ਆਮ ਆਦਮੀ ਪਾਰਟੀ ਦੀ ਜਿਲ੍ਹਾ ਮੋਗਾ ਦੀ ਇਕਾਈ ਨੇ ਮੋਗਾ ਜ਼ਿਲ੍ਹੇ ਦੇ ਡੀ. ਸੀ. ਨੂੰ ਮੰਗ ਪੱਤਰ ਸੌਪਿਆ
ਪਟਵਾਰੀਆਂ ਦੀਆਂ ਰੈਗੂਲਰ ਅਸਾਮੀਆਂ ਵਿੱਚ ਵਾਧਾ ਕਰਨ ਅਤੇ ਸੇਵਾ ਮੁਕਤ ਪਟਵਾਰੀਆਂ ਦੀ ਮੁੜ ਭਰਤੀ ਨਾ ਕਰਨ ਦੀ ਮੰਗ ਕੀਤੀ।

ਮੋਗਾ, 6 ਸਤੰਬਰ ( Charanjit Singh ) ਆਮ ਆਦਮੀ ਪਾਰਟੀ ਦੀ ਜਿਲ੍ਹਾ ਮੋਗਾ ਦੀ ਇਕਾਈ ਨੇ ਮੋਗਾ ਜ਼ਿਲ੍ਹੇ ਦੇ ਡੀ. ਸੀ. ਨੂੰ ਪਟਵਾਰੀਆਂ ਦੀਆਂ ਰੈਗੂਲਰ ਅਸਾਮੀਆਂ ਵਿੱਚ ਵਾਧਾ ਕਰਨ ਅਤੇ ਸੇਵਾ ਮੁਕਤ ਪਟਵਾਰੀਆਂ ਦੀ ਮੁੜ ਭਰਤੀ ਨਾ ਕਰਨ ਦੀ ਮੰਗ ਕੀਤੀ। ਇਸ ਮੌਕੇ ਤੇ MLA ਮਨਜੀਤ ਸਿੰਘ ਬਿਲਾਸਪੁਰ, ਜਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦਿਦਾਰੇਵਾਲਾ, ਨਵਦੀਪ ਸੰਘਾ (ਹਲਕਾ ਇੰਚਾਰਜ ਮੋਗਾ), ਅਮ੍ਰਿਤਪਾਲ ਸਿੱਧੂ (ਹਲਕਾ ਇੰਚਾਰਜ ਬਾਘਾਪੁਰਾਣਾ), ਦਵਿੰਦਰਜੀਤ ਲਾਡੀ ਢੋਸ (ਹਲਕਾ ਇੰਚਾਰਜ ਧਰਮਕੋਟ), ਦੀਪਕ ਸਮਾਲਸਰ, ਅਵਤਾਰ ਬੰਟੀ,ਸੰਜੀਵ ਕੋਛੜ, ਅਜੈ ਸ਼ਰਮਾ, ਰਾਜਾ, ਰਿੰਪੀ ਗਰੇਵਾਲ, ਰਿੰਪੀ ਮਿੱਤਲ, ਮਨਪ੍ਰੀਤ ਰਿੰਕੂ, ਨਸੀਬ ਬਾਵਾ, ਰਵੀ ਗਿੱਲ, ਅਮਨ ਪੰਡੋਰੀ ਅਤੇ ਅਤੇ ਹੋਰ ਆਗੂ ਮੌਜੂਦ ਰਹੇ।
ਮੰਗ ਪੱਤਰ ਸੌਂਪਦੇ ਹੋਏ ਜਿਲ੍ਹਾ ਪ੍ਰਧਾਨ ਹਰਮਨਜੀਤ ਸਿੰਗ ਦਿਦਾਰੇਵਾਲਾ ਨੇ ਕਿਹਾ ਕਿ ਪੰਜਾਬ ਦੇ ਹਜ਼ਾਰਾਂ ਨੌਜਵਾਨ ਹਰ ਰੋਜ਼ ਬੇਰੁਜ਼ਗਾਰੀ ਦੀ ਮਾਰ ਝੱਲਦਿਆਂ ਨੌਕਰੀ ਦੀ ਮੰਗ ਕਰਦੇ ਹੋਏ ਧਰਨੇ ਪ੍ਰਦਰਸ਼ਨ ਕਰ ਰਹੇ ਹਨ। “ਸੂਬੇ ਦੇ ਹਰ ਕੋਨੇ ਵਿਚ ਹਰ ਕਿੱਤੇ ਨਾਲ ਸਬੰਧਤ ਬੇਰੁਜ਼ਗਾਰ ਸੜਕਾਂ ਉਤੇ ਉਤਰੇ ਹੋਏ ਹਨ। ਲੰਬੇ ਸਮੇਂ ਤੋਂ ਸਰਕਾਰ ਦੇ ਵਿਭਾਗਾਂ ਵਿੱਚ ਖਾਲੀ ਪਈਆਂ ਪੋਸਟਾਂ ਨੂੰ ਭਰਨ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਨੌਜਵਾਨ ਅਨੇਕਾਂ ਵਾਰ ਮੰਤਰੀਆਂ ਨੂੰ ਮਿਲ ਚੁੱਕੇ ਹਨ ਪ੍ਰੰਤੂ ਇਸ ਸਬੰਧੀ ਹੁਣ ਤੱਕ ਕੋਈ ਵੀ ਹੱਲ ਨਹੀਂ ਨਿਕਲਿਆ ਹੈ।”
MLA ਮਨਜੀਤ ਸਿੰਘ ਬਿਲਾਸਪੁਰ ਨੇ ਇਸ ਮੌਕੇ ਤੇ ਕਿਹਾ ਕਿ ਸਰਕਾਰ ਦੁਆਰਾ ਪਟਵਾਰੀਆਂ ਦੀਆਂ ਖਾਲੀ ਪਈਆਂ ਪੋਸਟਾਂ ਨੂੰ ਭਰਨ ਦੇ ਮਾਮਲੇ ਵਿੱਚ ਵੀ ਇੱਕ ਵਾਰ ਫੇਰ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਧੱਕਾ ਕੀਤਾ ਜਾਗ ਰਿਹਾ ਹੈ। ਓਹਨਾ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਦੇ ਕਰੀਬ 8000 ਪਿੰਡਾਂ ਵਿੱਚ ਪਟਵਾਰੀ ਦੀਆਂ ਪੋਸਟਾਂ ਖਾਲੀ ਪਈਆਂ ਹਨ ਜਿਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਦਿਨ ਪਹਿਲਾਂ ਸਰਕਾਰ ਵੱਲੋਂ ਇਸ ਬਾਬਤ ਸਿਰਫ਼ 1090 ਪੋਸਟਾਂ ਭਰਨ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਸੀ ਜਿਸ ਲਈ ਸਮੁੱਚੇ ਪੰਜਾਬ ਵਿੱਚੋਂ ਕਰੀਬ 2 ਲੱਖ 33 ਹਜ਼ਾਰ ਲੋਕਾਂ ਨੇ ਅਪਲਾਈ ਕੀਤਾ ਸੀ। ਸਰਕਾਰ ਵੱਲੋੰ ਬੇਰੁਜ਼ਗਾਰਾਂ ਦੇ ਹੱਕਾਂ ਤੇ ਡਾਕਾ ਮਾਰਦਿਆਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਤੋਂ ਮੁੱਕਰਦਿਆਂ 1766 ਰਿਟਾਇਰਡ ਪਟਵਾਰੀਆਂ ਨੂੰ ਦੁਬਾਰਾ ਨੌਕਰੀ ਤੇ ਰੱਖਣ ਦਾ ਫ਼ੈਸਲਾ ਕੀਤਾ ਹੈ। ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਦਾ ਇਹ ਫ਼ੈਸਲਾ ਲੱਖਾਂ ਬੇਰੁਜ਼ਗਾਰ ਨੌਜਵਾਨਾਂ ਲਈ ਇੱਕ ਵੱਡਾ ਧੱਕਾ ਹੈ।
ਆਪ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਟਵਾਰੀਆਂ ਦੀਆਂ ਰੈਗੂਲਰ ਅਸਾਮੀਆਂ ਵਿੱਚ ਵਾਧਾ ਕੀਤਾ ਜਾਵੇ ਅਤੇ੭ ਸੇਵਾਮੁਕਤ ਪਟਵਾਰੀਆਂ ਦੀ ਮੁੜ ਭਰਤੀ ਉੱਤੇ ਰੋਕ ਲਗਾ ਕੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣ। ਅਮਰਿੰਦਰ ਸਿੰਘ ਦੇ ਚੋਣਾਂ ਸਮੇ ਪੰਜਾਬ ਦੇ ਨੌਜਵਾਨਾਂ ਨੂੰ ਘਰ ਘਰ ਰੁਜ਼ਗਾਰ ਦੇਣ ਦੇ ਕੀਤੇ ਵਾਅਦੇ ਨੂੰ ਯਾਦ ਦਵਾਉਂਦੇ ਹੋਏ ਕਿਹਾ ਕਿ ਇਹ ਉਸ ਵਾਅਦੇ ਨੂੰ ਪੂਰਾ ਕਰਨ ਵੱਲ ਇੱਕ ਛੋਟਾ ਜਿਹਾ ਕਦਮ ਹੋਵੇਗਾ।
ਇਸ ਮੌਕੇ MLA ਮਨਜੀਤ ਸਿੰਘ ਬਿਲਾਸਪੁਰ (ਹਲਕਾ ਨਿਹਾਲ ਸਿੰਘ ਵਾਲਾ), ਜਿਲ੍ਹਾ ਪ੍ਰਧਾਨ ਮੋਗਾ ਹਰਮਨਜੀਤ ਸਿੰਘ ਦਿਦਾਰੇਵਾਲਾ, ਨਵਦੀਪ ਸੰਘਾ (ਹਲਕਾ ਇੰਚਾਰਜ ਮੋਗਾ), ਅਮ੍ਰਿਤਪਾਲ ਸਿੱਧੂ (ਹਲਕਾ ਇੰਚਾਰਜ ਬਾਘਾਪੁਰਾਣਾ), ਦਵਿੰਦਰਜੀਤ ਸਿੰਘ ਲਾਡੀ ਢੋਸ (ਹਲਕਾ ਇੰਚਾਰਜ ਧਰਮਕੋਟ), ਦੀਪਕ ਸਮਾਲਸਰ, ਅਵਤਾਰ ਬੰਟੀ,ਸੰਜੀਵ ਕੋਛੜ, ਅਜੈ ਸ਼ਰਮਾ,ਜਗਵੰਤ ਬੈੰਸ,ਜਗਰਾਜ ਸਿੰਘ, ਰਾਜਾ, ਰਿੰਪੀ ਗਰੇਵਾਲ, ਰਿੰਪੀ ਮਿੱਤਲ, ਮਨਪ੍ਰੀਤ ਰਿੰਕੂ, ਨਸੀਬ ਬਾਵਾ, ਸਨੀ ਗੋਇਲ, ਸੁਰਜੀਤ ਸਿੰਘ ਲੁਹਾਰਾ, ਨਰੋਤਮ ਪੁਰੀ, ਰਵੀ ਗਿੱਲ, ਅਮਨ ਪੰਡੋਰੀ ਅਤੇ ਅਤੇ ਹੋਰ ਆਗੂ ਮੌਜੂਦ ਸਨ।



