ਮਾਤਾ ਨਸੀਬ ਕੌਰ ਦੀ ਅੰਤਿਮ ਅਰਦਾਸ 24 ਅਪ੍ਰੈਲ ਐਤਵਾਰ ਨੂੰ

ਮੋਗਾ 21 ਅਪ੍ਰੈਲ ( ਦਵਿੰਦਰ ਕੁਮਾਰ ) ਮਾਂ ਹੁੰਦੀ ਹੈ ਮਾਂ ਓ ਦੁਨੀਆਂ ਵਾਲਿਓ ਇਹ ਸਤਰਾਂ ਯਾਦ ਆਉਂਦੇ ਹੀ ਆਪਣੀ ਮਾਂ ਯਾਦ ਆ ਜਾਂਦੀ ਹੈ ਇਸ ਲਈ ਤਾਂ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ ।
ਮਾਤਾ ਨਸੀਬ ਕੌਰ ਜੋ ਕਿ ਪਿਛਲੇ ਦਿਨੀਂ ਆਪਣੇ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਨ੍ਹਾਂ ਦੀ ਅੰਤਿਮ ਅਰਦਾਸ ਮਿਤੀ 24 ਅਪ੍ਰੈਲ ਦਿਨ ਐਤਵਾਰ ਨੂੰ ਪਿੰਡ ਭਲਾਈਆਣਾ ਦੇ ਕਮੇਟੀ ਵਾਲਾ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਸਮੂਹ ਸੰਗਤਾਂ ਨੂੰ ਅਰਦਾਸ ਵਿੱਚ ਸ਼ਾਮਲ ਹੋਣ ਦੀ ਬੇਨਤੀ ਹੈ ਜੀ ।
ਮਾਤਾ ਨਸੀਬ ਕੌਰ ਜੀ ਜੋ ਕਿ ਬੜੇ ਹੀ ਨੇਕ ਦਿਲ ਅਤੇ ਸ਼ਾਂਤ ਸੁਭਾਅ ਦੇ ਮਾਲਕ ਸਨ ਨੇ ਪੂਰੀ ਜ਼ਿੰਦਗੀ ਆਪਣੇ ਪਰਿਵਾਰ ਦੇ ਲੇਖੇ ਲਾਈ ਫਿਰ ਵੀ ਪ੍ਰਭੂ ਭਗਤੀ ਦੀ ਲੋਰ ਨੂੰ ਟੁੱਟਣ ਨਹੀਂ ਦਿੱਤਾ ਅਤੇ ਹਰ ਸਮੇ ਰੱਬ ਨੂੰ ਯਾਦ ਕੀਤਾ । ਮਾਤਾ ਨਸੀਬ ਕੌਰ ਜੀ ਨੇ ਅਨਪੜ੍ਹ ਰਹਿਦੇ ਹੋਏ ਵੀ ਆਪਣੇ ਪੁੱਤਾਂ, ਪੋਤਰਿਆਂ, ਭਤੀਜੇ- ਭਤੀਜ਼ੀਆ , ਦੋਹਤੇ -ਦੋਹਤੀਆ ਨੂੰ ਉਚ ਸਿੱਖਿਆ ਹੀ ਨਹੀਂ ਦਿਵਾਈ ਬਲਕਿ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਹਾਸਲ ਕਰਵਾਉਣ ਵਿੱਚ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਇਸ ਕਰਕੇ ਹੀ ਮਾਤਾ ਨਸੀਬ ਕੌਰ ਨੂੰ ਦਿਲ ਵਿੱਚੋ ਸਹਿਜੇ ਹੀ ਨਹੀਂ ਭੁਲਾਇਆ ਜਾ ਸਕਦਾ । ਮਾਤਾ ਨਸੀਬ ਕੌਰ ਜੀ ਸਣੇ ਸੱਤ ਭੈਣਾਂ ਅਤੇ ਦੋ ਭਰਾਵਾਂ ਦਾ ਜਨਮ ਪਿਤਾ ਕਿਸ਼ਨ ਸਿੰਘ ਦੇ ਘਰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ । ਵਾਹਿਗੁਰੂ ਦੀ ਮਿਹਰ ਸਦਕਾ ਸੰਨ 1965 ਵਿੱਚ ਮਾਤਾ ਨਸੀਬ ਕੌਰ ਦਾ ਵਿਆਹ ਪਿਤਾ ਲਾਲ ਸਿੰਘ ਦੇ ਵੱਡੇ ਬੇਟੇ ਸ ਕਰਮ ਸਿੰਘ ਨਾਲ ਹੋਇਆ ਅਤੇ ਸੱਸ-ਮਾਂ ਤੇਜ਼ ਕੌਰ ਦੀ ਵੱਡੀ ਨੂੰਹ ਬਨਣ ਦਾ ਸੁਭਾਗ ਪ੍ਰਾਪਤ ਹੋਇਆ । ਮਾਤਾ ਨਸੀਬ ਕੌਰ ਜੀ ਦੇ ਪੰਜੇ ਪੁੱਤ, ਨੂੰਹਾਂ ਅਤੇ ਪੋਤਰੇ ਪਿੰਡ ਭਲਾਈਆਣਾ ਅਤੇ ਆਸਪਾਸ ਵਿਖੇ ਵੱਖਰੀਆਂ ਵੱਖਰੀਆਂ ਸੇਵਾਵਾਂ ਦੇ ਕੇ ਜਸ ਖੱਟ ਰਹੇ ਹਨ। ਇਸ ਦੁੱਖ ਦੀ ਘੜੀ ਵਿੱਚ ਮਾਤਾ ਨਸੀਬ ਕੌਰ ਦੇ ਰਿਸ਼ਤੇ ਵਿੱਚ ਦਿਓਰ ਲਗਦੇ ਧਰਮ ਸਿੰਘ, ਲਛਮਣ ਸਿੰਘ, ਡਾਕਟਰ ਸਿਕੰਦਰ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਦੇ ਪੂਰੇ ਪਰਿਵਾਰਾਂ ਵੱਲੋਂ ਮਾਲਕ ਦਾ ਭਾਣਾ ਮੰਨਣ ਦਾ ਦਿਲਾਸਾ ਦਿੱਤਾ ਜਾ ਰਿਹਾ ਹੈ ।
ਮਾਤਾ ਜੀ ਜਾਂਦੇ-ਜਾਂਦੇ ਇਕ ਸੁਨੇਹਾ ਸਮਾਜ ਲਈ ਵੀ ਦੇ ਕੇ ਗਏ ਹਨ ਮਾਤਾ ਨਸੀਬ ਕੌਰ ਜੀ ਦੀਆਂ ਅਸਥੀਆਂ ਨੂੰ ਆਪਣੇ ਹੀ ਖੇਤ ਵਿੱਚ ਡੂੰਘਾ ਟੋਆ ਪੁੱਟ ਕੇ ਉਸ ਉਪਰ ਪੌਦੇ ਲਗਾਏ ਗਏ ਹਨ ਤਾਂ ਜ਼ੋ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ ਪਰਮਾਤਮਾ ਮਾਤਾ ਨਸੀਬ ਕੌਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਮੋਗਾ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।





