ਗੰਗਾ ਸਕੂਲ ਦੇ ਚਾਰ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਟਾਈ ਬੈਲਟ ਲਈ ਨਕਦ ਰਾਸ਼ੀ ਦਾਨ ਕੀਤੀ

ਮੋਗਾ 9 ਨਵੰਬਰ ( ਚਰਨਜੀਤ ਸਿੰਘ ) ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸਰਦਾਰ ਮੇਵਾ ਸਿੰਘ ਸਿੱਧੂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਇਕਬਾਲ ਸਿੰਘ ਬੁੱਟਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਭੁਪਿੰਦਰ ਕੌਰ ਜੀ ਦੀ ਯੋਗ ਅਗਵਾਈ ਅਧੀਨ ਸਮੁੱਚੇ ਜ਼ਿਲ੍ਹੇ ਦਾ ਸਿੱਖਿਆ ਵਿਭਾਗ ਦਿਨ ਬ ਦਿਨ ਤਰੱਕੀ ਕਰ ਰਿਹਾ ਹੈ ਅਤੇ ਅਧਿਆਪਕਾਂ ਵਿੱਚ ਉਤਸ਼ਾਹ ਭਰਿਆ ਹੈ ਜਿਸ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਵਿਖੇ ਪ੍ਰਿੰਸੀਪਲ ਸਰਦਾਰ ਸਾਧੂ ਸਿੰਘ ਰੋਮਾਣਾ ਜੀ ਦੀ ਪ੍ਰੇਰਨਾ ਸਦਕਾ ਸਕੂਲ ਦੇ ਚਾਰ ਅਧਿਆਪਕਾਂ ਵੱਲੋਂ ਖੁਸ਼ੀ ਸਾਂਝੀ ਕਰਨ ਹਿਤ ਛੇਵੀਂ ਤੋਂ ਬਾਰ੍ਹਵੀਂ ਤਕ ਦੇ ਸਾਰੇ ਲੜਕਿਆਂ ਨੂੰ ਟਾਈ ਬੈਲਟ ਖਰੀਦਣ ਲਈ ਸਕੂਲ ਨੂੰ ਨਗਦ ਰਾਸ਼ੀ ਦਿੱਤੀ ਗਈ ਇਸ ਮੌਕੇ ਪ੍ਰਿੰਸੀਪਲ ਸਰਦਾਰ ਸਾਧੂ ਸਿੰਘ ਰੋਮਾਣਾ ਨੇ ਦੱਸਿਆ ਕਿ ਇਸ ਸਕੂਲ ਦੇ ਸ੍ਰੀਮਤੀ ਸੁਖਮਿੰਦਰ ਕੌਰ ਨੇ ਲੈਕਚਰਾਰ ਦੀ ਤਰੱਕੀ ਹੋਣ ਦੇ ਇੱਕੀ ਸੌ ਰੁਪਏ ਸ੍ਰੀਮਤੀ ਰਜਨੀ ਬਾਲਾ ਮੈਥ ਮਿਸਟ੍ਰੈਸ ਨੇ ਨੌਕਰੀ ਮਿਲਣ ਦੀ ਖ਼ੁਸ਼ੀ ਵਿੱਚ ਗਿਆਰਾਂ ਸੌ ਮਿਨਾਕਸ਼ੀ ਸਾਇੰਸ ਮਿਸਟ੍ਰੈਸ ਅਤੇ ਜਤਿਨ ਸਾਇੰਸ ਮਾਸਟਰ ਨੇ ਆਪਣੀ ਚਾਰ ਸਾਲ ਸਰਵਿਸ ਪੂਰੀ ਹੋਣ ਤੇ ਗਿਆਰਾਂ ਗਿਆਰਾਂ ਸੌ ਰੁਪਏ ਦਾਨ ਕੀਤੇ ਅੱਧੇ ਅੱਜ ਸਾਰੇ ਲੜਕਿਆਂ ਨੂੰ ਸਕੂਲ ਵਿੱਚ ਟਾਈ ਬੈਲਟ ਦਿੱਤੀਆਂ ਗਈਆਂ ਇਸ ਮੌਕੇ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਅਤੇ ਸਮੂਹ ਸਟਾਫ਼ ਵੱਲੋਂ ਇਨ੍ਹਾਂ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ





