WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2022-02-24 at 6.51.37 PM (3)
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

10ਵੀਂ ਜਮਾਤ ਤੋਂ ਬਾਅਦ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਫ੍ਰੀ-ਸ਼ਿਪ ਕਾਰਡ ਜਾਰੀ ਕਰਨ ਦੀ ਸ਼ੁਰੂਆਤ

ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਆਨਲਾਇਨ ਦਰਖਾਸਤਾਂ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ

WhatsApp Image 2024-08-10 at 7.15.30 PM
WhatsApp Image 2022-05-20 at 2.57.41 PM
WhatsApp Image 2024-08-10 at 5.49.29 PM
WhatsApp Image 2023-03-28 at 1.44.51 PM (1)
WhatsApp Image 2024-08-10 at 5.37.58 PM
WhatsApp Image 2024-08-10 at 7.15.30 PM (4)
New Year Post 2024 (2)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 8 ਸਤੰਬਰ (Charanjit Singh) – ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਐਸ.ਸੀ ਵਰਗ ਦੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਇੰਡੀਆ ਸਕੀਮ’ 2023-24 ਤਹਿਤ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਵਿੱਚ ‘ਗਰੋਸ ਇੰਨਰੋਲਮੈਂਟ ਰੈਸ਼ੋ’ (Gross Enrolment Ratio (GER) ਵਿੱਚ ਵਾਧਾ ਕਰਨ ਲਈ ਸਕੀਮ ਚਲਾਈ ਜਾ ਰਹੀ ਹੈ। ਇਸ ਸਕੀਮ ਦਾ ਮੁੱਖ ਟੀਚਾ ਅਨੁਸੂਚਿਤ ਜਾਤੀ ਦੇ ਅਤਿ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪੂਰੀ ਕਰਨ ਲਈ ਸਹਾਇਤਾ ਪ੍ਰਦਾਨ ਕਰਨਾ ਹੈ। ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ 10ਵੀਂ ਜਮਾਤ ਤੋਂ ਬਾਅਦ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਫ੍ਰੀ-ਸ਼ਿਪ ਕਾਰਡ ਜਾਰੀ ਕਰਨ ਅਤੇ ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਆਨਲਾਇਨ ਦਰਖਾਸਤਾਂ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ https://scholarships.punjab.gov.in ਤੇ ਲਈਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਹੈ ਕਿ ਵਿੱਦਿਅਕ ਯੋਗਤਾ ਅਨੁਸਾਰ, ਬਿਨੈਕਾਰ ਪੰਜਾਬ ਰਾਜ ਦਾ ਵਸਨੀਕ ਹੋਵੇ ਤੇ ਬਿਨੈਕਾਰ ਪੰਜਾਬ ਰਾਜ ਦੀ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਵੇ। ਵਿਦਿਆਰਥੀ ਦੇ ਮਾਤਾ ਪਿਤਾ/ਸਰਪ੍ਰਸਤ ਦੀ ਸਾਲਾਨਾ ਪਰਿਵਾਰਕ ਆਮਦਨ 2.5 ਲੱਖ ਰੁਪਏ ਤੋਂ ਵੱਧ ਨਾ ਹੋਵੇ। ਬਿਨੈਕਾਰ ਸਰਕਾਰੀ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਯੂਨੀਵਰਸਿਟੀ/ਕਾਲਜ/ਸਕੂਲ ਵਿੱਚ ਪੜ੍ਹਾਈ ਕਰਦਾ ਹੋਵੇ। ਇਸ ਦੇ ਨਾਲ ਹੀ ਅਪਲਾਈ ਕਰਨ ਦੀਆਂ ਹਦਾਇਤਾਂ ਫ੍ਰੀ-ਸ਼ਿਪ ਕਾਰਡ ਕੇਵਲ ਫਰੈਸ਼ (ਕੋਰਸ ਦਾ ਪਹਿਲਾ ਸਾਲ) ਵਿਦਿਆਰਥੀਆਂ ਨੂੰ ਹੀ ਜਾਰੀ ਕੀਤਾ ਜਾਣਾ ਹੈ। ਫ੍ਰੀ-ਸ਼ਿਪ ਕਾਰਡ ਅਪਲਾਈ ਕਰਨ ਲਈ ਵਿਧੀ ਪੋਰਟਲ ਦੇ ਹੈਲਪ ਮੀਨੂੰ ਵਿੱਚ ਸਟੂਡੈਂਟ ਰਜਿਸਟਰੇਸ਼ਨ ਐਂਡ ਫਰੀਸ਼ਿਪ ਕਾਰਡ ਮੈਨੁਅਲ ਵਿੱਚ ਦਰਜ ਹੈ। ਰਿਨਿਉਅਲ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਈ ਅਪਲਾਈ ਕਰਨ ਦੀ ਜਰੂਰਤ ਨਹੀਂ ਹੁੰਦੀ, ਉਨਾਂ ਦੀਆਂ ਦਰਖਾਸਤਾਂ ਸੰਸਥਾ ਦੀ ਆਈ.ਡੀ. ਵਿੱਚ ਆਪਣੇ ਆਪ ਜਨਰੇਟ ਹੁੰਦੀਆਂ ਹਨ। ਜਿਸ ਅਨੁਸਾਰ ਸੰਸਥਾਵਾਂ ਵੱਲੋਂ ਵਿਦਿਆਰਥੀ ਦੀ ਦਰਖਾਸਤ ਫਾਰਵਰਡ ਕੀਤੀ ਜਾਂਦੀ ਹੈ। ਬਿਨੇਕਾਰ ਦਾ ਬੈਂਕ ਖਾਤਾ ਆਧਾਰ ਸੀਡਡ ਅਤੇ ਐਕਟਿਵ ਮੋਡ ਵਿਚ ਹੋਵੇ ਤਾਂ ਜੋ ਸਕਾਲਰਸ਼ਿਪ ਦੀ ਅਦਾਇਗੀ ਹੋ ਸਕੇ। ਇਸ ਤੋਂ ਇਲਾਵਾ ਆਮਦਨ ਸਰਟੀਫਿਕੇਟ (ਕੇਵਲ ਫਰੈਸ਼ ਵਿਦਿਆਰਥੀਆਂ ਲਈ ) ਕੰਪੀਟੈਂਟ ਅਥਾਰਟੀ (ਘੱਟੋ-ਘੱਟ ਤਹਿਸੀਲਦਾਰ/ਨਾਇਬ ਤਹਿਸੀਲਦਾਰ ) ਵੱਲੋਂ ਜਾਰੀ ਹੋਇਆ ਹੋਵੇ। ਸਕਾਲਰਸ਼ਿਪ ਅਪਲਾਈ ਕਰਦੇ ਸਮੇਂ ਵਿਦਿਆਰਥੀ ਵੱਲੋਂ ਆਪਣੀ ਡਿਟੇਲ ਨੂੰ ਪੂਰੀ ਤਰ੍ਹਾਂ ਚੈੱਕ ਕਰਨ ਉਪਰੰਤ ਹੀ ਲਾਕ ਕੀਤਾ ਜਾਵੇ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਸ੍ਰ ਗੁਰਿੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਯੂਨੀਵਰਸਿਟੀਆਂ/ਕਾਲਜਾਂ/ਸਕੂਲਾਂ ਲਈ ਸਮੂਹ ਵਿਦਿਅਕ ਸੰਸਥਾਵਾਂ ਫ੍ਰੀ-ਸ਼ਿਪ ਕਾਰਡ ਵਾਲੇ ਵਿਦਿਆਰਥੀਆਂ ਨੂੰ ਬਿਨ੍ਹਾਂ ਦਾਖਲਾ ਫੀਸ ਲਏ ਆਪਣੀ ਸੰਸਥਾ ਵਿੱਚ ਦਾਖਲਾ ਦੇਣਗੀਆਂ। ਉਹਨਾਂ ਦੱਸਿਆ ਕਿ ਸਮੂਹ ਵਿਦਿਅਕ ਸੰਸਥਾਵਾਂ ਇਹ ਯਕੀਨੀ ਬਣਾਉਣ ਕਿ ਜਦੋਂ ਵੀ ਵਿਦਿਆਰਥੀ ਸੰਸਥਾ ਵਿੱਚ ਦਾਖਲਾ ਲੈਂਦਾ ਹੈ ਤਾਂ ਉਸ ਨੂੰ ਤੁਰੰਤ ਸਕਾਲਰਸ਼ਿਪ ਲਈ ਅਪਲਾਈ ਕਰਵਾਇਆ ਜਾਵੇ। ਸੰਸਥਾ ਵੱਲੋਂ ਸਕੀਮ ਅਧੀਨ ਅਪਲਾਈ ਕੀਤੇ ਵਿਦਿਆਰਥੀਆਂ ਦੇ ਮੁਕੰਮਲ ਦਸਤਾਵੇਜਾਂ ਦੀਆਂ ਕਾਪੀਆਂ ਆਪਣੇ ਕੋਲ ਰੱਖਣੀਆਂ ਅਤਿ ਜਰੂਰੀ ਹਨ। ਸੰਸਥਾਵਾਂ ਨੂੰ ਸਾਲ 2023-24 ਲਈ ਆਧਾਰ ਬੇਸਡ ਅਟੈਂਡੈਂਸ ਸਿਸਟਮ ਲਾਗੂ ਕਰਨਾ ਲਾਜ਼ਮੀ ਹੈ। ਹਰੇਕ ਸੰਸਥਾ ਸਕੀਮ ਨੂੰ ਹਰੇਕ ਯੋਗ ਵਿਦਿਆਰਥੀ ਨੂੰ ਲਾਭ ਦਿਵਾਉਣ ਸਬੰਧੀ ਨੋਡਲ ਅਫਸਰ ਸਮੇਤ ਮੋਬਾਇਲ ਨੰਬਰ ਨਿਯੁਕਤ ਕਰੇਗੀ ਅਤੇ ਫੈਸ਼ੀਲੇਸ਼ਨ ਸੈਂਟਰ ਸਥਾਪਿਤ ਕਰਨਾ ਯਕੀਨੀ ਬਣਾਵੇਗੀ।

 

 

SUNAMDEEP KAUR

Related Articles

Back to top button