WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2022-02-24 at 6.51.37 PM (3)
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ

ਜ਼ਿਲਾ ਮੈਜਿਸਟ੍ਰੇਟ ਵੱਲੋਂ ਕੋਵਿਡ 19 ਨਾਲ ਸਬੰਧਤ ਹਦਾਇਤਾਂ ਨੂੰ 30 ਅਕਤੂਬਰ ਤੱਕ ਕੀਤਾ ਲਾਗੂ

ਜ਼ਿਲਾ ਮੈਜਿਸਟ੍ਰੇਟ ਵੱਲੋਂ ਮੋਗਾ ਵਾਸੀਆਂ ਨੂੰ ਵੈਕਸੀਨੇਸ਼ਨ ਕਰਵਾਉਣ ਦੀ ਕੀਤੀ ਅਪੀਲ

WhatsApp Image 2024-08-10 at 7.15.30 PM
WhatsApp Image 2022-05-20 at 2.57.41 PM
WhatsApp Image 2024-08-10 at 5.49.29 PM
WhatsApp Image 2023-03-28 at 1.44.51 PM (1)
WhatsApp Image 2024-08-10 at 5.37.58 PM
WhatsApp Image 2024-08-10 at 7.15.30 PM (4)
New Year Post 2024 (2)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10
ਮੋਗਾ, 17 ਅਕਤੂਬਰ(Charanjit Singh)ਡਿਪਟੀ ਕਮਿਸ਼ਨਰ-ਕਮ-ਜ਼ਿਲਾ ਮੈਜਿਸਟ੍ਰੇਟ ਮੋਗਾ ਸ੍ਰੀ ਹਰੀਸ਼ ਨਈਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਦੀ ਹਦੂਦ ਅੰਦਰ ਕੋਵਿਡ ਸਬੰਧੀ ਪਾਬੰਦੀਆਂ ਲਗਾਉਣ ਦੇ ਆਦੇਸ ਜਾਰੀ ਕੀਤੇ ਗਏ ਹਨ। ਇਹ ਹੁਕਮ 30 ਅਕਤੂਬਰ, 2021 ਤੱਕ ਜਾਰੀ ਰਹਿਣਗੇ।
ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਇਨਾਂ ਹੁਕਮਾਂ ਤਹਿਤ ਯਾਤਰੀ ਜਿਨਾਂ ਦੇ ਪੂਰੀ ਵੈਕਸੀਨ (ਭਾਵ ਦੋਨੋ ਡੋਜ) ਲੱਗੀ ਹੋਵੇ ਜਾਂ ਉਨਾਂ ਪਾਸ 72 ਘੰਟੇ ਪੁਰਾਣੀ ਆਰ.ਟੀ.ਪੀ.ਸੀ.ਆਰ ਨੈਗਟਿਵ ਰਿਪੋਰਟ ਹੋਵੇ, ਕੇਵਲ ਉਨਾਂ ਨੂੰ ਹੀ ਪੰਜਾਬ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ। ਜੇਕਰ ਕਿਸੇ ਯਾਤਰੀ ਪਾਸ ਉਕਤ ਦੋਨਾਂ ਵਿੱਚੋਂ ਕੁਝ ਨਹੀਂ ਹੈ ਤਾਂ ਰੈਪਿਡ ਐਂਟੀਜਿਨ  ਟੈਸਟ ਲਾਜ਼ਮੀ ਹੋਵੇਗਾ। ਜਿਹੜੇ ਯਾਤਰੀ ਹਵਾਈ ਯਾਤਰਾ ਰਾਹੀਂ ਯਾਤਰਾ ਕਰ ਰਹੇ ਹਨ ਉਨਾਂ ਦੇ ਦੋਨੋ ਡੋਜ਼ਾਂ ਲੱਗੀਆਂ ਜਾਂ ਕੋਵਿਡ ਤੋਂ ਹਾਲ ਹੀ ਵਿੱਚ ਠੀਕ ਹੋਏ ਹੋਣ ਜਾਂ 72 ਘੰਟੇ ਪੁਰਾਣੀ ਆਰ.ਟੀ.ਪੀ.ਸੀ.ਆਰ ਨੈਗਟਿਵ ਰਿਪੋਰਟ ਪਾਸ ਹੋਈ ਲਾਜ਼ਮੀ ਹੈ।
ਇਨਡੋਰ/ਆਊਟਰੋਡ ਸਮਾਰੋਹ ਕਰਨ ਲਈ  ਵੈਨਿਊ ਦੀ ਕੇਵਲ 50 ਫੀਸਦੀ ਸਮਰੱਥਾ ਮੁਤਾਬਕ ਇੱਕਠ ਕਰਨ ਦੀ ਆਗਿਆ ਹੋਵੇਗੀ। ਪ੍ਰੰਤੂ ਕਿਸੇ ਵੀ ਸੂਰਤ ਵਿੱਚ ਇਹ ਇਕੱਠ ਇਨਡੋਰ ਲਈ 400 ਅਤੇ  ਆਊਟਡੋਰ ਸਮਾਰੋਹ ਲਈ 600 ਤੋਂ ਵੱਧ ਨਹੀਂ ਹੋਵੇਗਾ। ਅਜਿਹੇ ਸਮਾਗਮਾਂ/ਜਸ਼ਨਾਂ ਵਿੱਚ ਕਲਾਕਾਰਾਂ/ਸੰਗੀਤਕਾਰਾਂ ਨੂੰ ਕੋਵਿਡ ਪ੍ਰੋਟੋਕੋਲਾਂ ਦੇ ਨਾਲ ਪ੍ਰੋਗਰਾਮ ਕਰਨ ਦੀ ਆਗਿਆ ਹੋਵੇਗੀ।
ਤਿਉਹਾਰਾਂ ਦੇ ਇਕੱਠਾਂ ਦਾ ਆਯੋਜਨ ਅਤੇ ਪ੍ਰਬੰਧਨ ਕਰਨ ਵਾਲੇ ਇਹ ਸੁਨਿਸ਼ਚਿਤ ਕਰਨਗੇ ਕਿ ਇਨਾਂ ਵਿੱਚ ਕੰਮ ਕਰਨ ਵਾਲੇ ਪੂਰੇ ਸਟਾਫ਼ ਨੇ ਜਾਂ ਤਾਂ ਕੋਵਿਡ ਵੈਕਸੀਨ ਦੀਆਂ ਪੂਰੀਆਂ ਡੋਜ਼ਜ਼  (ਭਾਵ ਦੋਨੋਂ ਡੋਜ਼ਜ਼ ) ਲਗਵਾ ਲਈਆ ਹੋਣ ਜਾਂ ਫਿਰ 4 ਹਫਤੇ ਪਹਿਲਾਂ ਘੱਟੋ-ਘੱਟ ਇੱਕ ਵੈਕਸੀਨ ਡੋਜ਼ ਜਰੂਰ ਲਗਵਾਈ ਹੋਵੇ। ਇਸ ਤੋਂ ਇਲਾਵਾ ਕੋਵਿਡ ਢੁਕਵਾਂ ਵਿਵਹਾਰ ਅਤੇ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਂਦੇ ਹੋਏ ਕਿਸੇ ਵੀ ਮੌਕੇ ਤੇ ਵੱਧ ਤੋਂ ਵੱਧ 600 ਵਿਅਕਤੀਆਂ ਦਾ ਇਕੱਠ ਕਰਨ ਦੀ ਆਗਿਆ ਹੋਵੇਗੀ। ਇਹ ਨਿਯਮ ਸਾਰੇ ਇਕੱਠਾਂ ਸਮੇਤ ਪੋਲੀਟੀਕਲ ਪਾਰਟੀਆਂ ਦੁਆਰਾ ਰੈਲੀਆਂ ਅਤੇ ਮੀਟਿੰਗਾਂ ਲਈ ਵੀ ਲਾਗੂ ਹੋਵੇਗਾ।
ਸਾਰੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵਿਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲ, ਮਿਊਜੀਅਮ ਆਦਿ ਨੂੰ 2/3 ਦੀ ਸਮਰਥਾ ਨਾਲ ਖੋਲਣ ਦੀ ਆਗਿਆ ਇਸ ਸ਼ਰਤ ਤੇ ਦਿੱਤੀ ਜਾਂਦੀ ਹੈ ਕਿ ਇਨਾਂ ਵਿੱਚ ਕੰਮ ਕਰਨ ਵਾਲੇ ਪੂਰੇ ਸਟਾਫ਼ ਨੇ ਜਾਂ ਤਾਂ ਕੋਵਿਡ ਵੈਕਸੀਨ ਦੀਆਂ ਪੂਰੀਆਂ ਡੋਜ਼ਜ਼  (ਭਾਵ ਦੋਨੋਂ ਡੋਜ਼ਜ਼ ) ਲਗਵਾ ਲਈਆਂ ਹੋਣ ਜਾਂ ਫਿਰ 4 ਹਫਤੇ ਪਹਿਲਾਂ ਘੱਟੋ-ਘੱਟ ਇੱਕ ਵੈਕਸੀਨ ਡੋਜ਼ ਜਰੂਰ ਲਗਵਾਈ ਹੋਵੇ। ਇਸ ਤੋਂ ਇਲਾਵਾ ਸਵਿਮਿੰਗ ਪੂਲ, ਸਪੋਰਟਸ ਅਤੇ ਜਿੰਮ ਨਾਲ ਸਬੰਧਤ ਸੇਵਾਵਾਂ ਕੇਵਲ 18 ਤੋਂ ਵੱਧ ਉਮਰ ਦੇ ਉਹ ਵਿਅਕਤੀ ਹੀ ਪ੍ਰਾਪਤ ਕਰ ਸਕਦੇ ਹਨ, ਜਿਨਾਂ ਨੇ ਘੱਟੋ-ਘੱਟ ਇੱਕ ਵੈਕਸੀਨ ਡੋਜ਼ ਲਗਵਾ ਲਈ ਹੋਵੇ। ਇਸ ਤੋਂ ਇਲਾਵਾ ਇਨਾਂ ਥਾਵਾਂ ਤੇ ਕੋਵਿਡ ਪਰੋਟੋਕਾਲ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।
ਸਕੂਲਾਂ ਨੂੰ ਖੁੱਲੇ ਰੱਖਣ ਦੀ ਆਗਿਆ ਇਸ ਸ਼ਰਤ ਤੇ ਦਿੱਤੀ ਜਾਂਦੀ ਹੈ ਕਿ ਇਨਾਂ ਵਿੱਚ ਕੰਮ ਕਰਨ ਵਾਲੇ ਟੀਚਿੰਗ/ਨਾਨ ਟੀਚਿੰਗ ਸਟਾਫ਼ ਨੇ ਵੈਕਸੀਨ ਦੀਆਂ ਪੂਰੀਆਂ ਡੋਜ਼ਜ਼ ਲਗਵਾ ਲਈਆ ਹੋਣ ਜਾਂ ਫਿਰ 4 ਹਫਤੇ ਪਹਿਲਾਂ ਘੱਟੋ-ਘੱਟ ਇੱਕ ਵੈਕਸੀਨ ਡੋਜ਼ ਜਰੂਰ ਲਗਵਾਈ ਹੋਵੇ। ਇਸ ਤੋਂ ਇਲਾਵਾ ਸਾਵਧਾਨੀ ਦੇ ਤੌਰ ਤੇ ਸਕੂਲ ਵਿੱਚ ਉਨਾਂ ਸਕੂਲ ਸਟਾਫ਼ ਦੀ ਟੈਸਟਿੰਗ ਰੈਗੂਲਰ ਤੌਰ ਤੇ ਹੋਵੇਗੀ ਜਿਨਾਂ ਨੇ ਵੈਕਸੀਨ ਦੀ ਸਿਰਫ਼ ਇੱਕ ਡੋਜ ਲਗਵਾਈ ਹੈ। ਇਨਫੈਕਸ਼ਨ ਦੀ ਰੋਕਥਾਮ ਲਈ ਟੈਸਟਿੰਗ ਨੂੰ ਯਕੀਨੀ ਬਣਾਇਆ ਜਾਵੇ। ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਦੀ ਸਹੂਲਤ ਪਹਿਲਾਂ ਦੀ ਤਰਾਂ ਹੀ ਜਾਰੀ ਰੱਖੀ ਜਾਵੇਗੀ।  ਜੇਕਰ ਕੋਵਿਡ ਪਾਜੀਟੀਵਿਟੀ ਰੇਟ  0.2 ਪ੍ਰਤੀਸਤ ਜਾਂ ਇਸ ਤੋਂ ਵੱਧ ਹੁੰਦਾ ਹੈ ਤਾਂ ਜ਼ਿਲਾ ਮੋਗਾ ਜਾਂ ਇਸ ਦੇ ਅਧੀਨ ਆਉਂਦੇ ਕਿਸੇ ਵੀ ਸ਼ਹਿਰ/ਕਸਬੇ ਦੇ ਚੌਥੀ ਜਮਾਤ ਅਤੇ ਇਸ ਤੋਂ ਹੇਠਲੀਆਂ ਜਮਾਤਾਂ ਦੇ ਪ੍ਰਾਇਮਰੀ ਸਕੂਲ ਬੰਦ ਕਰ ਦਿੱਤੇ ਜਾਣਗੇ।
ਕਾਲਜ, ਕੋਚਿੰਗ ਸੈਂਟਰ ਅਤੇ ਸਾਰੇ ਉੱਚ ਸਿੱਖਿਆ ਕੇਂਦਰਾਂ ਨੂੰ ਖੋਲਣ ਦੀ ਆਗਿਆ ਇਸ ਸ਼ਰਤ ਤੇ ਦਿੱਤੀ ਜਾਂਦੀ ਹੈ ਕਿ ਇਹਨਾਂ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਟੀਚਿੰਗ/ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਨੇ ਵੈਕਸੀਨ ਦੀਆਂ ਪੂਰੀਆ  ਡੋਜ਼ਜ਼ ਲਗਵਾ ਲਈਆਂ ਹੋਣ ਜਾਂ ਫਿਰ 4 ਹਫ਼ਤੇ ਪਹਿਲਾਂ ਘੱਟੋ-ਘੱਟ ਇੱਕ ਵੈਕਸੀਨ ਡੋਜ ਜਰੂਰ ਲਗਵਾਈ ਹੋਵੇ।  ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਦੀ ਸਹੂਲਤ ਪਹਿਲਾਂ ਦੀ ਤਰਾਂ ਹੀ ਜਾਰੀ ਰੱਖੀ ਜਾਵੇ।
ਕਾਲਜਾਂ, ਕੋਚਿੰਗ ਸੈਂਟਰਾਂ, ਉਚੇਰੀ ਸਿੱਖਿਆ ਸੰਸਥਾਵਾਂ ਅਤੇ ਸਕੂਲਾਂ ਵਿੱਚ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੂੰ ਵਿਸ਼ੇਸ਼ ਕੈਪਾਂ ਰਾਹੀਂ ਵੈਕਸੀਨੇਸ਼ਨ ਕਰਨ ਲਈ ਤਰਜੀਹ ਦਿੱਤੀ ਜਾਵੇ ਤਾਂ ਜੋ ਸਾਰੇ ਹੀ ਇਸ ਮਹੀਨੇ ਪਹਿਲੀ ਡੋਜ਼ ਨਾਲ ਕਵਰ ਹੋ ਜਾਣ। ਇਸ ਤੋਂ ਇਲਾਵਾ ਜਿਨਾਂ ਵਿਅਕਤੀਆਂ ਦੀ ਦੂਜੀ ਡੋਜ ਪੈਡਿੰਗ ਹੈ ਉਨਾਂ ਨੂੰ ਦੂਜੀ ਡੋਜ਼ ਲਗਵਾਉਣ ਦੀ ਤਰਜੀਹ ਦਿੱਤੀ ਜਾਵੇ। ਸਕੂਲ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਜਲਦੀ ਕੋਵਿਡ ਵੈਕਸੀਨੇਸ਼ਨ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਹੋਸਟਲਜ ਨੂੰ ਇਸ ਸ਼ਰਤ ਤੇ ਖੋਲਣ ਦੀ ਇਜਾਜਤ ਦਿੱਤੀ ਜਾਵੇਗੀ ਕਿ ਉਨਾਂ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਜਾਰੀ ਕੀਤੀਆ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ।
ਆਂਗਣਵਾੜੀ ਸੈਂਟਰਾਂ ਨੂੰ ਇਸ ਸ਼ਰਤ ਤੇ ਖੋਲਣ ਦੀ ਇਜਾਜਤ ਹੋਵੇਗੀ ਕਿ ਉਨਾਂ ਦੇ ਸਟਾਫ਼ ਵੱਲੋਂ ਕੋਵਿਡ ਦੀ ਵੈਕਸੀਨ ਦੀਆਂ ਦੋਨੋ  ਡੋਜ਼ਜ਼ ਲਗਵਾ ਲਈਆਂ ਹੋਣ ਜਾਂ ਘੱਟੋ ਘੱਟ 4 ਹਫਤੇ ਪਹਿਲਾਂ ਘੱਟੋ-ਘੱਟ ਇੱਕ ਵੈਕਸੀਨ ਡੋਜ ਜਰੂਰ ਲਗਵਾਈ ਹੋਵੇ। ਇਸ ਤੋਂ ਇਲਾਵਾ ਜਿੱਥੇ ਆਂਗਣਵਾੜੀ ਸੈਂਟਰ ਸਟਾਫ਼ ਨੇ ਸਿਰਫ ਇੱਕ ਡੋਜ ਲਗਵਾਈ ਹੈ ਉਥੇ ਸਾਵਧਾਨੀ ਦੇ ਤੌਰ ਤੇ ਸਟਾਫ਼ ਦੀ ਟੈਸਟਿੰਗ ਰੈਗੂਲਰ ਤੌਰ ਤੇ ਹੋਵੇਗੀ। ਇਨਫੈਕਸ਼ਨ ਦੀ ਰੋਕਥਾਮ ਲਈ ਟੈਸਟਿੰਗ ਨੂੰ ਯਕੀਨੀ ਬਣਾਇਆ ਜਾਵੇ। ਜੇਕਰ  ਜ਼ਿਲਾ ਮੋਗਾ ਦੇ ਕਿਸੇ ਵੀ ਤਹਿਸੀਲ/ਬਲਾਕ ਵਿੱਚ ਇੱਕ ਹਫਤੇ ਤੋਂ  ਕੋਵਿਡ ਪਾਜੀਟੀਵਿਟੀ ਰੇਟ 0.2 ਪ੍ਰਤੀਸਤ ਜਾਂ ਇਸ ਤੋਂ ਵੱਧ ਹੁੰਦਾ ਹੈ ਤਾਂ ਆਂਗਣਵਾੜੀ ਸੈਂਟਰ ਸਥਿਤੀ ਵਿੱਚ ਸੁਧਾਰ ਆਉਣ ਤੱਕ ਬੰਦ ਰਹਿਣਗੇ।
ਹੈਲਥ ਐਡਵਾਈਜਰੀ ਦੀ ਸ਼ਰਤ ਤੇ ਸਮੂਹ ਸਰਕਾਰੀ ਮੁਲਾਜਮਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ 15 ਦਿਨਾਂ ਦੇ ਅੰਦਰ-ਅੰਦਰ ਕੋਵਿਡ ਵੈਕਸੀਨ ਜਰੂਰ ਲਗਵਾਉਣ। ਮੈਡੀਕਲ ਕਾਰਨ ਤੋਂ ਬਗੈਰ ਜੇਕਰ ਕੋਈ ਸਰਕਾਰੀ ਮੁਲਾਜਮ 15 ਦਿਨਾਂ ਦੇ ਅੰਦਰ-ਅੰਦਰ ਵੈਕਸੀਨ ਨਹੀਂ ਲਗਵਾਉਂਦਾ ਤਾਂ ਉਸ ਦੇ ਖਿਲਾਫ ਅਨੁਸ਼ਾਸ਼ਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਮੋਗਾ ਨਿਵਾਸੀਆਂ ਨੂੰ ਕੋਵਿਡ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਵੀ ਕੀਤੀ।
ਉਪਰੋਕਤ ਦੇ ਬਾਰੇ ਵਿੱਚ ਕੋਵਿਡ ਦੇ ਢੁਕਵਾਂ ਵਿਵਹਾਰ   ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ ਜਿਸ ਵਿੱਚ 6 ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਏ ਰੱਖਣਾ, ਮਾਸਕ ਪਹਿਣਨਾ ਅਤੇ ਜਨਤਕ ਥਾਵਾਂ ਤੇ ਨਾ ਥੱਕਣਾ ਆਦਿ ਸ਼ਾਮਿਲ ਹਨ। ਉਪੋਰਕਤ ਤੋਂ ਇਲਾਵਾ ਸਮੂਹ ਲੋਕਾਂ ਨੂੰ ਮਸ਼ਵਰਾ ਦਿੱਤਾ ਜਾਂਦਾ ਹੈ ਕਿ ਕੋਵਿਡ ਡੋਜ਼ਾਂ  ਤੁਰੰਤ ਲਗਵਾਈਆਂ ਜਾਣ ਤਾਂ ਜੋ ਹਰ ਵਿਅਕਤੀ ਕਰੋਨਾ ਤੋਂ ਸੁਰੱਖਿਅਤ ਹੋ ਸਕੇ।
ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਇੰਡੀਅਨ ਪੈਨਲ ਕੋਡ ਦੀ ਧਾਰਾ 188 ਅਤੇ  ਡਿਜਾਸਟਰ ਮੈਨੇਜਮੈਂਟ ਐਕਟ , 2005 ਦੀ ਧਾਰਾ 51-60 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Ramandeep kaur

Related Articles

Back to top button