ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਹੀਨਾ ਚੌਹਾਨ ਨੇ ਅੱਠਵੀਂ ਜਮਾਤ ਵਿੱਚੋਂ 93.6% ਨੰਬਰ ਲੈ ਕੇ ਮਾਪਿਆਂ ਅਤੇ ਮੋਗੇ ਜਿਲ੍ਹੇ ਦਾ ਨਾਂ ਚਮਕਾਇਆ
ਦਾਦਾ ਮਹਿੰਦਰਪਾਲ ਚੌਹਾਨ ਅਤੇ ਪਿਤਾ ਸੁਨੀਲ ਕੁਮਾਰ ਨੇ ਕਿਹਾ ਸਾਨੂੰ ਆਪਣੇ ਬੱਚੇ ਤੇ ਰੱਬ ਜਿੰਨਾ ਮਾਣ

ਮੋਗਾ ,6 ਜੂਨ ( ਚਰਨਜੀਤ ਸਿੰਘ) ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਅੱਠਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਜਿਸ ਵਿੱਚੋਂ ਦਸਮੇਸ਼ ਪਬਲਿਕ ਹਾਈ ਸਕੂਲ ਮੋਗਾ ਦੀ ਵਿਦਿਆਰਥਣ ਹੀਨਾ ਚੌਹਾਨ ਪਿਤਾ -ਸੁਨੀਲ ਕੁਮਾਰ ਮਾਤਾ ਸੋਨੀਆ ਰਾਣੀ ਨੇ ਅੱਠਵੀਂ ਕਲਾਸ ਵਿੱਚੋਂ 93.6 ਫੀਸਦੀ ਨੰਬਰ ਲੈ ਕੇ ਸਕੂਲ ਦਾ ਮੋਗੇ ਜਿਲ੍ਹੇ ਦਾ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਪਰਮਾਤਮਾ ਹੀਨਾ ਚੌਹਾਨ ਨੂੰ ਲੰਮੀਆਂ ਉਮਰਾਂ ਬਖਸ਼ੇ ਅਤੇ ਭਵਿੱਖ ਵਿੱਚ ਹੋਰ ਤਰੱਕੀਆਂ ਕਰੇ ਅਤੇ ਖ਼ੂਬ ਪੜੇ । ਸਮੂਹ ਸਕੂਲ ਸਟਾਫ ਵੱਲੋਂ ਹੀਨਾ ਚੌਹਾਨ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ। ਮੋਗਾ ਤੋਂ ਚਰਨਜੀਤ ਸਿੰਘ ਦੀ ਸਪੈਸ਼ਲ ਰਿਪੋਰਟ।




