ਜਰੂਰਤ ਮੰਦ ਬੱਚਿਆਂ ਦਾ ਅਸੈਸਮੈਂਟ ਕੈਂਪ ਦਫਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਮੋਗਾ-2 ਵਿਖੇ ਲਗਾਇਆ ਗਿਆ

ਮੋਗਾ 21-9-21 ( ਚਰਨਜੀਤ ਸਿੰਘ) ਸਟੇਟ ਦਫਤਰ ਦੀਆਂ ਹਦਾਇਤਾਂ ਅਨੁਸਾਰ ਮਾਣਯੋਗ ਸ੍ਰੀ ਸੁਸ਼ੀਲ ਨਾਥ ਜਿਲ੍ਹਾ ਸਿੱਖਿਆ ਅਫਸਰ(ਸੈ.ਸਿੱ) ਮੋਗਾ , ਸ: ਵਰਿੰਦਰਪਾਲ ਸਿੰਘ ਜਿਲ੍ਹਾ ਸਿੱਖਿਆ ਅਫਸਰ(ਐ.ਸਿੱ) ਮੋਗਾ ਅਤੇ ਸ੍ਰੀਮਤੀ ਵਰਿੰਦਰ ਕੌਰ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੋਗਾ-2 ਦੀ ਅਗਵਾਈ ਹੇਠ ਬਲਾਕ ਮੋਗਾ-1 ਅਤੇ ਮੋਗਾ-2 ਦੇ ਜਰੂਰਤਮੰਦ ਬੱਚਿਆਂ ਦਾ ਅਸੈਸਮੈਂਟ ਕੈਂਪ ਮਿਤੀ 21-09-2021 ਨੂੰ ਦਫਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਮੋਗਾ-2 ਵਿਖੇ ਲਗਾਇਆ ਗਿਆ। ਇਸ ਮੌਕੇ ਅਲੀਮਕੋ ਭਾਰਤ ਤੋਂ ਪਹੁੰਚੀ ਡਾਕਟਰਾਂ ਦੀ ਟੀਮ ਵੱਲੋਂ 90 ਬੱਚਿਆਂ ਦਾ ਚੈਕਅੱਪ ਕੀਤਾ ਗਿਆ। ਇਸ ਚੈਕਅੱਪ ਦੌਰਾਨ ਬੱਚਿਆਂ ਨੂੰ ਜਿਸ ਸਮਾਨ ਦੀ ਜਰੂਰਤ ਸੀ ਉਸ ਸਾਮਾਨ ਨੂੰ ਰਿਕਮੈੰਡ ਕੀਤਾ ਗਿਆ। ਇਸ ਕੈਂਪ ਦੌਰਾਨ ਸਮੂਹ ਹਾਜ਼ਰ ਆਈ ਈ ਵੀ ਵੱਲੋਂ ਪੂਰੀ ਤਨਦੇਹੀ ,ਸੇਵਾ ਭਾਵਨਾ ਨਾਲ ਸ਼ਲਾਘਾਮਈ ਕੰਮ ਕਰਨ ਕਰਕੇ ਉਹਨਾਂ ਨੂੰ ਪ੍ਰਸੰਸਾ ਪੱਤਰ ਦੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਵਿੱਚ ਦਫਤਰ ਜਿਲ੍ਹਾ ਸਿੱਖਿਆ ਅਫਸਰ ਤੋਂ ਮੈਡਮ ਮੀਨੂੰ ਰਾਣੀ ਡੀ.ਐਸ.ਆਈ.ਟੀ. , ਦਫਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੋਗਾ-2 ਤੋਂ ਸਰਬਜੀਤ ਸਿੰਘ (ਆਈ.ਡੀ. ਇੰਨਚਾਰਜ ਮੋਗਾ-2), ਸ਼ੈਫਾਲੀ ਮੈਡਮ (ਲੇਖਾਕਾਰ ਮੋਗਾ-1), ਆਨੰਦ ਪ੍ਰਕਾਸ਼ (ਲੇਖਾਕਾਰ), ਗੁਰਤੇਜ ਸਿੰਘ (ਲੇਖਾਕਾਰ), ਦੀਪਕ ਗਾਬਾ (ਡਾਟਾ ਐਂਟਰੀ ਓਪਰੇਟਰ ) ਰਜਿੰਦਰ ਕੌਰ ਏ ਬੀ ਐਮ ਆਦਿ ਸਕੂਲਾਂ ਦਾ ਸਟਾਫ ਮੌਜੂਦ ਸੀ।



