ਪ੍ਰਾਈਵੇਟ ਸਹਾਇਕ ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਐਮ ਐਲ ਏ ਅਮਨਦੀਪ ਕੌਰ ਅਰੌੜਾ ਨੂੰ ਦਿੱਤਾ ਗਿਆ ਮੰਗ ਪੱਤਰ

ਮੋਗਾ 31 ਮਾਰਚ ( ਦਵਿੰਦਰ ਕੁਮਾਰ, ਸੰਦੀਪ ਮੌਂਗਾ)ਪ੍ਰਾਈਵੇਟ ਸਹਾਇਕ ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਐਮ ਐਲ ਏ ਅਮਨਦੀਪ ਕੌਰ ਅਰੌੜਾ ਨੂੰ ਮੰਗ ਪਤਰ ਦਿੱਤਾ ਗਿਆ ਜਿਸ ਵਿਚ ਪ੍ਰਾਈਵੇਟ ਸਹਾਇਕ ਪਟਵਾਰੀਆਂ ਅਤੇ ਕਾਨੂੰਗੋਆਂ ਨੇ ਦਸਿਆ ਕਿ ਪੰਜਾਬ ਦਾ ਕਰੀਬ 3000 (ਤਿੰਨ ਹਜਾਰ) ਪ੍ਰਾਈਵੇਟ ਸਹਾਇਕ ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਹਟਾਏ ਜਾਣ ਤੇ ਬੇਰੁਜਗਾਰੀ ਕਾਰਨ ਅਸੀਂ ਤੇ ਸਾਡੇ ਪਰਿਵਾਰ ਗਹਿਰੇ ਸਦਮੇ ਵਿਚ ਹਾਂ
ਅਸੀਂ ਕਰੀਬ ਪਿਛਲੇ 15-20 ਸਾਲਾਂ ਤੋਂ ਪਟਵਾਰੀਆਂ ਅਤੇ ਕਾਨੂੰਗੋਆਂ ਨਾਲ ਸਹਾਇਕ ਦੇ ਤੌਰ ਤੇ ਕੰਮ ਕਰਦੇ ਆ ਰਹੇ ਹਾਂ ਅਤੇ ਨਿੱਜੀ ਤੌਰ ਤੇ ਅਸੀਂ ਪਟਵਾਰ ਰਿਕਾਰਡ (ਮਾਲ ਰਿਕਾਰਡ) ਤੋਂ ਜਾਣੂ ਹਾਂ ਅਤੇ ਸਰਕਾਰ ਦੇ ਕੰਮ ਜਿਵੇਂ ਕਿ ਵੋਟਾਂ ਵੇਲੇ ਜਾਂ ਲਾਲ ਕਾਰਡ ਜਾਂ ਜਮੀਨ ਸਬੰਧੀ ਵਿਵਾਦਾਂ ਵਿੱਚ ਵੀ ਸਾਨੂੰ ਭੇਜ ਕੇ ਰਿਪੋਰਟ ਪ੍ਰਾਪਤ ਕੀਤੀ ਜਾਂਦੀ ਸੀ, ਸਰਕਾਰ ਦੇ ਕੰਮਾਂ ਵਿੱਚ ਵੀ ਅਸੀਂ ਲਗਾਤਾਰ ਸੇਵਾ ਕਰਦੇ ਆ ਰਹੇ ਹਾਂ।
ਅਸੀ ਇਹ ਵੀ ਮੰਗ ਕਰਦੇ ਹਾਂ ਕਿ ਰਿਟਾਇਰਡ ਹੋਏ 60-65 ਸਾਲਾਂ ਦੀ ਉਮਰ ਦੇ ਪਟਵਾਰੀ/ਕਾਨੂੰਗੋਆਂ ਨੂੰ ਸੇਵਾ ਮੁਕਤ ਹੋਇਆ ਨੂੰ ਠੇਕੇ ਦੇ ਆਧਾਰ ਤੇ ਦੁਬਾਰਾ ਨਾ ਰੱਖਿਆ ਜਾਵੇ, ਸਗੋਂ ਸਾਨੂੰ ਮੌਕਾ ਦਿੱਤਾ ਜਾਵੇ ਜੀ ਅਸੀਂ ਮਾਲ ਰਿਕਾਰਡ ਤੋਂ ਭਲੀਭਾਂਤ ਜਾਣੂ ਹਾਂ। ਤੇ ਅਸੀਂ 10ਵੀਂ ਅਤੇ 12ਵੀਂ ਪਾਸ ਹਾਂ ਕ੍ਰਿਪਾ ਕਰਕੇ ਸਾਨੂੰ ਜਿੰਨਾ ਚਿਰ ਲੈਂਡ ਰਿਕਾਰਡ ਮੈਨੂਅਲ ਦਾ ਪਹਿਰਾ ਨੰ: 3,13 ਬਹਾਲ ਨਹੀਂ ਹੁੰਦਾ ਉਨਾ ਚਿਰ ਸਾਨੂੰ ਡੀ.ਸੀ. ਰੇਟ ਤੇ ਮਾਲ ਮਹਿਕਮੇ ਵਿੱਚ ਸਹਾਇਕ ਦੇ ਤੌਰ ਤੇ ਪਟਵਾਰੀਆਂ ਅਤੇ ਕਾਨੂੰਗੋਆਂ ਨਾਲ ਲਗਾਇਆ ਜਾਵੇ।ਇਸ ਤੋਂ ਇਲਾਵਾ ਮਾਲ ਰਿਕਾਰਡ ਦਾ ਕੰਮ ਕੰਪਿਊਟਰਾਇਜਡ ਹੋਣ ਕਰਕੇ ਕੰਮ ਬਹੁਤ ਜਿਆਦਾ ਵਧ ਗਿਆ ਹੈ, ਜੋ ਪਟਵਾਰੀਆਂ ਅਤੇ ਕਾਨੂੰਗੋਆਂ ਦੀ ਘੱਟ ਗਿਣਤੀ ਹੋਣ ਕਰਕੇ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਪੰਜਾਬ ਲੈਵਲ ਤੇ ਸਹਾਇਕ ਰੱਖਣ ਸਬੰਧੀ ਮਤਾ ਨੰ: 328 ਮਿਤੀ 12/3/2022 ਦੇ ਪਹਿਰਾ ਨੰ: ਵਿੱਚ ਹਵਾਲਾ ਦੇ ਕੇ ਮੰਗ ਰੱਖੀ ਗਈ ਹੈ। ਇਸ ਮੌਕੇ ਤੇ ਅੰਮ੍ਰਿਤ ਛਕਣਾ ਛਾਬੜਾ ਪਰਧਾਨ ਤਫ਼ਸੀਲ ਤਹਿਸੀਲ, ਪਰਮਿੰਦਰ ਸਿੰਘ, ਪ੍ਰਿਤਪਾਲ ਸਿੰਘ ਖਜਾਨਚੀ, ਜਸਪਾਲ ਸਿੰਘ, ਕੁਲਵਿੰਦਰ ਸਿੰਘ ਦਵਿੰਦਰ ਸਿੰਘ, ਨਰਿੰਦਰਪਾਲ ਸਿੰਘ, ਸੁਖਮੰਦਰ ਸਿੰਘ, ਬਲਵਿੰਦਰ ਸਿੰਘ, ਡੇਵਿਡ ਮਸੀਹ ਅਤੇ ਹੋਰ ਵੀ ਸੱਜਣ ਮੌਜੂਦ ਸਨ




