ਡੂੰਘੀ ਸਾਜਿਸ਼ ਤਹਿਤ ਘਰ ਵਿੱਚ ਵੜ ਕੇ 15-20 ਜਣਿਆਂ ਨੇ ਗਲਾ ਘੁੱਟ ਕੀਤਾ ਜਾਨਲੇਵਾ ਹਮਲਾ

ਮੋਗਾ 22 ਸਤੰਬਰ( Vicky Kapoor ) ਹਰਦੀਪ ਸਿੰਘ ਇੰਸਾਂ ਪੁੱਤਰ ਦਵਿੰਦਰ ਕੁਮਾਰ ਵਾਸੀ ਪਿੰਡ ਰੌਂਤਾ ਜੋ ਕਿ ਆਪਣੇ ਘਰ ਵਿੱਚ ਜਰਨਲ ਸਟੋਰ ਦੀ ਦੁਕਾਨ ਤੇ ਕੰਮ ਕਰ ਰਿਹਾ ਸੀ। ਤਾਂ ਤਕਰੀਬਨ ਸਵੇਰੇ 8 ਵਜੇ ਅਚਾਨਕ 15-20 ਅਣਪਛਾਤੇ ਹਮਲਾਵਰਾਂ ਨੇ ਹਰਦੀਪ ਸਿੰਘ ਇੰਸਾਂ ਤੇ ਕਿਸੇ ਸਾਜਿਸ਼ ਤਹਿਤ ਜਾਨਲੇਵਾ ਹਮਲਾ ਕਰ ਦਿੱਤਾ। ਹਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਹੈ। ਬੁੱਧਵਾਰ ਸਵੇਰੇ ਉਸਨੂੰ ਕੁੱਝ ਅਣਪਛਾਤੇ ਵਿਅਕਤੀਆਂ ਉੱਤੇ ਉਸਦੀ ਦੁਕਾਨ ਦੇ ਆਲੇ ਦੁਆਲੇ ਰੈੱਕੀ ਕਰਨ ਦਾ ਸ਼ੱਕ ਜਿਹਾ ਹੋਇਆ ਪਰ ਉਹ ਕਿਸੇ ਵੀ ਗੱਲ ਤੋਂ ਅਣਜਾਣ ਸੀ ਅਤੇ ਉਸਤੋਂ ਕੁੱਝ ਸਮਾਂ ਮਗਰੋਂ ਉਹੀ ਬੰਦੇ ਆਪਣੇ ਸਣੇ 15-20 ਜਣੇ ਮੇਰੀ ਦੁਕਾਨ ਤੇ ਧੜਾ ਧੜ ਵੜ ਮੇਰਾ ਬੁਰੀ ਤਰ੍ਹਾਂ ਗੱਲ ਘੁੱਟ ਮੇਰੀ ਮਾਰ ਕੁੱਟ ਕਰਨ ਲੱਗ ਪਏ। ਜਿਸਨੂੰ ਦੇਖ ਮੇਰੇ ਪਰਿਵਾਰਕ ਮੈਂਬਰਾਂ ਨੇ ਆ ਕੇ ਮੈਨੂੰ ਛੁਡਵਾਇਆ ਤੇ ਮੈਂ ਕਿਸੇ ਤਰ੍ਹਾਂ ਉਥੋਂ ਆਪਣੇ ਘਰ ਨੂੰ ਭੱਜ ਗਿਆ। ਪਰ ਉਹ ਹਮਲਾਵਰ ਬਹੁੱਤ ਸਮਾਂ ਮੇਰੇ ਘਰ ਦੇ ਬਾਹਰ ਮੇਰੇ ਤੇ ਹਮਲਾ ਕਰਨ ਲਈ ਖੜੇ ਰਹੇ। ਉਸ ਮਗਰੋਂ ਮੈਂ ਆਪਣੇ ਘਰ ਦੇ ਪਿਛਲੇ ਪਾਸਿਓਂ ਜਾ ਕੇ ਆਪਣੀ ਜਾਨ ਬਚਾਈ ਅਤੇ ਮੋਗਾ ਵਿਚ ਆ ਕੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਹੋ ਗਿਆ ਹੈ ਹਰਦੀਪ ਸਿੰਘ ਦੇ ਸਾਰੇ ਸ਼ਰੀਰ ਤੇ ਕਾਫ਼ੀ ਸੱਟਾਂ ਲੱਗੀਆਂ ਹਨ। ਅਤੇ ਉਸਦੀ ਬਾਹ ਤੇ ਕਾਫ਼ੀ ਸੱਟ ਲੱਗੀ ਹੈ। ਜਿਸਦਾ ਇਲਾਜ ਸਿਵਲ ਹਸਪਤਾਲ ਮੋਗਾ ਦੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ। ਹੁਣ ਪੁਲਿਸ ਵੱਲੋਂ ਅਗਲੇਰੀ ਜਾਂਚ ਵਿੱਚ ਪਤਾ ਲੱਗ ਸਕੇਗਾ ਕਿ ਆਖ਼ਿਰਕਾਰ ਹਮਲਾਵਰਾਂ ਨੇ ਕਿਸ ਮਕਸਦ ਨਾਲ ਹਰਦੀਪ ਸਿੰਘ ਇੰਸਾਂ ਤੇ ਜਾਨਲੇਵਾ ਹਮਲਾ ਕੀਤਾ ਹੈ।




