ਤਾਜਾ ਖਬਰਾਂਤਾਜ਼ਾ ਖਬਰਾਂਰਾਜਰਾਜਨੀਤੀ
ਡਿਪਟੀ ਕਮਿਸ਼ਨਰ ਨੇ ਵੋਟ ਦੀ ਸੁਚੱਜੀ ਵਰਤੋਂ ਲਈ ਫੈਲਾਈ ਜਾਗਰੂਕਤਾ
ਵੱਖ ਵੱਖ ਸਹੂਲਤਾਂ ਅਤੇ ਪਹਿਲਕਦਮੀਆਂ ਬਾਰੇ ਦਿੱਤੀ ਵਿਸਥਾਰ ਨਾਲ ਜਾਣਕਾਰੀ

ਮੋਗਾ, 7 ਦਸੰਬਰ(Charanjit Singh) ਵੋਟ ਹਰ ਇੱਕ ਵੋਟਰ ਦਾ ਮੁੱਢਲਾ ਅਧਿਕਾਰ ਹੈ ਅਤੇ ਇਸ ਅਧਿਕਾਰ ਦੀ ਵਰਤੋਂ ਸਾਫ਼ ਸੁਥਰੇ ਤਰੀਕੇ ਨਾਲ ਕਰਨੀ ਚਾਹੀਦੀ ਹੈ। ਹਰ ਯੋਗ ਵੋਟਰ ਨੂੰ ਆਪਣੀ ਵੋਟ ਦੀ ਵਰਤੋਂ ਲਾਜ਼ਮੀ ਤੌਰ ਤੇ ਕਰਨੀ ਚਾਹੀਦੀ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਨਵੀਂ ਵੋਟ ਬਣਾਉਣ, ਵੋਟ ਵਿੱਚ ਦਰੁਸਤੀ ਕਰਨ ਅਤੇ ਹੋਰ ਸੇਵਾਵਾਂ ਨੂੰ ਬੜੇ ਆਸਾਨ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਈਅਰ ਨੇ ਅੱਜ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਉਣ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਅੱਜ ਸ਼ਹੀਦਾਂ ਨੂੰ ਸਤਿਕਾਰਨ, ਸਾਬਕਾ ਸੈਨਿਕਾਂ ਨੂੰ ਮਾਣ ਦੇਣ ਅਤੇ ਸੁਰੱਖਿਆ ਸੈਨਾਵਾਂ ਨਾਲ ਇੱਕਜੁੱਟਤਾ ਨੂੰ ਪ੍ਰਗਟਾਉਣ ਦੇ ਸੰਦੇਸ਼ ਵਜੋਂ ਝੰਡਾ ਦਿਵਸ ਮਨਾਇਆ ਅਤੇ ਨਾਲ ਹੀ ਹਾਜ਼ਰੀਨ ਨੂੰ ਵੋਟ ਦੀ ਮਹੱਤਤਾ ਅਤੇ ਇਸਦੀ ਸੁੱਚੱਜੀ ਵਰਤੋਂ ਕਰਨ ਲਈ ਜਾਗਰੂਕ ਵੀ ਕੀਤਾ। ਇਸ ਸਮੇਂ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਹਰਚਰਨ ਸਿੰਘ, ਚੋਣ ਤਹਿਸੀਲਦਾਰ ਮੋਗਾ ਸ੍ਰ. ਬਰਜਿੰਦਰ ਸਿੰਘ, ਕਰਨਲ ਬਾਬੂ ਸਿੰਘ (ਸੇਵਾਮੁਕਤ) ਅਤੇ ਕਰਨਲ ਦਰਸ਼ਨ ਸਿੰਘ (ਸੇਵਾਮੁਕਤ), ਉਪ-ਪ੍ਰਧਾਨ ਜ਼ਿਲਾ ਸੈਨਿਕ ਬੋਰਡ ਕਰਨਲ ਬਲਕਾਰ ਸਿੰਘ (ਸੇਵਾਮੁਕਤ) ਤੋਂ ਇਲਾਵਾ ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ।
ਵੋਟਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਉਨ੍ਹਾਂ ਦੱਸਿਆ ਕਿ ਸਾਨੂੰ ਵੋਟ ਪ੍ਰਤੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਉਨ੍ਹਾਂ ਦਿਵਿਆਂਗਜਨਾਂ ਦੀ ਸਹੂਲਤ ਲਈ ਬਣਾਏ ਵਿਸ਼ੇਸ਼ ਐਪ ਬੀ.ਡਬਲਿਯੂ.ਡੀ. ਐਪ, ਵੋਟਰ ਹੈਲਪਲਾਈਨ ਐਪ ਅਤੇ ਟੋਲ ਫ੍ਰੀ ਨੰਬਰ 1950 ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਵਾਰ ਵਿਧਾਨ ਸਭਾ ਚੋਣਾਂ 2022 ਵਿੱਚ 80 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਅਤੇ ਦਿਵਿਆਂਗਜਨਾਂ ਨੂੰ ਪੋਸਟਲ ਬੈਲਟ ਪੇਪਰ ਜ਼ਰੀਏ ਵੋਟ ਪਾਉਣ ਦੀ ਸਹੂਲਤ ਵੀ ਦਿੱਤੀ ਜਾਵੇਗੀ ਤਾਂ ਕਿ ਉਹ ਘਰ ਬੈਠੇ ਹੀ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦੀ ਹਾਲੇ ਵੀ ਵੋਟ ਨਹੀਂ ਬਣੀ, ਜਾਂ ਵੋਟ ਵਿੱਚ ਕੋਈ ਸੋਧ ਹੋਣ ਤੋਂ ਬਾਕੀ ਰਹਿ ਗਈ ਹੈ ਤਾਂ ਉਹ ਸਬੰਧਤ ਬੀ.ਐਲ.ਓ. ਜਾਂ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਦੇ ਦਫ਼ਤਰ, ਜ਼ਿਲ੍ਹਾ ਚੋਣ ਦਫ਼ਤਰ ਰਾਹੀਂ ਜਾਂ ਐਪ ਰਾਹੀਂ ਜਾਂ ਵੈਬਸਾਈਟ ਰਾਹੀਂ ਵੋਟ ਬਣਵਾ ਜਾਂ ਸੋਧ ਕਰਵਾ ਸਕਦੇ ਹਨ।




