ਕਵੀ ਅਤੇ ਸਮਾਜ ਸੇਵੀ ਗੁਰਬਚਨ ਸਿੰਘ ਚਿੰਤਕ ਨੂੰ ਸਨਮਾਨਿਤ ਕੀਤਾ ਗਿਆ

ਧਰਮਕੋਟ (ਚਰਨਜੀਤ ਸਿੰਘ , ਜਸਬੀਰ ਕਲਸੀ ) ਕਵੀ ਅਤੇ ਸਮਾਜ ਸੇਵੀ ਗੁਰਬਚਨ ਸਿੰਘ ਚਿੰਤਕ ਨੂੰ ਸਨਮਾਨਿਤ ਕੀਤਾ। ਇਹ ਸਨਮਾਨ ਸਮਾਰੋਹ / ਮਹਾਂ ਕਵੀ ਸਾਧੂ ਦਯਾ ਸਿੰਘ ਆਰਿਫ ਯਾਦਗਾਰੀ ਲਾਇਬ੍ਰੇਰੀ ਨਗਰ ਕੌਂਸਲ ਧਰਮਕੋਟ (ਮੋਗਾ) / ਵਿਖੇ ਕਰਵਾਇਆ ਗਿਆ। ਇਹ ਲਾਇਬ੍ਰੇਰੀ ਸੰਨ 2015 ਵਿੱਚ ਬਣੀ ਸੀ । ਗੁਰਬਚਨ ਸਿੰਘ ਚਿੰਤਕ ਇਸ ਲਾਇਬ੍ਰੇਰੀ ਨੂੰ ਹਰ ਸਾਲ ਪੁਸਤਕਾਂ ਖ੍ਰੀਦਣ ਲਈ ਵਿੱਤੀ ਸਹਾਇਤਾ ਦੇ ਰਹੇ ਹਨ। ਉਹਨਾਂ ਨੂੰ ਇਸ ਸਹਿਯੋਗ ਪ੍ਰਤੀ ਸਨਮਾਨ-ਪੱਤਰ ,ਸ਼ਾਲ ,ਪੁਸਤਕ ਇਲਾਕਾ ਧਰਮਕੋਟ ਦਾ ਇਤਿਹਾਸ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਰਸਮ ਮੌਕੇ ਸਾਹਿਤਕਾਰਾਂ ਦੇ ਨਾਲ ਨਗਰ ਕੌਂਸਲ ਦੇ ਮੀਤ ਪ੍ਰਧਾਨ ਗੁਰਮੀਤ ਮਖੀਜਾ ਜੀ ਵਿਸ਼ੇਸ਼ ਤੌਰ ਉੱਤੇ ਹਾਜਰ ਸਨ। ਗੁਰਬਚਨ ਸਿੰਘ ਚਿੰਤਕ ਧਰਮਕੋਟ ਦੇ ਗੁਆਂਢੀ ਪਿੰਡ ਜਲਾਲਾਬਾਦ ਪੂਰਬੀ ਦੇ ਜੰਮਪਲ ਹਨ ਪਰ ਕੈਨੇਡਾ ਰਹਿੰਦੇ ਹਨ। ਉਹ ਮਿਲਵਰਤਨ ਅਤੇ ਮੱਦਦ ਲਈ ਜਾਣੀ ਜਾਂਦੀ ਬਹੁਤ ਚੰਗੀ ਸਖਸ਼ੀਅਤ ਹਨ। ਇਸ ਮੌਕੇ ਸਭਾ ਦੇ ਕਨਵੀਨਰ ਨੇ ਹਾਜਰ ਸਾਹਿਤਕਾਰਾਂ ਦੀ ਜਾਣ -ਪਛਾਣ ਵੀ ਕਰਵਾਈ। ਇਸ ਸਨਮਾਨ ਸਮਾਰੋਹ ਦੌਰਾਨ ਸਾਹਿਤ ਸਭਾ ਦੇ ਸਰਪ੍ਰਸਤ ਸੁਰਜੀਤ ਚੰਦਰ (ਡਾ.) , ਕਨਵੀਨਰ ਜਸਬੀਰ ਕਲਸੀ ਧਰਮਕੋਟ ਤੇ ਮੈਂਬਰ ਮੇਜਰ ਸਿੰਘ ਚਾਹਲ, ਗੁਰਮੀਤ ਕੜਿਆਲਵੀ, ਰਾਜਵਿੰਦਰ ਸਿੰਘ ਰਾਜਾ, ਗੁਰਪ੍ਰੀਤ ਧਰਮਕੋਟ, ਠਾਣਾ ਜਲਾਲਾਬਾਦੀ, ਅਵਤਾਰ ਕਮਾਲ, ਜਸਵਿੰਦਰ ਧਰਮਕੋਟ, ਗੁਰਮੀਤ ਰੱਖਰਾ ਕੜਿਆਲ, ਸਰਬਜੀਤ ਪਾਰਖ ਅਤੇ ਪ੍ਰੋਗਰਾਮ ਦੀ ਇਕੱਤਰਤਾ ਵਿੱਚ ਕਵੀ ਜੰਗੀਰ ਸਿੰਘ ਖੋਖਰ ਮੋਗਾ ਤੇ ਹਰਬੰਸ ਸਿੰਘ ਫਤਿਹਗੜ੍ਹ ਪੰਜਤੂਰ , ਬਲਵਿੰਦਰ ਧਰਮਕੋਟ ਵਿਸ਼ੇਸ਼ ਤੌਰ ਉੱਤੇ ਹਾਜਰ ਹੋਏ। ਅੰਤ ਵਿਚ ਕਨਵੀਨਰ ਨੇ ਜਾਣਕਾਰੀ ਦਿੱਤੀ ਕਿ ਹਰ ਮਹੀਨੇ ਇਸ ਤਰ੍ਹਾਂ ਹੀ ਸਾਹਿਤਕ ਮੀਟਿੰਗ ਹੋਇਆ ਕਰੇਗੀ। ਮੋਗਾ ਤੋਂ ਚਰਨਜੀਤ ਸਿੰਘ ਦੀ ਰਿਪੋਰਟ






