ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਦੇ ਜਰਨਲ ਹਾਊਸ ਵਿਚ ਸਾਮਲ ਮੈਬਰ

ਅਪਰਾਧ ਸਿੱਖਿਆ ਖੇਡ ਤਾਜ਼ਾ ਖਬਰਾਂ ਤਾਜਾ ਖਬਰਾਂ ਦੇਸ਼ ਮਨੋਰੰਜਨ ਰਾਜ ਰਾਜਨੀਤੀ ਵਪਾਰ

ਮੋਗਾ 15 ਅਕਤੂਬਰ (000) ( ਚਰਨਜੀਤ ਸਿੰਘ )

ਸੀਨੀਅਰ ਸਿਟੀਜਨ ਕੋਂਸਲ (ਸੇਵਾਮੁਕਤ ਕਰਮਚਾਰੀ) ਮੋਗਾ ਰਜਿ: ਨੰ 96 ਦੇ ਜਰਨਲ ਹਾਊਸ ਦੀ ਮੀਟਿੰਗ ਕਮਲ ਸਵੀਟ ਹਾਉਸ ਮੋਗਾ ਵਿਖੇ ਉਪ ਪ੍ਰਧਾਨ ਦਰਬਾਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਉਹਨਾਂ ਦੇ ਨਾਲ ਸਭ ਤੋ ਸੀਨੀਅਰ ਮੈਬਰ ਸ ਗੁਰਦਰਸ਼ਨ ਸਿੰਘ ਸੋਢੀ ਤੇ ਨੈਸ਼ਨਲ ਐਵਾਰਡੀ ਜੋਗਿੰਦਰ ਸਿੰਘ ਲੋਹਾਮ ਮੰਚ ਤੇ ਬਿਰਾਜਮਾਨ ਸਨ।ਮੀਟਿੰਗ ਵਿੱਚ ਸਮੂਹ ਹਾਜ਼ਰ ਮੈਂਬਰਾਂ ਵਲੋਂ ਮੌਜੂਦਾ ਪ੍ਰਧਾਨ ਸ੍ਰੀ ਸਰਦਾਰੀ ਲਾਲ ਕਾਮਰਾ ਦੇ ਤਾਨ‍ਾਸਾਹੀ ਰਵੱਈਏ ਤੇ ਕੁਝ ਮੈਂਬਰਾਂ ਨਾਲ ਕੀਤੇ ਦੁਰਵਿਵਹਾਰ ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਬੇਭਰੋਸਗੀ ਮਤਾ ਪਾਸ ਕਰਕੇ ਸੀਨੀਅਰ ਸਿਟੀਜਨ ਕੋਂਸਲ ਮੋਗਾ ਦੀ ਪ੍ਰਧਾਨਗੀ ਤੋਂ ਫਾਰਗ ਕਰਨ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਉਹਨਾਂ ਦੀ ਥਾਂ ਤੇ ਜੋਗਿੰਦਰ ਸਿੰਘ ਲੋਹ‍ਾਮ ਨੇ ਮੌਜੂਦਾ ਉਪ ਪ੍ਰਧਾਨ ਸ ਦਰਬਾਰ ਸਿੰਘ ਗਿੱਲ ਨੂੰ ਸੀਨੀਅਰ ਸਿਟੀਜਨ ਕੋਂਸਲ ਮੋਗਾ ਦਾ ਨਾਂ ਪਰਪੋਜ ਕੀਤਾ ਜਿਸ ਨੂੰ ਸਾਰੇ ਹਾਜਰ ਮੈਬਰਾਂ ਨੇ ਪ੍ਰਵਾਵਗੀ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ ਤੇ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਗਿਆ। ਦੋਵੇ ਮਤੇ ਮੌਕੇ ਤੇ ਹਾਜਰ ਸਮੂਹ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪਾਸ ਕਰਕੇ ਹਸਤਾਖ਼ਰ ਕੀਤੇ ਗਏ। ਮੀਟਿੰਗ ਤੋੰ ਗੈਰ ਹਾਜਰ ਮੈਂਬਰਾਂ ਵਲੋਂ ਵੀ ਲਿਖਤੀ ਰੂਪ ਵਿੱਚ ਸਹਿਮਤੀ ਪ੍ਰਗਟਾਈ ਗਈ ਸੀ ਕਿ ਜੋ ਵੀ ਮੀਟਿੰਗ ਵਿਚ ਫੈਸਲਾ ਹੋਵੇਗਾ,ਮੰਨਜੂਰ ਹੋਵੇਗਾ।ਇਕ ਹੋਰ ਮਤੇ ਵਿੱਚ ਇਹ ਵੀ ਪਾਸ ਹੋਇਆ ਕਿ ਕਾਰਜਕਰਨੀ ਦੇ ਬਾਕੀ ਅਹੁੱਦੇਦਾਰ ਪਹਿਲਾਂ ਵਾਲੇ ਹੀ ਕੰਮ ਕਰਦੇ ਰਹਿਣਗੇ।
ਇਥੇ ਵਰਨਣਯੋਗ ਹੈ ਕਿ ਸਰਦਾਰੀ ਲਾਲ ਕਾਮਰਾ ਵੱਲੋਂ ਦਫਤਰੀ ਰਿਕਾਰਡ ਅਤੇ ਰੈਡ ਕਰਾਸ ਡੇ ਕੇਅਰ ਸੈੱਟਰ ਦੀਆਂ ਚਾਬੀਆਂ ਅਪਣੇ ਕੋਲ ਜਬਤ ਕਰਨ ਕਰਕੇ ਮੈਂਬਰਾਂ ਨੂੰ ਜਰਨਲ ਹਾਊਸ ਦੀ ਮੀਟਿੰਗ ਦਫਤਰ ਤੋਂ ਬਾਹਰ ਹੋਟਲ ਵਿਚ ਕਰਨੀ ਪਈ।
ਨਵੇਂ ਚੁਣੇ ਪ੍ਰਧਾਨ ਦਰਬਾਰ ਸਿੰਘ ਗਿੱਲ ਨੇ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਮੈਂਬਰਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਕੋਂਸਲ ਪ੍ਰਤੀ ਅਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਉਣਗੇ।ਸਮੂਹ ਮੈਂਬਰਾਂ ਨੇ ਗਿੱਲ ਨੂੰ ਵਧਾਈਆਂ ਦਿਤੀਆਂ।ਇਸ ਮੀਟਿੰਗ ਦੀ ਕਾਰਵਾਈ ਅਵਤਾਰ ਸਿੰਘ ਜਨਰਲ ਸਕੱਤਰ ਨੇ ਬਾਖੂਬੀ ਨਿਭਾਈ।ਮੀਟਿੰਗ ਨੂੰ ਸੰਬੋਧਨ ਕਰਦਿਆ ਜੋਗਿੰਦਰ ਸਿੰਘ ਸੰਘਾ, ਜਗਦੀਪ ਸਿੰਘ ਢਿਲੋਂ, ਗੁਰਚਰਨ ਸਿੰਘ ਸੁਪਰਡੈਂਟ, ਵਿਜੇ ਸ਼ਰਮਾਂ, ਹਰਪਾਲ ਸਿੰਘ, ਜੋਗਿੰਦਰ ਸਿੰਘ ਲੋਹਾਮ, ਰਣਜੀਤ ਸਿੰਘ ਗਿੱਲ, ਇਕਬਾਲ ਸਿੰਘ ਲੋਹਾਮ, ਸੁਖਚੈਨ ਸਿੰਘ ਹੀਰਾ ਸਾਬਕਾ ਡਾਇਟ ਪਿੰਸੀਪਲ ਨੇ ਵੀ ਕੋਂਸਲ ਪ੍ਰਤੀ ਆਪੋ ਅਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ।

WhatsApp Image 2022-05-05 at 9.09.16 AM
WhatsApp Image 2022-05-20 at 2.57.41 PM
WhatsApp Image 2025-01-09 at 16.59.28
WhatsApp Image 2024-08-10 at 7.15.30 PM (4)
WhatsApp Image 2023-03-28 at 1.44.51 PM (1)
Nagpal 3
WhatsApp Image 2025-01-11 at 14.26.10
WhatsApp Image 2022-05-23 at 10.44.37 AM

ਮੀਟਿੰਗ ਵਿੱਚ ਕੁਲਦੀਪ ਰਾਏ ਅਰੋੜਾ,ਭੁਪਿੰਦਰ ਸਿੰਘ ਮਹਿਣਾ, ਦਲਜੀਤ ਸਿੰਘ ਭੁੱਲਰ ਸਾਬਕਾ ਰੋਡਵੇਜ ਟ੍ਰੈਫਿਕ ਮੈਨੇਜਰ, ਗੁਰਦਰਸ਼ਨ ਸਿੰਘ ਸੋਢੀ, ਰਜਿੰਦਰ ਸਿੰਘ ਲੋਹਾਮ, ਪ੍ਰੇਮ ਕੁਮਾਰ, ਜਗਦੀਪ ਸਿੰਘ ਕੈੰਥ, ਪ੍ਰੀਤਮ ਸਿੰਘ ਗਿੱਲ, ਬਲਵੀਰ ਸਿੰਘ ਸੱਗੂ, ਅਜੈ ਕੁਮਾਰ ਮਿੱਤਲ, ਜੁਗਰਾਜ ਸਿੰਘ ਬਾਸੀ,ਵਿਜੇ ਕੁਮਾਰ ਟੰਡਨ, ਗੁਰਬੀਰ ਸਿੰਘ ਜੱਸਲ, ਪ੍ਰਸ਼ੋਤਮ ਲਾਲ ਸ਼ਰਮਾਂ, ਹਰਭਜਨ ਸਿੰਘ ਨਾਗਰਾ,ਲਾਲ ਚੰਦ ਅਰੋੜਾ,ਹੀਰਾ ਲਾਲ ਬਾਂਸਲ ਵੀ ਹਾਜਰ ਸਨ।ਅੰਤ ਵਿੱਚ ਸਾਰੇ ਮੈਂਬਰਾਂ ਨੇ ਨਵੇਂ ਚੁਣੇ ਗਏ ਪ੍ਰਧਾਨ ਦਾ ਮੂੰਹ ਮਿਠਾ ਕਰਵਾਇਆ ਅਤੇ ਆਪ ਵੀ ਕੀਤਾ।

Fast News Punjab