ਭਾਸ਼ਾ ਵਿਭਾਗ ਮੋਗਾ ਵੱਲੋਂ ਸੰਤ ਬਾਬਾ ਭਾਗ ਸਿੰਘ ਕਾਲਜ ਸੁਖਾਨੰਦ ਵਿਖੇ ਵਿਸ਼ਵ ਰੰਗਮੰਚ ਦਿਵਸ ਦਾ ਆਯੋਜਨ

ਮੋਗਾ, 27 ਮਾਰਚ ( Charanjit Singh ) ਭਾਸ਼ਾ ਵਿਭਾਗ, ਮੋਗਾ ਵੱਲੋਂ ਵਿਸ਼ਵ ਰੰਗਮੰਚ ਦਿਵਸ ਦੇ ਪ੍ਰਸੰਗ ਵਿਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਵਿਖੇ ਸੰਤ ਕੁਲਵੰਤ ਸਿੰਘ ਜੀ ਦੀ ਰਹਿਨੁਮਾਈ ਹੇਠ ਮਹਾਂਪੁਰਸ਼ ਸ. ਸੁਖਮੰਦਰ ਸਿੰਘ ਜੀ ਦੀ ਹਾਜ਼ਰੀ ਵਿਚ ਪ੍ਰਿੰਸੀਪਲ ਸੁਖਵਿੰਦਰ ਕੌਰ ਅਤੇ ਪ੍ਰੋ. ਗੁਰਜੀਤ ਕੌਰ ਸਰਪ੍ਰਸਤ ਭਾਸ਼ਾ ਮੰਚ, ਪੰਜਾਬੀ ਵਿਭਾਗ ਦੀ ਪ੍ਰਧਾਨਗੀ ਹੇਠ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ ਅਤੇ ਪੁਸਤਕ ਪ੍ਰਦਰਸ਼ਨੀ ਼ਲਗਾਈ ਗਈ। ਪ੍ਰੋ. ਗੁਰਜੀਤ ਕੌਰ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ।
ਸਮਾਗਮ ਦਾ ਕੁੰਜੀਵਤ ਭਾਸ਼ਣ ਮੁੱਖ ਮਹਿਮਾਨ ਡਾ. ਨਿਰਮਲ ਜੌੜਾ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਦਿੱਤਾ ਗਿਆ। ਉਨ੍ਹਾਂ ਆਪਣੇ ਭਾਸ਼ਣ ਵਿਚ ਵਿਸ਼ਵ ਰੰਗਮੰਚ ਦਿਵਸ ਦੇ ਇਤਿਹਾਸ ਅਤੇ ਮਹੱਤਵ ਉੱਪਰ ਵਿਸਥਾਰ ਵਿਚ ਵਿਚਾਰ ਪੇਸ਼ ਕੀਤੇ। ਕੁੰਜੀਵਤ ਭਾਸ਼ਨ ਉਪਰੰਤ ਵਿਚਾਰ ਚਰਚਾ ਦੀ ਸ਼ੁਰੂਆਤ ਉੱਘੇ ਨਾਟਕਕਾਰ ਅਤੇ ਰੰਗਕਰਮੀ ਮੋਹੀ ਅਮਰਜੀਤ ਸਿੰਘ ਵੱਲੋਂ ਕੀਤੀ ਗਈ।
ਪ੍ਰਸਿੱਧ ਰੰਗਕਰਮੀ ਰੰਗ ਹਰਜਿੰਦਰ ਅਤੇ ਉਨ੍ਹਾਂ ਦੀ ਟੀਮ `ਨਟਰਾਜ ਰੰਗਮੰਚ` ਕੋਟਕਪੂਰਾ ਵੱਲੋਂ ਨਸ਼ਿਆਂ ਦੀ ਗ੍ਰਿਫਤ ਵਿਚ ਗ੍ਰਸੀ ਨੌਜਵਾਨੀ ਨੂੰ ਭਗਤ ਸਿੰਘ ਦੇ ਆਦਰਸ਼ਾਂ ਵਾਲਾ ਨਵਾਂ ਨਰੋਆ ਸਮਾਜ ਸਿਰਜਣ ਯੋਗਦਾਨ ਪਾਉਣ ਹਿਤ ਖ਼ੁਦ ਦੀ ਪੁਨਰ-ਉਸਾਰੀ ਲਈ ਹੱਲਾਸ਼ੇਰੀ ਦਿੰਦਾ ਨਾਟਕ “ ਪੇਸ਼ ਕੀਤਾ ਗਿਆ। ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਮੋਬਾਇਲ ਫ਼ੋਨ ਵਿਚ ਖਪਤ ਹੁੰਦੀ ਮਾਨਵਤਾ ਦੇ ਵਿਸ਼ੇ ਉੱਪਰ ਨਾਟਕ ਪੇਸ਼ ਕੀਤਾ ਗਿਆ। ਵਿਦਿਆਰਥਣ ਅਤੇ ਵੱਲੋਂ ਸਕਿੱਟ ਪੇਸ਼ ਕੀਤੀ ਗਈ।
ਪੀਪਲਜ਼ ਫੋਰਮ ਬਰਗਾੜੀ ਦੇ ਸੰਚਾਲਕ ਡਾ. ਖੁਸ਼ਵੰਤ ਬਰਗਾੜੀ ਵੱਲੋਂ ਵੀ ਵਿਚਾਰ ਪੇਸ਼ ਕੀਤੇ ਗਏ। ਡਾ. ਮਨਦੀਪ ਕੌਰ ਵੱਲੋਂ ਸੁਰਜੀਤ ਪਾਤਰ ਦੀ ਗ਼ਜ਼ਲ ਬਾ-ਤਰੰਨੁਮ ਪੇਸ਼ ਕੀਤੀ ਗਈ। ਵੱਲੋਂ ਗੀਤ ਪੇਸ਼ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਵੱਲੋਂ ਕਾਲਜ ਦੀ ਸਮੁੱਚੀ ਟੀਮ ਦੀ ਸਮਰਪਣ ਭਾਵਨਾ ਅਤੇ ਵਿਦਿਆਰਥਣਾਂ ਦੇ ਅਨੁਸ਼ਾਸਨ ਦੀ ਭਰਪੂਰ ਸ਼ਲਾਘਾ ਕਰਦਿਆਂ ਸਮਾਗਮ ਦੀ ਸਫਲਤਾ ਲਈ ਸਭ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਭਾਸ਼ਾ ਵਿਭਾਗ, ਮੋਗਾ ਵੱਲੋਂ ਇਸ ਸੰਸਥਾ ਨਾਲ ਮਿਲ ਕੇ ਹੋਰ ਵੀ ਵੱਡੇ ਪੱਧਰ `ਤੇ ਸਮਾਗਮ ਆਯੋਜਿਤ ਕਰਨ ਦੀ ਇੱਛਾ ਜ਼ਾਹਿਰ ਕੀਤੀ। ਸਮਾਗਮ ਵਿਚ ਸ. ਛਿੰਦਰ ਸਿੰਘ, ਸਰਪ੍ਰਸਤ ਭਾਸ਼ਾ ਮੰਚ ਪ੍ਰੋ. ਪਵਨਜੀਤ ਕੌਰ ਅਤੇ ਪ੍ਰੋ. ਜਸਪਿੰਦਰ ਕੌਰ, ਆਦਿ ਹਾਜ਼ਰ ਸਨ।




