ਭਾਸ਼ਾ ਵਿਭਾਗ ਤੇ ਸਮੂਹ ਸਾਹਿਤ ਸਭਾਵਾਂ ਵੱਲੋਂ ਕੇ. ਐੱਲ. ਗਰਗ ਸਿਮਰਤੀ ਸਮਾਰੋਹ

ਅਪਰਾਧ ਸਿੱਖਿਆ ਖੇਡ ਤਾਜ਼ਾ ਖਬਰਾਂ ਤਾਜਾ ਖਬਰਾਂ ਦੇਸ਼ ਮਨੋਰੰਜਨ ਰਾਜ ਰਾਜਨੀਤੀ ਵਪਾਰ

( ਚਰਨਜੀਤ ਸਿੰਘ )

ਮੋਗਾ 19 ਅਕਤੂਬਰ (000) ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਮੋਗਾ ਦੀਆਂ ਵੱਖ-ਵੱਖ ਸਾਹਿਤ ਸਭਾਵਾਂ ਅਤੇ ਐੱਸ. ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਸਹਿਯੋਗ ਨਾਲ ਪਿਛਲੇ ਦਿਨੀਂ ਵਿਛੋੜਾ ਦੇ ਗਏ ਪ੍ਰਸਿੱਧ ਵਿਅੰਗਕਾਰ ਅਤੇ ਬਹੁ ਵਿਧਾਵੀ ਲੇਖਕ ਕੇ. ਐੱਲ. ਗਰਗ ਦੀ ਯਾਦ ਵਿੱਚ ਐੱਸ.ਡੀ. ਮਾਡਲ ਸਕੂਲ ਵਿਖੇ ਸਿਮਰਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਕੇ. ਐੱਲ. ਗਰਗ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ, ਪ੍ਰਾਪਤੀਆਂ ਅਤੇ ਸਾਹਿਤਕ ਦੇਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਕੇ. ਐੱਲ. ਗਰਗ ਦੀ ਧਰਮ ਪਤਨੀ ਸ਼੍ਰੀਮਤੀ ਜਨਕ ਗਰਗ, ਅਮਰੀਕਾ ਤੋਂ ਆਏ ਉਨ੍ਹਾਂ ਦੇ ਪੁੱਤਰ ਗਗਨਦੀਪ ਗਰਗ ਅਤੇ ਬੇਟੀ ਕਰੁਣਾ ਅਗਰਵਾਲ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਡਾ. ਅਸ਼ੋਕ ਗਰਗ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸਮਾਗਮ ਦੇ ਆਰੰਭ ਵਿਚ ਸਾਰਿਆਂ ਵੱਲੋਂ ਦੋ ਮਿੰਟ ਮੋਨ ਧਾਰਨ ਕਰਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇੰਟ ਕੀਤੀ ਗਈ।
ਭਾਸ਼ਾ ਵਿਭਾਗ, ਸਮੂਹ ਸਾਹਿਤ ਸਭਾਵਾਂ ਅਤੇ ਸਕੂਲ ਦੇ ਪ੍ਰਿੰਸੀਪਲ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਸ਼੍ਰੀਮਤੀ ਜਨਕ ਗਰਗ ਨੂੰ ਫੋਟੋ ਤੇ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਮੰਚ ਸੰਚਾਲਨ ਕਰ ਰਹੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਜਟਾਣਾ ਨੇ ਕਿਹਾ ਕਿ ਪੰਜਾਬ ਭਵਨ, ਨਵੀਂ ਦਿੱਲੀ ਵਿਖੇ ਪੰਜਾਬੀ ਦੇ ਨਾਮਵਰ ਮਰਹੂਮ ਸਾਹਿਤਕਾਰਾਂ ਦੀਆਂ ਭਾਸ਼ਾ ਵਿਭਾਗ, ਪੰਜਾਬ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਲਗਾਏ ਜਾਣ ਦੀ ਮੁਹਿੰਮ ਤਹਿਤ ਆਉਂਦੇ ਦਿਨਾਂ ਵਿੱਚ ਕੇ. ਐੱਲ. ਗਰਗ ਦੀ ਤਸਵੀਰ ਵੀ ਸਤਿਕਾਰ ਸਹਿਤ ਪੰਜਾਬ ਭਵਨ ਦਿੱਲੀ ਵਿਖੇ ਲਗਾਈ ਜਾਵੇਗੀ। ਇਸ ਮੌਕੇ ਸੋਨੀ ਮੋਗਾ ਦੁਆਰਾ ਕੇ. ਐੱਲ. ਗਰਗ ਦੀ ਸ਼ਖ਼ਸੀਅਤ ਨੂੰ ਸਮਰਪਿਤ ਗੀਤ ਗਾ ਕੇ ਪੇਸ਼ ਕੀਤਾ। ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਦੇ ਸੰਚਾਲਕ ਤੀਰਥ ਚੜਿੱਕ ਵੱਲੋਂ ਗੁਰਮੀਤ ਕੜਿਆਲਵੀ ਦੁਆਰਾ ਕੇ. ਐੱਲ. ਗਰਗ ਦੀ ਪ੍ਰਸਿੱਧ ਕਹਾਣੀ ‘ਸ਼ਹੀਦ’ ਦੇ ਕੀਤੇ ਗਏ ਨਾਟਕੀ ਰੂਪਾਂਤਰਨ ਦੀ ਭਾਵਪੂਰਤ ਪੇਸ਼ਕਾਰੀ ਕੀਤੀ ਗਈ। ਇਸ ਪੇਸ਼ਕਾਰੀ ਦੌਰਾਨ ਪਿੱਠਵਰਤੀ ਸੰਗੀਤ ਦਾ ਸੰਚਾਲਨ ਦਲਜਿੰਦਰ ਕੌਰ ਵੱਲੋਂ ਕੀਤਾ ਗਿਆ। ਸ਼ਰਧਾਂਜਲੀ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦੇ ਸੰਚਾਲਨ ਵਿੱਚ ਸ਼੍ਰੀ ਕੇ. ਐੱਲ. ਗਰਗ ਦੀ ਮੁੱਲਵਾਨ ਅਗਵਾਈ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ. ਬਲਦੇਵ ਸਿੰਘ ਸੜਕਨਾਮਾ ਨੇ ਕੇ. ਐੱਲ. ਗਰਗ ਨਾਲ ਆਪਣੀ ਲਗਪਗ 60 ਸਾਲ ਪੁਰਾਣੀ ਨਿੱਜੀ ਅਤੇ ਸਾਹਿਤਕ ਸਾਂਝ ਬਾਰੇ ਭਾਵਨਾਵਾਂ ਵਿਅਕਤ ਕੀਤੀਆਂ। ਡਾ. ਸੁਰਜੀਤ ਬਰਾੜ ਨੇ ਸਮਾਜਕ ਕੁਰੀਤੀਆਂ ਖਿਲਾਫ਼ ਉਨ੍ਹਾਂ ਦੇ ਤਿੱਖੇ ਵਿਅੰਗ ਬਾਰੇ ਗੱਲ ਕੀਤੀ। ਗੁਰਮੀਤ ਕੜਿਆਲਵੀ ਨੇ ਉਨ੍ਹਾਂ ਦੇ ਜੀਵਨ, ਪ੍ਰਾਪਤੀਆਂ ਅਤੇ ਵਿਅੰਗ ਤੋਂ ਇਲਾਵਾ ਨਾਵਲ ਅਤੇ ਕਹਾਣੀ ਦੇ ਖੇਤਰ ਵਿੱਚ ਪਾਏ ਅਮੁੱਲ ਯੋਗਦਾਨ ਬਾਰੇ ਚਾਨਣਾ ਪਾਇਆ। ਦਵਿੰਦਰ ਗਿੱਲ ਨੇ ਕੇ. ਐੱਲ. ਗਰਗ ਦੁਆਰਾ ਚਲਾਈ ਜਾ ਰਹੀ ਹਾਸ ਵਿਅੰਗ ਅਕਾਦਮੀ ਨੂੰ ਮਜ਼ਬੂਤੀ ਨਾਲ ਜਾਰੀ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਜਸਵੀਰ ਕਲਸੀ ਨੇ ਭਾਵੁਕ ਹੁੰਦਿਆਂ ਉਨ੍ਹਾਂ ਦੇ ਵਿਛੋੜੇ ਉੱਪਰ ਬੇਹੱਦ ਦੁੱਖ ਵਿਅਕਤ ਕੀਤਾ। ਬਜ਼ੁਰਗ ਸਾਹਿਤਕਾਰ ਸ. ਜੋਧ ਸਿੰਘ ਨੇ ਕਿਹਾ ਕਿ ਕੇ. ਐੱਲ. ਗਰਗ ਉਨ੍ਹਾਂ ਤੋਂ ਉਮਰ ਵਿੱਚ ਛੋਟੇ ਹੋਣ ਦੇ ਬਾਵਜੂਦ ਉਨ੍ਹਾਂ ਲਈ ਗੁਰੂ ਸਨ। ਗੁਰਮੇਲ ਬੌਡੇ ਨੇ ਕਿਹਾ ਕਿ ਮੋਗਾ ਦੀ ਧਰਤੀ ਨੇ ਵਿਅੰਗ ਦੇ ਖੇਤਰ ਦਾ ਇਕ ਅਮੁੱਲ ਹੀਰਾ ਗਵਾ ਲਿਆ ਹੈ। ਮੋਹੀ ਅਮਰਜੀਤ ਸਿੰਘ ਨੇ ਉਨ੍ਹਾਂ ਦੇ ਦਿਹਾਂਤ ਨੂੰ ਇਕ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ। ਵਿਜੇ ਕੁਮਾਰ ਨੇ ਉਨ੍ਹਾਂ ਦੀ ਯਾਦ ਵਿੱਚ ਇਕ ਲਾਇਬਰੇਰੀ ਸਥਾਪਿਤ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਸਮਾਗਮ ਦੇ ਅਖੀਰ ਵਿੱਚ ਕੇ. ਐੱਲ. ਗਰਗ ਦੇ ਸਪੁੱਤਰ ਗਗਨਦੀਪ ਗਰਗ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਕੇ. ਐੱਲ. ਗਰਗ ਦੀ ਯਾਦ ਵਿੱਚ ਉਨ੍ਹਾਂ ਵੱਲੋਂ ਮੋਗਾ ਦੀਆਂ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਗਤੀਵਿਧੀਆਂ ਜਾਰੀ ਰੱਖੀਆਂ ਜਾਣਗੀਆਂ। ਇਸ ਮੌਕੇ ਅਦਾਰਾ ਲੋਹਮਣੀ ਵੱਲੋਂ ਚਲਾਏ ਜਾਂਦੇ ਮੈਗਜ਼ੀਨ ਲੋਹਮਣੀ ਦਾ ਕੇ. ਐੱਲ. ਗਰਗ ਨੂੰ ਸਮਰਪਿਤ ਵਿਸ਼ੇਸ਼ ਅੰਕ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਪ੍ਰਧਾਨ ਨਵਨੀਤ ਸੇਖਾ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਡਾ. ਸੁਰਜੀਤ ਦੌਧਰ, ਪ੍ਰਿੰਸੀਪਲ ਅਵਤਾਰ ਸਿੰਘ ਕਰੀਰ, ਹਰਪ੍ਰੀਤ ਸਿੰਘ ਮੋਗਾ, ਕੰਵਲਜੀਤ ਭੋਲਾ, ਜੰਗੀਰ ਸਿੰਘ ਖੋਖਰ, ਪਿਆਰਾ ਸਿੰਘ ਚਾਹਲ, ਦਰਸ਼ਨ ਸੰਘਾ, ਚਰਨਜੀਤ ਸਮਾਲਸਰ, ਅਵਤਾਰ ਸਮਾਲਸਰ, ਗੁਰਪ੍ਰੀਤ ਧਰਮਕੋਟ, ਧਾਮੀ ਗਿੱਲ, ਸਰਬਜੀਤ ਕੌਰ ਮਾਹਲਾ, ਪ੍ਰੇਮ ਕੁਮਾਰ ਅਤੇ ਭਾਰੀ ਗਿਣਤੀ ਵਿੱਚ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

WhatsApp Image 2022-05-05 at 9.09.16 AM
WhatsApp Image 2022-05-20 at 2.57.41 PM
WhatsApp Image 2025-01-09 at 16.59.28
WhatsApp Image 2024-08-10 at 7.15.30 PM (4)
WhatsApp Image 2023-03-28 at 1.44.51 PM (1)
Nagpal 3
WhatsApp Image 2025-01-11 at 14.26.10
WhatsApp Image 2022-05-23 at 10.44.37 AM

Fast News Punjab