ਮਾਨਵਤਾ ਦੀ ਸੇਵਾ ਲਈ ਸੰਤ ਨਿਰੰਕਾਰੀ ਮਿਸ਼ਨ ਨੇ ਲਗਾਇਆ ਖੂਨਦਾਨ ਕੈਂਪ
ਮਹਿਲਾਵਾਂ ਸਹਿਤ... ਸੇਵਾਦਾਰਾਂ ਨੇ ਆਪਣਾ ਖੂਨਦਾਨ ਕੀਤਾ

ਮੋਗਾ 30 ਅਕਤੂਬਰ ( ਚਰਨਜੀਤ ਸਿੰਘ ) ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਮਿਸ਼ਨ ਵਲੋਂ ਮੋਗਾ ਸ਼ਹਿਰ ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਪ੍ਰੀਤ ਨਗਰ ਵਿੱਖੇ ਮਾਨਵਤਾ ਦੀ ਸੇਵਾ ਲਈ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਦਾ ਉਦਘਾਟਨ ਸੰਤ ਨਿਰੰਕਾਰੀ ਮੰਡਲ ਦੇ ਮੈਂਬਰ ਇਨਚਾਰਜ (ਬ੍ਰਾਂਚ ਐਡਮਿਨ) ਸਤਿਕਾਰ ਯੋਗ ਸ਼੍ਰੀ ਐਚ. ਐੱਸ. ਚਾਵਲਾ ਜੀ ਅਤੇ ਸੰਗਰੂਰ ਜੋਨ ਦੇ ਜੋਨਲ ਇੰਨਚਾਰਜ ਸ਼੍ਰੀ ਵੀ. ਸੀ. ਲੁਥਰਾ ਜੀ ਨੇ ਮਿਲਕੇ ਕੀਤਾ। ਇਸ ਅਵਸਰ ਉੱਤੇ ਪੂਜਯ ਚਾਵਲਾ ਜੀ ਨੇ ਕਿਹਾ ਕਿ ਨਿਰੰਕਾਰੀ ਮਿਸ਼ਨ ਦੇ ਸਤਿਗੁਰੁ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸੀ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਆਪਣੇ ਭਗਤਾਂ ਸੇਵਾਦਾਰਾਂ ਨੂੰ ਮਾਨਵਤਾ ਦੀ ਸੇਵਾ ਕਰਨ ਦੀ ਅਜਿਹੀ ਸਿਖਿਆ ਦੇ ਰਹੇ ਹਨ। ਇੱਥੇ ਸੇਵਾਦਾਰ ਵੱਧ ਚੜ੍ਹ ਕੇ ਖੂਨਦਾਨ ਕਰ ਰਹੇ ਹਨ।
ਉਹਨਾਂ ਅੱਗੇ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਵਿੱਚ ਖੂਨਦਾਨ ਕੈਂਪਾ ਦੀ ਲੜੀ 1986 ਤੋਂ ਲਗਾਤਾਰ ਜਾਰੀ ਹੈ। 1986 ਵਿੱਚ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਪਹਿਲਾਂ ਆਪਣਾ ਖੂਨਦਾਨ ਕਰ ਕੇ ਇਹਨਾਂ ਕੈਂਪਾਂ ਦੀ ਸ਼ੁਰਆਤ ਕੀਤੀ ਸੀ। ਨਾਲ ਹੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਇਹ ਸੁਨੇਹਾ ਵੀ ਦਿੱਤਾ ਸੀ ਦੇ “ਖੂਨ ਨਾਲੀਆਂ ਵਿੱਚ ਨਹੀਂ , ਨਾੜੀਆਂ ਵਿੱਚ ਵਗਣਾ ਚਾਹੀਦਾ ਹੈ”।
ਡਾ. ਵੀ. ਸੀ. ਲੁਥਰਾ ਜੀ ਨੇ ਦੱਸਿਆ ਕਿ ਸਤਿਗੁਰੁ ਮਾਤਾ ਜੀ ਦੀ ਸਿੱਖਿਆ ਹੀ ਹੈ ਜੋ ਕਰੋਨਾ ਕਾਲ ਵਿੱਚ ਵੀ ਇਹ ਭਗਤ ਸੇਵਾਦਾਰ ਬਿਨਾਂ ਕਿਸੇ ਸਵਾਰਥ ਭਾਵ ਦੇ ਲਗਾਤਾਰ ਸੇਵਾ ਵਿੱਚ ਲੱਗੇ ਹੋਏ ਹਨ। ਚਾਹੇ ਖੂਨਦਾਨ ਕੈਂਪ, ਸਫਾਈ ਅਭਿਆਨ, ਟੀਕਾਕਰਣ ਕੈਂਪ , ਗਲੀਆਂ ਨੂੰ ਸੇਨਿਟਾਇਜ ਕਰਨਾ ਆਦਿ।
ਮੋਗਾ ਬ੍ਰਾਂਚ ਦੇ ਸੰਯੋਜਕ ਰਾਕੇਸ਼ ਲੱਕੀ ਨੇ ਦੱਸਿਆ ਦੇ ਇਸ ਕੈਂਪ ਵਿੱਚ ਸੇਵਾਦਾਰਾਂ ਦੇ ਨਾਲ ਨਾਲ ਸ਼ਹਿਰ ਨਿਵਾਸੀਆਂ ਨੇ ਵੀ ਵੱਧ ਚੜ੍ਹ ਕਰ ਭਾਗ ਲਿਆ। ਇਸ ਕੈਂਪ ਵਿੱਚ.. ਮਹਿਲਾਵਾਂ ਸਹਿਤ.. ਸੇਵਾਦਾਰਾਂ ਨੇ ਆਪਣਾ ਖੂਨਦਾਨ ਕੀਤਾ । ਉਨ੍ਹਾਂ ਨੇ ਆਏ ਹੋਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ। ਓਥੇ ਨਾਲ ਹੀ ਸਿਵਲ ਹਸਪਤਾਲ ਦੇ ਬਲਡ ਬੈਂਕ ਦੇ ਡੇ…… ਅਤੇ ਉਨ੍ਹਾਂ ਦੀ ਟੀਮ ਦਾ ਆਭਾਰ ਵਿਅਕਤ ਕੀਤਾ। ਇਸ ਸਮੈ ਵਿਸ਼ੇਸ਼ ਤੌਰ ਤੇ ਨਗਰ ਨਿਗਮ ਮੋਗਾ ਦੇ ਮੇਅਰ ਨੀਤਿਕਾ ਭੱਲਾ ਅਤੇ ਵਿਨੋਦ ਬਾਂਸਲ ਨੇ ਵੀ ਖੂਨਦਾਨ ਕਰਨ ਵਾਲਿਆਂ ਦੀ ਹੋਸਲਾ ਅਫਜਾਈ ਕੀਤੀ ।





