WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2022-02-24 at 6.51.37 PM (3)
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਅਪਰਾਧਤਾਜਾ ਖਬਰਾਂਤਾਜ਼ਾ ਖਬਰਾਂਰਾਜਨੀਤੀਵਪਾਰ

ਖੇਤੀਬਾੜੀ ਵਿਭਾਗ ਨੇ ਨਰਮੇ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਐਡਵਾਈਜ਼ਰੀ ਕੀਤੀ ਜਾਰੀ

WhatsApp Image 2024-08-10 at 7.15.30 PM
WhatsApp Image 2022-05-20 at 2.57.41 PM
WhatsApp Image 2024-08-10 at 5.49.29 PM
WhatsApp Image 2023-03-28 at 1.44.51 PM (1)
WhatsApp Image 2024-08-10 at 5.37.58 PM
WhatsApp Image 2024-08-10 at 7.15.30 PM (4)
New Year Post 2024 (2)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 5 ਜੁਲਾਈ ( Charanjit Singh ) ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਪ੍ਰਿਤਪਾਲ ਸਿੰਘ ਨੇ ਕਿਸਾਨਾਂ ਨਾਲ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਤੋਂ ਬਚਾਉਣ ਦੇ ਢੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸਤੋਂ ਬਚਾਓ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਅਤੇ ਆਲੇ-ਦੁਆਲੇ ਸਫ਼ਾਈ ਰੱਖਣੀ ਬਹੁਤ ਜਰੂਰੀ ਹੈ। ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਕਾਂਗਰਸ ਘਾਹ, ਗੁੱਤ ਪੱਟਣਾ ਆਦਿ ਨੂੰ ਉੱਗਣ ਜਾਂ ਵਧਣ ਨਹੀਂ ਦਿੱਤਾ ਜਾਣਾ ਚਾਹੀਦਾ।
ਉਨ੍ਹਾਂ ਅੱਗੇ ਦੱਸਿਆ ਕਿ ਫੁੱਲ-ਡੋਡੀ ਆਉਣ ਵੇਲੇ ਅਤੇ ਪੱਤਿਆਂ ਦੇ ਵਾਧੇ ਸਮੇਂ ਫ਼ਸਲ ਨੂੰ ਸੋਕਾ ਨਹੀਂ ਲੱਗਣਾ ਚਾਹੀਦਾ ਕਿਉਂਕਿ ਔੜ ਵਿੱਚ ਚਿੱਟੀ ਮੱਖੀ ਦੇ ਹਮਲੇ ਵਿੱਚ ਵਾਧਾ ਹੁੰਦਾ ਹੈ। ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਭਿੰਡੀ, ਮੂੰਗੀ, ਅਰਹਰ, ਮਿਰਚਾਂ, ਖੀਰਾ, ਚੱਪਣ ਕੱਦੂ ਆਦਿ ਬੀਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇ ਇਹ ਫਸਲਾਂ ਖੇਤ ਦੇ ਨੇੜੇ ਬੀਜੀਆਂ ਹਨ ਤਾਂ ਇਨ੍ਹਾਂ ਤੇ ਵੀ ਚਿੱਟੀ ਮੱਖੀ ਦੀ ਰੋਕਥਾਮ ਕਰੋ।
ਉਨ੍ਹਾਂ ਦੱਸਿਆ ਕਿ ਨਰਮੇ ਦੇ ਬੂਟੇ ਦੇ ਉੱਪਰਲੇ ਤਿੰਨ ਪੱਤਿਆਂ ਦਾ ਨਿਰੀਖਣ ਹਰ ਰੋਜ਼ ਸਵੇਰੇ 10 ਵਜੇ ਤੋਂ ਪਹਿਲਾਂ-2 ਕਰੋ। ਜੇ ਚਿੱਟੀ ਮੱਖੀ ਦੇ 4 ਪਤੰਗੇ ਪ੍ਰਤੀ ਪੱਤਾ ਤੋਂ ਘੱਟ ਹੋਣ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ, ਜੇਕਰ ਪਤੰਗੇ 4 ਤੋਂ 6 ਪ੍ਰਤੀ ਪੱਤਾ ਹੋਣ ਤਾਂ ਇੱਕ ਲੀਟਰ ਨਿੰਬੀਸੀਡੀਨ/ ਅਚੂਕ ਦਾ ਪ੍ਰਤੀ ਏਕੜ ਛਿੜਕਾਅ ਕਰਨਾ ਚਾਹੀਦਾ ਹੈ। 1200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਘਰ ਤਿਆਰ ਕੀਤਾ ਨਿੰਮ ਦਾ ਘੋਲ ਵੀ ਛਿੜਕਿਆ ਜਾ ਸਕਦਾ ਹੈ। ਨਿੰਮ ਦਾ ਘੋਲ ਤਿਆਰ ਕਰਨ ਲਈ 4 ਕਿਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਟਹਿਣੀਆਂ, ਨਿਮੋਲੀਆਂ) ਨੂੰ 10 ਲੀਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ ਅਤੇ ਇਸ ਘੋਲ ਨੂੰ ਕੱਪੜ ਛਾਣ ਕਰਨ ਉਪਰੰਤ ਕੀਟਨਾਸ਼ਕ ਦੇ ਤੌਰ ਤੇ ਛਿੜਕਾਅ ਲਈ ਵਰਤੋ।
ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਜੇਕਰ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ 6 ਪ੍ਰਤੀ ਪੱਤਾ ਹੋ ਜਾਵੇ ਤਾਂ ਨਰਮੇ ਤੇ ਛਿੜਕਾਅ ਲਈ ਜਿਹੜੇ ਕੀਟਨਾਸ਼ਕਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ ਉਨ੍ਹਾਂ ਵਿੱਚ  ਈਥੀਆਨ 50 ਈ ਸੀ 800 ਮਿਲੀਲੀਟਰ ਪ੍ਰਤੀ ਏਕੜ, ਅਫਿਡੋਪਾਇਰੋਪਿਨ 50 ਡੀ ਸੀ 400 ਮਿਲੀਲੀਟਰ ਪ੍ਰਤੀ ਲੀਟਰ, ਡਾਇਨੋਟੈਫੂਨ 20 ਐਸ ਜੀ 60 ਗ੍ਰਾਮ ਪ੍ਰਤੀ ਏਕੜ, ਡਾਇਆਫੈਨਥੂਯੂਰੋਨ 50 ਡਬਲਯੂ ਪੀ 200 ਗ੍ਰਾਮ ਪ੍ਰਤੀ ਏਕੜ, ਫਲੋਨੀਕਾਮਿਡ 50 ਡਬਲਯੂ ਜੀ 80 ਗ੍ਰਾਮ ਪ੍ਰਤੀ ਲੀਟਰ ਦਾ ਛਿੜਕਾਅ ਕਰਨਾ ਚਾਹੀਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ ਨਰਮੇ ਤੇ ਪਾਈਰੀਪ੍ਰੋਕਸੀਫਿਨ 10 ਈ ਸੀ 500 ਮਿਲੀਲੀਟਰ ਪ੍ਰਤੀ ਏਕੜ ਜਾਂ ਸਪਾਈਰੋਮੈਸੀਫਿਨ 22.9 ਐਸ ਸੀ 200 ਮਿਲੀਲੀਟਰ ਪ੍ਰਤੀ ਏਕੜ ਦਾ ਛਿੜਕਾਅ ਕਰਨਾ ਚਾਹੀਦਾ ਹੈ।
ਵਧੇਰੇ ਜਾਣਕਾਰੀ ਲਈ 99147-00548 ਨੰਬਰ ਉੱਪਰ ਸੰਪਰਕ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰਬਰ 1800 180 1551 ਤੇ ਸਵੇਰੇ 6 ਵਜੇ ਤੋਂ ਸ਼ਾਮ 10 ਵਜੇ ਤੱਕ ਖੇਤੀਬਾੜੀ ਸਬੰਧੀ ਸਲਾਹ ਲਈ ਜਾ ਸਕਦੀ ਹੈ।

fastnewspunjab

Related Articles

Back to top button