ਮੋਗਾ ਦੀ ਐਮ.ਐਲ.ਏ ਡਾ. ਅਮਨਦੀਪ ਕੌਰ ਮੋਗਾ ਨੇ 32 ਕਰੋੜ ਦੀ ਸੀਟੀ ਸੈੱਟ ਸਕਾਲਰਸ਼ਿਪ ਕੀਤੀ ਲਾਂਚ
ਸੀਟੀ ਯੂਨੀਵਰਸਿਟੀ ਨੇ ਪ੍ਰਿੰਸੀਪਲ ਮੀਟ ਦਾ ਕੀਤਾ ਆਯੋਜਨ

ਮੋਗਾ 10 ਜਨਵਰੀ ( ਚਰਨਜੀਤ ਸਿੰਘ ) ਸੀਟੀ ਯੂਨੀਵਰਸਿਟੀ ਵੱਲੋਂ ਮੋਗਾ ਵਿੱਚ ‘ਪ੍ਰਿੰਸੀਪਲ ਮੀਟ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੋਗਾ ਜਿਲੇ ਦੇ ਪ੍ਰਿੰਸੀਪਲਾਂ ਨੇ ਭਾਗ ਲਿਆ। ਇਸ ਮੌਕੇ ਡਾ. ਅਮਨਦੀਪ ਕੌਰ ਐਮ.ਐਲ.ਏ ਮੋਗਾ ਨੇ 32 ਕਰੋੜ ਦੀ ਸੀਟੀ ਸੈੱਟ ਸਕਾਲਰਸ਼ਿਪ ਲਾਂਚ ਕੀਤੀ।
‘ਸੀਟੀ ਸੈੱਟ’ ਵੱਖ-ਵੱਖ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਪੱਧਰ ਦੇ ਪ੍ਰੋਗਰਾਮਾਂ ਵਿੱਚ ਦਾਖਲੇ ਸਕਾਲਰਸ਼ਿਪ ਪ੍ਰੀਖਿਆ ਹੈ। ਸੀਟੀ ਯੂਨੀਵਰਸਿਟੀ ਵਿੱਚ 100+ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ ਜਿਸ ਵਿੱਚ ਇੰਜੀਨੀਅਰਿੰਗ ਅਤੇ ਤਕਨਾਲੋਜੀ, ਪਮੈਨਜਮੈਂਟ , ਸਿਹਤ ਸੰਭਾਲ ਅਤੇ ਪੈਰਾ ਮੈਡੀਕਲ ਸਾਇੰਸਜ਼, ਖੇਤੀਬਾੜੀ, ਫਾਰਮੇਸੀ, ਹੋਟਲ ਮੈਨਜਮੈਂਟ , ਏਅਰਲਾਈਨਜ਼ ਅਤੇ ਕੰਪਿਊਟਰ ਐਪਲੀਕੇਸ਼ਨ, ਫੈਸ਼ਨ ਡਿਜ਼ਾਈਨਿੰਗ ਅਤੇ ਮਲਟੀਮੀਡੀਆ , ਕਾਨੂੰਨ ਆਦਿ ਸ਼ਾਮਲ ਹਨ। ਸੀਟੀ ਸੈੱਟ 2023 ਦਾ ਉਦੇਸ਼ ਯੋਗ ਵਿਦਿਆਰਥੀਆਂ ਨੂੰ ਘੱਟ ਕੀਮਤ ‘ਤੇ ਉੱਚ ਸਿੱਖਿਆ ਪ੍ਰਾਪਤ ਕਰਨ ਵਿੱਚ ਮਦਦ ਕਰਨਾ ਅਤੇ ਵਿਦਿਆਰਥੀਆਂ ਨੂੰ ਇੱਕ ਉੱਜਵਲ ਭਵਿੱਖ ਬਣਾਉਣ ਦੇ ਯੋਗ ਬਣਾਉਣਾ ਹੈ।ਮੋਗਾ ਦੀ ਐਮ.ਐਲ.ਏ ਡਾ. ਅਮਨਦੀਪ ਕੌਰ, ਨੇ ਕਿਹਾ, ‘ਵਿਦਿਆਰਥੀਆਂ ਲਈ ਵੱਖ-ਵੱਖ ਪਿਛੋਕੜਾਂ ਅਤੇ ਵੱਖ-ਵੱਖ ਸਿੱਖਿਆ ਬੋਰਡਾਂ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਭਵਿੱਖ ਵਿੱਚ ਉੱਤਮਤਾ ਹਾਸਲ ਕਰਨ ਦਾ ਇਹ ਸੁਨਹਿਰੀ ਮੌਕਾ ਹੈ।ਸੀਟੀ ਯੂਨੀਵਰਸਿਟੀ ਦੇ ਬਿਜ਼ਨਸ ਡਿਵੈਲਪਮੈਂਟ ਅਤੇ ਮਾਰਕੀਟਿੰਗ ਦੇ ਡਾਇਰੈਕਟਰ ਸਾਹਿਲ ਕਪੂਰ ਨੇ ਕਿਹਾ, ” ਸੀਟੀ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਚਣੋਤੀਆਂ ਲਈ ਤਿਆਰ ਕਰਦਾ ਹੈ , ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਚੰਗੀ ਨੌਕਰੀ ਵੀ ਪ੍ਰਦਾਨ ਕਰਦਾ ਹੈ। ਉਹਨਾਂ ਨੇ ਦਸਿਆ ਕਿ ਹਾਲ ਹੀ ਵਿੱਚ ਇੱਕ ਵਿਦਿਆਰਥੀ ਦੀ ਪਲੇਸਮੈਂਟ ਡਿਊਸ਼ ਬੈਂਕ ਵਿੱਚ 51 ਲੱਖ ਦੇ ਪੈਕੇਜ ‘ਤੇ ਹੋਈ ਹੈ। ਇਸ ਮੌਕੇ ਸਕੂਲ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਮੁਖੀ ਡਾ. ਜਿੰਮੀ ਸਿੰਗਲਾ ਸਕੂਲ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਮੁਖੀ ਜਿੰਮੀ ਸਿੰਗਲਾ ਨੇ ਸੀਟੀ ਯੂਨੀਵਰਸਿਟੀ ਦੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਸਕੂਲਾ ਤੋਂ ਪਹੁੰਚੇ ਸਟਾਫ਼ ਮੈਬਰਾਂ ਦਾ ਸਿਟੀ ਯੂਨਿਵਰਸਿਟੀ ਵੱਲੋ ਤੋਹਫੇ ਦੇ ਕੇ ਸਨਮਾਨਤ ਕੀਤਾ ਗਿਆ l ਮੋਗਾ ਤੋਂ ਚਰਨਜੀਤ ਸਿੰਘ ਦੀ ਰਿਪੋਰਟ









