WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2022-02-24 at 6.51.37 PM (3)
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

ਡੇਂਗੂ ਨਾਲ਼ ਲੜਾਈ ਲਈ ਸਿਹਤ ਵਿਭਾਗ ਹਮੇਸ਼ਾ ਤਤਪਰ, ਸਿਵਲ ਸਰਜਨ ਖੁਦ ਉਤਰੇ ਮੈਦਾਨ ਚ ਚੈਕਿੰਗ ਦੇ ਨਾਲ ਫੈਲਾਈ ਡੇਂਗੂ ਪ੍ਰਤੀ ਜਾਗਰੂਕਤਾ

WhatsApp Image 2024-08-10 at 7.15.30 PM
WhatsApp Image 2022-05-20 at 2.57.41 PM
WhatsApp Image 2024-08-10 at 5.49.29 PM
WhatsApp Image 2023-03-28 at 1.44.51 PM (1)
WhatsApp Image 2024-08-10 at 5.37.58 PM
WhatsApp Image 2024-08-10 at 7.15.30 PM (4)
New Year Post 2024 (2)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 18 ਅਕਤੂਬਰ:-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ  ਦੇ ਹੁਕਮਾਂ ਮੁਤਾਬਕ ਸਿਹਤ ਵਿਭਾਗ ਮੋਗਾ ਵਲੋ ਡੇਂਗੂ ਮੁਕਤ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਕਿ ਹਰ ਖੇਤਰ ਤੱਕ ਜਾਗਰੂਕਤਾ ਸੰਦੇਸ਼ ਜਾਵੇ ਕਿ ਵਿਭਾਗ ਇਸ ਪ੍ਰਤੀ ਗੰਭੀਰ ਹੈ। ਸਿਵਲ ਸਰਜਨ ਡਾ. ਰਾਜੇਸ਼ ਅੱਤਰੀ ਨੇ ਪੂਰੇ ਜ਼ਿਲ੍ਹੇ ਨੂੰ ਯੋਜਨਾਬੱਧ ਕਰਕੇ ਅਤੇ ਸਾਰੇ ਜ਼ਿਲ੍ਹੇ ਅੰਦਰ ਡੇਂਗੂ ਨੂੰ ਖਤਮ ਕਰਨ ਲਈ ਟੀਮਾਂ ਤਿਆਰ ਕੀਤੀਆਂ ਅਤੇ ਖੁਦ ਆਪ ਵੀ ਡੇਂਗੂ ਦੇ ਖਾਤਮੇ ਲਈ ਮੈਦਾਨ ਵਿੱਚ ਨਿਤਰੇ ਹਨ ਅਤੇ ਅਰਬਨ ਸਲਮ ਖੇਤਰਾਂ ਵਿੱਚ ਝੁੱਗੀਆਂ ਝੋਂਪੜੀਆਂ ਵਿੱਚ ਜਾ ਕੇ ਲਾਰਵੇ ਨੂੰ ਚੈੱਕ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ।
ਸਿਵਲ ਸਰਜਨ ਨੇ ਮੀਡੀਆ ਰਾਹੀਂ ਲੋਕਾ ਨੂੰ ਅਪੀਲ ਕੀਤੀ ਕਿ ਲੋਕ ਵੀ ਆਪਣੀ ਜਿੰਮੇਵਾਰੀ ਸਮਝਣ ਅਤੇ ਵਿਭਾਗ ਨੂੰ ਸਹਿਯੋਗ ਕਰਨ ਤਾਂ ਕਿ ਮਿਲ ਜੁਲ ਕੇ ਇਸ ਬਿਮਾਰੀ ਤੇ ਜਿੱਤ ਹਾਸਿਲ ਕੀਤੀ ਜਾ ਸਕੇ। ਇਸ ਦੇ ਨਾਲ ਵਿਭਾਗ ਵੱਲੋ  ਡੇਂਗੂ ਮੱਛਰਾਂ ਨੂੰ ਰੋਕਣ ਲਈ ਪਿੰਡਾ ਦੇ ਛਪੜਾ ਵਿਖੇ ਗੰਬੁਜੀਆ ਮੱਛੀਆਂ ਛੱਡਿਆ ਗਿਆ ਹਨ ਜੋ ਕਿ ਡੇਂਗੂ ਡੇ ਮੱਛਰ ਨੂੰ ਖਾਂਦੀ ਹੈ।
ਸਿਵਲ ਸਰਜਨ  ਨੇ ਕਿਹਾ ਕਿ ਗੰਬੂਜੀਆਂ ਮੱਛੀਆਂ ਮੱਛਰਾਂ ਦੇ ਲਾਰਵੇ  ਨੂੰ ਖਤਮ ਕਰਨ ਦਾ ਬਾਇਓਲੋਜੀਕਲ ਸਾਧਨ ਹਨ। ਉਹਨਾਂ ਕਿਹਾ ਕਿ ਇਹ ਗੰਬੂਜੀਆਂ ਮੱਛੀ ਜੋ ਕਿ ਵਾਤਾਵਰਣ ਅਨੁਕੂਲ ਹੈ, ਇਹ ਮੱਛੀ 20-34 ਡਿਗਰੀ ਸੈਂਟੀਗੇਰਡ ਦੇ ਤਾਪਮਾਨ ਤੇ ਸਾਫ ਪਾਣੀ ਵਿੱਚ ਵਧੇਰੇ ਪਲਦੀ ਹੈ। ਇਸ ਮੱਛੀ ਦਾ ਜੀਵਨਕਾਲ 3 ਤੋਂ 5 ਸਾਲ ਤੱਕ ਹੁੰਦਾ ਹੈ। ਆਪਣੇ ਜੀਵਨਕਾਲ ਵਿੱਚ ਇੱਕ ਮੱਛੀ ਤਕਰੀਬਨ 1000 ਦੇ ਕਰੀਬ ਅੰਡੇ ਦਿੰਦੀ ਹੈ। ਗੰਬੂਜੀਆ ਮੱਛੀ ਰੋਜਾਨਾਂ 100 ਤੋਂ 300 ਮੱਛਰਾਂ ਦਾ ਲਾਰਵਾ ਖਾਂਦੀ ਹੈ। ਇਸ ਦਾ ਅਕਾਰ ਬਹੁਤ ਛੋਟਾ ਹੁੰਦਾ ਹੈ। ਇਸ ਮੱਛੀ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਅਸਾਨੀ ਨਾਲ ਲਿਜਾਇਆ ਜਾ ਸਕਦਾ ਹੈ। ਇਸ ਲਈ ਜਿਥੇ ਛੋਟੇ ਟੋਇਆਂ ਵਿਚ ਪਾਣੀ ਵਿਚ ਲਾਰਵਾ ਸਾਈਡਲ ਦਵਾਈ ਟੈਮੀਫਾਸ ਦਾ ਛਿੜਕਾਅ ਜਾਂ ਕਾਲਾ ਤੇਲ ਪਾ ਕੇ ਪਾਣੀ ਉੱਤੇ ਪਰਤ ਬਣਾ ਕੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕਦਾ ਹੈ, ਉਥੇ ਵੱਡੇ-ਵੱਡੇ ਟੋਭਿਆਂ ਵਿੱਚ ਗੰਬੂਜੀਆ ਮੱਛੀਆਂ ਛੱਡ ਕੇ ਮੱਛਰਾਂ ਦੀ ਪੈਦਾਇਸ਼ ਨੁੰ ਰੋਕਿਆ ਜਾ ਸਕਦਾ ਹੈ।
ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪਿੰਡਾਂ ਵਿੱਚ ਜੇਕਰ ਵੱਡੇ-ਵੱਡੇ ਟੋਭੇ ਹਨ ਤਾਂ ਉਹ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਉਹਨਾਂ ਵਿੱਚ ਗੰਬੂਜੀਆਂ ਮੱਛੀਆਂ ਜਰੂਰ ਛੱਡਵਾ ਲੈਣ। ਇਸ ਦੌਰਾਨ ਅੱਜ ਜ਼ਿਲ੍ਹਾ ਅੰਦਰ ਸਾਰਾ ਦਿਨ ਡੇਂਗੂ ਖਤਮ ਕਰਨ ਲਈ ਮੁਹਿੰਮ ਜਾਰੀ ਰੱਖੀ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਨਰੇਸ਼ ਆਮਲਾ ਨੇ ਟੀਮ ਨੂੰ  ਨਾਲ ਲੈ ਕੇ ਬਹੁਤ ਥਾਵਾਂ ਤੇ ਲਾਰਵੇ ਨੂੰ  ਨੂੰ ਚੈੱਕ ਕੀਤਾ ਅਤੇ ਜਿੱਥੇ ਵੀ ਲਾਰਵਾ ਪਾਇਆ ਗਿਆ ਉਸ ਨੂੰ ਨਸ਼ਟ ਕਰਵਾਇਆ। ਇਸ ਮੌਕੇ ਮੀਡੀਆ ਕੋਆਰਡੀਨੇਟਰ ਅੰਮ੍ਰਿਤ ਸ਼ਰਮਾ ਵੀ ਮੌਜੂਦ ਸਨ।

 

SUNAMDEEP KAUR

Related Articles

Back to top button