ਲਵਪ੍ਰੀਤ ਸਿੰਘ ਇੰਸਾਂ ਦੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਅੰਤਿਮ ਅਰਦਾਸ ਵਜੋਂ ਨਾਮ ਚਰਚਾ ਮਿਤੀ 2-11-23 ਨੂੰ ਧਰਮਕੋਟ ਵਿਖੇ ਹੋਵੇਗੀ।

Your message has been sent
ਧਰਮਕੋਟ 1 ਨਵੰਬਰ ( ਚਰਨਜੀਤ ਸਿੰਘ) ਪ੍ਰੇਮੀ ਲਵਪ੍ਰੀਤ ਸਿੰਘ ਇੰਸਾਂ ਦਾ ਜਨਮ ਉਨ੍ਹਾਂ ਦੇ ਨਾਨਕੇ ਪਿੰਡ ਬੱਡੂਵਾਲ ਜ਼ਿਲ੍ਹਾ ਮੋਗਾ ਵਿਖੇ 28-6-2002 ਨੂੰ ਹੋਇਆ, 2 ਬੇਟੀਆਂ ਤੋਂ ਬਾਅਦ ਬੇਟੇ ਦਾ ਘਰ ਵਿੱਚ ਜਨਮ ਲੈਂਣਾਂ ਉਸ ਮੁਰਸ਼ਿਦ ਕਾਮਿਲ ਦੀ ਹੀ ਆਪਾਰ ਕਿਰਪਾ ਸੀ। ਲਾਡਾਂ ਤੇ ਚਾਵਾਂ ਨਾਲ ਸਾਰੇ ਸਕੇ ਸਬੰਧੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਮਾਤਾ ਪਿਤਾ ਦਾ ਸੱਚੇ ਸਤਿਗੁਰੂ ਤੇ ਅਥਾਹ ਪਿਆਰ ਅਤੇ ਵਿਸ਼ਵਾਸ਼ ਹੋਣ ਕਰਕੇ ਘਰ ਦੇ ਸਾਰੇ ਮੈਂਬਰਾਂ ਨੇ ਨਾਮ ਦੀ ਅਨਮੋਲ ਦਾਤ ਲਈ ਹੋਈ ਸੀ। ਲਵਪ੍ਰੀਤ ਸਿੰਘ ਦੀ ਬਾਰਵੀਂ ਜਮਾਤ ਤੱਕ ਦੀ ਪੜ੍ਹਾਈ ਧਰਮਕੋਟ ਸ਼ਹਿਰ ਦੇ ਹੀ ਸਕੂਲਾ ਤੋਂ ਹੋਈ । ਸਾਰਾ ਪਰਿਵਾਰ ਮਾਲਕ ਦਾ ਸ਼ੁਕਰਾਨਾ ਕਰਦਾ ਅਤੇ ਵੱਧ ਤੋਂ ਵੱਧ ਸਮਾਂ ਮਾਨਵਤਾ ਭਲਾਈ ਕਾਰਜਾਂ ਵਿੱਚ ਲਗਾਉਂਦਾ। ਜਿਥੇ ਇੱਕ ਪਾਸੇ ਲਵਪ੍ਰੀਤ ਸਿੰਘ ਦੀ ਪੜ੍ਹਾਈ ਚਲ ਰਹੀ ਸੀ ਉਥੇ ਹੀ ਲਵਪ੍ਰੀਤ ਕਬੱਡੀ ਅਤੇ ਫੁੱਟਬਾਲ ਖੇਡਣ ਵਿੱਚ ਬੜੀ ਦਿਲਚਸਪੀ ਰੱਖਦਾ ਸੀ। ਕਾਫੀ ਜਗ੍ਹਾ ਤੇ ਲਵਪ੍ਰੀਤ ਸਿੰਘ ਨੇ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਜਦ ਬਾਰਵੀਂ ਜਮਾਤ ਪਾਸ ਕੀਤੀ ਤਾਂ ਸੋਚਿਆ ਕੁਝ ਨਾ ਕੁਝ ਮਾਤਾ ਪਿਤਾ ਲਈ ਵੀ ਕੀਤਾ ਜਾਵੇ। ਤਦ ਨਸ਼ਿਆਂ ਤੋਂ ਰਹਿਤ, ਮਾਲਕ ਭਗਤੀ ਦੇ ਨਾਲ ਨਾਲ ਜਿੰਮ ਜਾਣਾ ਸ਼ੁਰੂ ਕੀਤਾ। ਆਪਣੇ ਹਾਣ ਦੇ ਨੌਜਵਾਨਾ ਲਈ ਇੱਕ ਰੋਲ ਮਾਡਲ ਬਣ ਕੇ ਦਿਖਾਇਆ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ। ਆਖੀਰ ਇੱਕ ਯੋਗ ਜਿੰਮ ਟ੍ਰੇਨਰ ਬਣ ਕੇ ਲੁਧਿਆਣੇ ਨੌਕਰੀ ਕਰਨ ਲੱਗ ਪਿਆ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਚਾਨਕ ਲਵਪ੍ਰੀਤ ਸਿੰਘ ਦਾ ਕਿਸੇ ਵਹੀਕਲ ਨਾਲ ਐਕਸੀਡੈਂਟ ਹੋ ਗਿਆ। ਜੋ ਜ਼ਖਮਾਂ ਨੂੰ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਅੱਜ ਚਾਹੇ ਲਵਪ੍ਰੀਤ ਸਿੰਘ ਸਾਡੇ ਵਿੱਚਕਾਰ ਮੌਜੂਦ ਨਹੀਂ ਪ੍ਰੰਤੂ ਉਸ ਦੁਆਰਾ ਕੀਤੇ ਗਏ ਚੰਗੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।






