ਆਪ ਵਰਕਰਾਂ ਵੱਲੋਂ ਗੰਗਾ ਅਬਲੂ ਕੀ ਸਕੂਲ ਨੂੰ ਡਾ ਅੰਬੇਡਕਰ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਭੇਟ ਕੀਤੀ

ਮੋਗਾ 15 ਮਾਰਚ ( ਚਰਨਜੀਤ ਸਿੰਘ ) ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਡਾ ਬੀ ਆਰ ਅੰਬੇਡਕਰ ਅਤੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਨਾਲ ਸਮਾਜ ਅਤੇ ਪੰਜਾਬ ਤਰੱਕੀ ਕਰੇਗਾ ਅਤੇ ਲੋਕ ਖ਼ੁਸ਼ ਅਤੇ ਖੁਸ਼ਹਾਲ ਹੋਣਗੇ ਅੱਜ ਆਮ ਆਦਮੀ ਪਾਰਟੀ ਪਿੰਡ ਗੰਗਾ ਅਬਲੂ ਕੀ ਦੇ ਵਲੰਟੀਅਰਾਂ ਵੱਲੋਂ ਸਰਦਾਰ ਨਿਰਮਲ ਸਿੰਘ ਬਲਾਕ ਪ੍ਰਧਾਨ ਦੀ ਅਗਵਾਈ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਪਹੁੰਚ ਕੇ ਸਕੂਲ ਦੇ ਪ੍ਰਿੰਸੀਪਲ ਸਰਦਾਰ ਸਾਧੂ ਸਿੰਘ ਰੋਮਾਣਾ ਨੂੰ ਯਾਦਗਾਰੀ ਫ਼ੋਟੋ ਭੇਟ ਕੀਤੀ ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਸਰਪੰਚ ਸ਼ਮਿੰਦਰ ਸਿੰਘ ਅਮਨਦੀਪ ਸਿੰਘ ਪੰਚ ਸੂਬਾ ਸਿੰਘ ਬਰਾੜ ਗੁਰਤੇਜ ਸਿੰਘ ਬਲਾਕ ਸੰਮਤੀ ਮੈਂਬਰ ਗੁਰਾਂਦਿੱਤਾ ਸਿੰਘ ਮੱਲ ਰੇਸ਼ਮ ਸਿੰਘ ਗਿੱਲ ਰਣਦੀਪ ਸਿੰਘ ਰਣਜੀਤ ਸਿੰਘ ਨੀਟਾ ਜਗਤਾਰ ਸਿੰਘ ਤਾਰੀ ਗੁਰਬਚਨ ਸਿੰਘ ਭਰਪੂਰ ਸਿੰਘ ਬਰਕੰਦੀ ਅਵਤਾਰ ਸਿੰਘ ਰਣਜੀਤ ਸਿੰਘ ਬਰਾੜ ਸੁਰਜੀਤ ਸਿੰਘ ਜੀਤਾ ਪੁੰਨੂੰ ਸਿੰਘ ਪਰਮਜੀਤ ਸਿੰਘ ਜਗਸੀਰ ਸਿੰਘ ਗੁਰਜੰਟ ਸਿੰਘ ਫੌਜੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਨੰਬਰਦਾਰ ਗੋਬਿੰਦ ਸਿੰਘ ਟੇਲਰ ਬਲਕਾਰ ਸਿੰਘ ਸਤਨਾਮ ਸਿੰਘ ਇਸ ਮੌਕੇ ਸਕੂਲ ਦੇ ਪ੍ਰਿੰਸੀਪਾਲ ਸਰਦਾਰ ਸਾਧੂ ਸਿੰਘ ਰੋਮਾਣਾ ਅਤੇ ਸਮੂਹ ਸਟਾਫ ਵੱਲੋਂ ਆਏ ਹੋਏ ਵਰਕਰਾਂ ਨੂੰ ਸਕੂਲ ਦੀਆਂ ਲੋੜਾਂ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਵਰਕਰਾਂ ਵੱਲੋਂ ਜਲਦ ਹਾਲ ਕਰਨ ਦਾ ਭਰੋਸਾ ਦਿੱਤਾ ਗਿਆ ਸਟੇਜ ਦੀ ਕਾਰਵਾਈ ਸੂਬਾ ਸਿੰਘ ਬਰਾੜ ਨੇ ਨਿਭਾਈ ਅਤੇ ਪ੍ਰਿੰਸੀਪਲ ਵੱਲੋਂ ਸਾਰਿਆਂ ਨੂੰ ਜੀ ਆਇਆ ਕਿਹਾ ਗਿਆ ਬਾਅਦ ਵਿੱਚ ਗੁਰਬਖ਼ਸ਼ ਸਿੰਘ ਨੇ ਸਾਰੇ ਮੈਂਬਰਾਂ ਦਾ ਧਨਵਾਦ ਕੀਤਾ , ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ ਮੋਗਾ ਤੋਂ ਚਰਨਜੀਤ ਸਿੰਘ ਦੀ ਰਿਪਰੋਟ

![]()




