( ਚਰਨਜੀਤ ਸਿੰਘ )
ਧਰਮਕੋਟ 19 ਅਕਤੂਬਰ ( ) ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਸੂਬਾ ਸਕੱਤਰ ਗੁਰਨਾਮ ਸਿੰਘ ਢਿਲੋਂ, ਜਿਲਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ, ਜਸਵੰਤ ਸਿੰਘ ਖੋਸਾ ਕੈਸ਼ੀਅਰ, ਸਵਰਨ ਸਿੰਘ ਬਲਾਕ ਪ੍ਰਧਾਨ ਕੋਟ ਈਸੇ ਖਾਂ,ਤਰਸੇਮ ਸਿੰਘ ਜੰਗ ਯੂਥ ਪ੍ਰਧਾਨ, ਲਖਵਿੰਦਰ ਸਿੰਘ ਜੋਨ ਪ੍ਰਧਾਨ ਇੰਦਰਗੜ, ਕੁਲਵਿੰਦਰ ਸਿੰਘ ਉਪਲ, ਹਰਜਿੰਦਰ ਸਿੰਘ ਬੱਡੂਵਾਲ, ਗੁਰਮੀਤ ਸਿੰਘ ਕਾਛੇਵਾਲ, ਅਵਤਾਰ ਸਿੰਘ ਸਾਬਕਾ ਸਰਪੰਚ ਇਹਨਾਂ ਆਗੂਆਂ ਦੀ ਅਗਵਾਈ ਹੇਠ ਜੋ ਮਾਨਸਾ ਤਿਕੋਣੀ ਮੋਰਚੇ ਤੋਂ ਪਾਸ ਹੋਇਆ ਸੀ ਕਿ ਪਿਛਲੇ 13 ਅਕਤੂਬਰ ਨੂੰ ਪਰਮਿੰਦਰ ਸਿੰਘ ਝੋਟਾ ਜੋ ਨਸਿਆ ਦੇ ਵਿਰੁੱਧ ਸਘੰਰਸ਼ ਕਰ ਰਿਹਾ ਸੀ ਤਾ ਇਕ ਮੇਡੀਕਲ ਸਟੋਰ ਮਾਨਸਾ ਦੇ ਮਾਲਿਕ ਨੂੰ ਨਸ਼ੀਲੀਆਂ ਗੋਲੀਆਂ ਤੇ ਕੇਪਸੂਲ ਵੇਚਣ ਤੋਂ ਰੋਕਣ ਗਏ ਪਰਮਿੰਦਰ ਸਿੰਘ ਝੋਟੇ ਨੂੰ ਅਸਵਨੀ ਕੁਮਾਰ ਵਲੋ ਦਿਨ ਦੀਵੀ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਝੋਟਾ ਇਕ ਉਹ ਇਨਸਾਨ ਸੀ ਜੋ ਪੰਜਾਬ ਨੋਜਵਾਨੀ ਨੂੰ ਨਸੇ ਤੋਂ ਬਚਾਉਣ ਦਾ ਅਹਿਦ ਕਰਕੇ ਚਲਿਆ ਸੀ। ਦੂਜੇ ਪਾਸੇ ਮਾਨਸਾ ਤਿਕੋਣੀ ਮੋਰਚੇ ਤੇ 7 ਦਿਨ ਤੋਂ ਲਗਾਤਰ ਸਘੰਰਸ਼ ਚਲ ਰਿਹਾ ਹੇ ਜਿਸ ਦੀਆਂ ਮੰਗਾਂ ਹਨ ਕਿ ਪੰਜਾਬ ਦਾ ਮੁੱਖ ਮੰਤਰੀ ਤੇ ਡੀਜੀਪੀ ਅਸਤੀਫਾ ਦੇਣ ਤੇ ਐਸ ਐਚ ਓ ਬੇਅੰਤ ਕੋਰ, ਡੀਐਸਪੀ ਹਰਜਿੰਦਰ ਸਿੰਘ, ਡਰੱਗ ਇੰਸਪੈਕਟਰ ਨੂੰ ਨੋਕਰੀ ਤੋਂ ਬਰਖਾਸਤ ਕੀਤਾ ਜਾਵੇ ਤੇ ਮੇਡੀਕਲ ਸਟੋਰ ਵਾਲੀ ਥਾਂ ਤੇ ਕੌਮੀ ਸ਼ਹੀਦ ਪਰਮਿੰਦਰ ਸਿੰਘ ਜੀ ਦਾ ਬੁੱਤ ਸਥਾਪਿਤ ਕੀਤਾ ਜਾਵੇ ਅੱਜ ਦਾ ਇਹ ਲਾਹਨਤੀ ਪੱਤਰ ਪੜ ਕਿ ਉੱਚ ਅਧਿਕਾਰੀ ਤੇ ਡੀਐਸਪੀ ਧਰਮਕੋਟ ਰਾਹੀ ਐਮ ਐਲ ਏ ਹਲਕਾ ਵਿਧਾਇਕ ਦਵਿੰਦਰ ਜੀਤ ਸਿੰਘ ਲਾਢੀ ਢੋਸ ਨੂੰ ਭੇਜਿਆ ਗਿਆ। ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਕੌਮੀ ਸ਼ਹੀਦ ਪਰਮਿੰਦਰ ਸਿੰਘ ਜੀ ਦੇ ਪ੍ਰੀਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੇ ਤੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਸਬਦਾ ਚ ਮੰਗ ਕਰਦੀ ਹੈ ਕਿ ਪਰਮਿੰਦਰ ਸਿੰਘ ਜੀ ਦਾ ਸਮੁੱਚਾ ਕੇਸ ਸੀਬੀਆਈ ਜਾਂਚ ਕਰਕੇ ਪੂਰਨ ਜਾਇਜ ਮੰਗਾਂ ਮੰਨੀਆ ਜਾਣ
।

