ਤਾਜਾ ਖਬਰਾਂਤਾਜ਼ਾ ਖਬਰਾਂ
ਡਾ. ਹਿਤਿੰਦਰ ਕਲੇਰ ਨੇ ਸਿਵਲ ਸਰਜਨ ਮੋਗਾ ਵਜੋਂ ਅਹੁਦਾ ਸੰਭਾਲਿਆ
ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਸਣ ਵਿੱਚ ਨਹੀਂ ਆਵੇਗੀ ਕਮੀ-ਸਿਵਲ ਸਰਜਨ

ਮੋਗਾ, 4 ਦਸੰਬਰ(Charanjit Singh)ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ ਜਿ਼ਲ੍ਹਾ ਪ੍ਰਸਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿ਼ਲ੍ਹਾ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ ਤਾਂ ਕਿ ਜਿ਼ਲ੍ਹਾ ਵਿੱਚ ਹਰ ਹਰੇਕ ਵਿਅਕਤੀ ਨਿਰੋਗ ਜੀਵਨ ਦਾ ਆਨੰਦ ਮਾਣ ਸਕੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਹਿਤਿੰਦਰ ਕਲੇਰ ਨੇ ਸਿਵਲ ਹਸਪਤਾਲ ਮੋਗਾ ਵਿਖੇ ਕੀਤਾ। ਉਨ੍ਹਾਂ ਅੱਜ ਸਿਵਲ ਸਰਜਨ ਮੋਗਾ ਵਜੋਂ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਉਪਰੰਤ ਬੁਲਾਈ ਸਿਵਲ ਹਸਪਤਾਲ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਮੀ ਨਹੀਂ ਅਉਣ ਦਿੱਤੀ ਜਾਵੇਗੀ। ਸਿਹਤ ਵਿਭਾਗ ਮੋਗਾ ਲੋਕਾਂ ਦੀ ਚੰਗੀ ਸਿਹਤ ਲਈ ਵਚਨਬੱਧ ਹੈ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾ. ਰਾਜੇਸ਼ ਅੱਤਰੀ, ਜਿ਼ਲ੍ਹਾ ਪਰਿਵਾਰ ਤੇ ਭਲਾਈ ਅਫ਼ਸਰ ਡਾ. ਰੁਪਿੰਦਰ ਕੌਰ ਗਿੱਲ, ਐਸ.ਐਮ.ਓ. ਬੱਧਨੀਂ ਕਲਾਂ ਡਾ. ਗਗਨਦੀਪ ਸਿੰਘ , ਐਸ.ਐਮ.ਓ. ਸਿਵਿਲ ਹਸਪਤਾਲ ਮੋਗਾ ਡਾ. ਸੁਖਪ੍ਰੀਤ ਬਰਾੜ, ਜਿ਼ਲ੍ਹਾ ਟੀ.ਬੀ. ਅਫ਼ਸਰ ਮੋਗਾ ਡਾ. ਮੁਨੀਸ਼ ਅਰੋੜਾ, ਜਿ਼ਲ੍ਹਾ ਟੀਕਾਕਰਨ ਅਫ਼ਸਰ ਡਾ. ਅਸ਼ੋਕ ਸਿੰਗਲਾ, ਐਸ.ਐਮ.ਓ. ਡਰੋਲੀ ਭਾਈ ਡਾ. ਇੰਦਰਵੀਰ ਸਿੰਘ, ਐਸ.ਐਮ.ਓ. ਡਾ. ਯੋਗੇਸ਼ ਖੰਨਾ, ਐਸ.ਐਮ.ਓ. ਡਾ. ਪੂਜਾ ਸੱਭਰਵਾਲ, ਐਸ.ਐਮ.ਓ. ਡਾ. ਸੰਜੇ ਪਵਾਰ, ਐਸ.ਐਮ.ਓ. ਡਾ. ਰਕੇਸ਼ ਕੁਮਾਰ ਅਤੇ ਹੋਰ ਕਰਮਚਾਰੀ ਤੇ ਅਧਕਰੀ ਵੀ ਹਾਜ਼ਰ ਸਨ ।




