ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਕਲੀਨ ਇੰਡੀਆ ਮੁਹਿੰਮ ਤਹਿਤ ਪਿੰਡ ਲੌਂਗੀਵਿੰਡ ਵਿਖੇ ਸਫ਼ਾਈ ਪ੍ਰੋਗਰਾਮ ਆਯੋਜਿਤ
80 ਕਿੱਲੋ ਪਲਾਸਟਿਕ ਇਕੱਠਾ ਕਰਕੇ ਕੀਤਾ ਯੋਗ ਨਿਪਟਾਰਾ-ਗੁਰਜੀਤ ਸਿੰਘ

ਮੋਗਾ, 8 ਅਕਤੂਬਰ(Charanjit Singh):-
ਭਾਰਤ ਸਰਕਾਰ ਦੇ ਵਿਭਾਗ ਨਹਿਰੂ ਯੁਵਾ ਕੇਂਰ ਮੋਗਾ ਵੱਲੋਂ ਪੂਰੇ ਜ਼ਿਲ੍ਹਾ ਵਿੱਚ ਚਲਾਈ ਜਾ ਰਹੀ ਕਲੀਨ ਇੰਡੀਆ ਮੁਹਿੰਮ ਤਹਿਤ ਪਿੰਡ ਲੌਂਗੀਵਿੰਡ ਵਿਖੇ ਸ਼ਹੀਦ ਉਧਮ ਸਿੰਘ ਯੂਥ ਵੈਲਫੇਅਰ ਕਲੱਬ ਲੌਂਗੀਵਿੰਡ ਦੇ ਸਹਿਯੋਗ ਨਾਲ ਪਿੰਡ ਇੱਕ ਪ੍ਰੋਗਰਾਮ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਸ਼ਟਰੀ ਯੁਵਾ ਵਲੰਟੀਅਰ ਗੁਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਯੂਥ ਅਫ਼ਸਰ ਮੋਗਾ ਗੁਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੂਰੇ ਧਰਮਕੋਟ ਬਲਾਕ ਦੇ ਪਿੰਡਾਂ ਵਿੱਚ ਇਸ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਦੌਰਾਨ ਅੱਜ ਲੌਂਗੀਵਿੰਡ, ਸਿੰਘਪੁਰਾ ਮੁੰਨਣ ਅਤੇ ਕੋਟ ਈਸੇ ਖਾਂ ਵਿਖੇ ਪਿੰਡਾਂ ਤੋਂ ਪਲਾਸਟਿਕ ਇਕੱਠੀ ਕੀਤੀ ਗਈ। ਪਿੰਡ ਲੌਂਗੀਵਿੰਡ ਵਿਖੇ ਕਲੱਬਾਂ ਦੇ ਮੈਂਬਰਾਂ ਨੇ ਘਰ-ਘਰ ਜਾ ਕੇ ਪਲਾਸਟਿਕ ਇਕੱਠਾ ਕੀਤਾ। ਇਸ ਪਿੰਡ ਤੋਂ ਅੱਜ ਕੁੱਲ 80 ਕਿਲੋ ਪਲਾਸਟਿਕ ਵੇਸਟ ਨੂੰ ਇਕੱਠਾ ਕੀਤਾ ਗਿਆ। ਇਸ ਮੁਹਿੰਮ ਨੂੰ ਪਿੰਡ ਦੇ ਆਮ ਵਸਨੀਕਾਂ ਨੇ ਵੀ ਭਰਵਾਂ ਹੁੰਗਾਰਾ ਦਿੱਤਾ।
ਉਨ੍ਹਾਂ ਦੱਸਿਆ ਕਿ 31 ਅਕਤੂਬਰ ਤੱਕ ਬਲਾਕ ਧਰਮਕੋਟ ਦੀਆਂ ਨਹਿਰੂ ਯੁਵਾ ਕੇਂਦਰ ਮੋਗਾ ਨਾਲ ਸਬੰਧਿਤ ਕਲੱਬਾਂ ਅਤੇ ਪਿੰਡਾਂ ਵਿੱਚ ਵਿਸ਼ੇਸ ਪ੍ਰੋਗਰਾਮ ਚਲਾਏ ਜਾਣਗੇ। ਇਸ ਲੜੀ ਤਹਿਤ ਰਾਸ਼ਟਰੀ ਯੁਵਾ ਵਲੰਟੀਅਰ ਅਤੇ ਕਲੱਬਾਂ ਦੇ ਨੁਮਾਇੰਦੇ ਘਰ-ਘਰ ਜਾ ਕੇ ਪਿੰਡਾਂ ਦੇ ਲੋਕਾਂ ਨੂੰ ਪਲਾਸਟਿਕ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਣ ਦੇ ਨਾਲ-ਨਾਲ ਪਲਾਸਟਿਕ ਵੀ ਇਕੱਤਰ ਕਰਨਗੇ। ਪਿੰਡਾਂ ਦੇ ਸੁੰਦਰੀਕਰਨ ਅਤੇ ਪੁਰਾਤਨ ਪਾਣੀ ਦੇ ਸੋਮਿਆਂ ਦੇ ਨਵੀਨੀਕਰਨ ਤੇ ਵੀ ਜ਼ੋਰ ਦਿੱਤਾ ਜਾਵੇਗਾ।
ਇਸ ਮੌਕੇ ਕਲੱਬ ਦੇ ਪ੍ਰਧਾਨ ਸੁਰਜੀਤ ਸਿੰਘ, ਵਾਈਸ ਪ੍ਰਧਾਨ ਜਸਪ੍ਰੀਤ ਸਿੰਘ, ਅਜੇਪਾਲ ਸਿੰਘ, ਮਨਦੀਪ ਸਿੰਘ, ਅਕਾਸ਼ਦੀਪ ਸਿੰਘ, ਜਗਪ੍ਰੀਤ ਸਿੰਘ, ਗੁਰਭੇਜ ਸਿੰਘ, ਜਸਪ੍ਰੀਤ ਸਿੰਘ, ਹਰਮਨਦੀਪ ਸਿੰਘ, ਜਸਕਰਨ ਸਿੰਘ, ਹਰਮੰਦਰ ਸਿੰਘ, ਅਤੇ ਅਰਸ਼ਦੀਪ ਸਿੰਘ ਮੌਜੂਦ ਸਨ।




