ਸ਼ਸਸਸਬੁਰਜ ਮਹਿਮਾ ਨੇ ਹਾਸਲ ਕੀਤਾ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਅਰਸ਼ਪ੍ਰੀਤ ਅਰਸ਼ਪ੍ਰੀਤ ਸਿੰਘ ਸ ਸ ਸ ਸ ਦਿਓਣ ਨੇ ਦੂਸਰਾ ਸਥਾਨ ਸੰਦੀਪ ਕੌਰ ਅਬਲੂ ਤੀਸਰਾ ਸਥਾਨ ਸੁਖਪਾਲ ਕੌਰ ਕਿਲੀ ਨਿਹਾਲ ਸਿੰਘ ਨੇ ਪ੍ਰਾਪਤ ਕੀਤਾ ਇਨ੍ਹਾਂ ਮੁਕਾਬਲਿਆਂ ਕੁਲਦੀਪ ਸਿੰਘ ਡੀ ਪੀ ਈ ਜਗਸੀਰ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ
ਜੱਜਮੈਂਟ ਦੀ ਭੂਮਿਕਾ ਗੁਰਪ੍ਰੀਤ ਸਿੰਘ, ਲੈਕਚਰਾਰ ਅੰਗਰੇਜ਼ੀ ਹਰਬੰਸ ਸਿੰਘ, ਲੈਕਚਰਾਰ ਅੰਗਰੇਜ਼ੀ ,ਸੰਜੇ ਕੁਮਾਰ ਹਿੰਦੀ ਮਾਸਟਰ,ਰੇਸ਼ਮ ਸਿੰਘ ਪੰਜਾਬੀ ਮਾਸਟਰ, ਸਪਨਾ ਰਾਣੀ ਕੋਠੇ ਨੱਥਾ ਸਿੰਘ ਕੰਚਨ ਰਾਣੀ ਬੁਲਾਡੇਵਾਲਾ,ਸੁਨੀਲ ਕੁਮਾਰ ਪੰਜਾਬੀ ਮਾਸਟਰ ਜਸਵੀਰ ਸਿੰਘ ਲੈਕਚਰਾਰ ਭੂਗੋਲ ਨੇ ਪੂਰੀ ਪਾਰਦਰਸ਼ਤਾ ਨਾਲ ਨਿਭਾਈ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ,ਪ੍ਰਿੰਸੀਪਲ ਜੋਗਿੰਦਰ ਸਿੰਘ ਬਲਮਗੜ੍ਹ ਨੇ ਇਨਾਮਾਂ ਦੀ ਵੰਡ ਕੀਤੀ







