WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

ਜ਼ਿਲ੍ਹਾ ਮੋਗਾ ਵਿੱਚ ਪੀ.ਐਮ. ਵਿਸ਼ਵਕਰਮਾ ਸਕੀਮ ਦੀ ਸ਼ੁਰੂਆਤ

ਇਹ ਸਕੀਮ ਹਸਤ ਕਲਾਕਾਰਾਂ ਦੇ ਆਰਥਿਕ ਅਤੇ ਸਮਾਜਿਕ ਉਥਾਨ ਵਿੱਚ ਅਹਿਮ ਭੂਮਿਕਾ ਅਦਾ ਕਰੇਗੀ - ਡਿਪਟੀ ਕਮਿਸ਼ਨਰ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 3 ਦਸੰਬਰ (Charanjit Singh)- ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੀ.ਐਮ. ਵਿਸ਼ਵਕਰਮਾ ਸਕੀਮ ਦੀ ਜ਼ਿਲ੍ਹਾ ਮੋਗਾ ਵਿੱਚ ਵੀ ਸ਼ੁਰੂਆਤ ਹੋ ਗਈ ਹੈ। ਵੱਖ ਵੱਖ ਤਰ੍ਹਾਂ ਦੇ 18 ਕਿੱਤਿਆਂ ਨਾਲ ਜੁੜੇ ਹਸਤਕਾਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਡਿਸਟ੍ਰਿਕਟ ਇੰਪਲੀਮੈਂਟੇਸ਼ਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਦਿੱਤੀ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਹਸਤ ਕਲਾਕਾਰਾਂ ਨੂੰ ਇਕ ਪੋਰਟਲ ਉੱਤੇ ਰਜਿਸਟਰ ਕਰਵਾਉਣਾ ਹੋਵੇਗਾ।ਰਜਿਸਟਰੇਸ਼ਨ ਦਾ ਕੰਮ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੇ 300 ਤੋਂ ਵਧੇਰੇ ਕਾਮਨ ਸਰਵਿਸ ਸੈਂਟਰਾਂ ਉੱਤੇ ਜਾਰੀ ਹੈ।ਰਜਿਸਟਰੇਸ਼ਨ ਦਾ ਇਹ ਡਾਟਾ ਜ਼ਿਲ੍ਹਾ ਉਦਯੋਗ ਕੇਂਦਰ ਵਿੱਚ ਇਕੱਠਾ ਹੋਵੇਗਾ। ਰਜਿਸਟਰੇਸ਼ਨ ਲਈ 18 ਕੈਟੇਗਰੀਆਂ ਰੱਖੀਆਂ ਗਈਆਂ ਹਨ। ਇਸ ਸਕੀਮ ਦੇ ਵਿੱਚ ਵਿਸ਼ਵਕਰਮੀਆਂ ਨੂੰ ਉਹਨਾਂ ਦੇ ਕਿੱਤੇ ਵਿੱਚ ਹੋਰ ਨਿਪੁੰਨਤਾ ਲਿਆਉਣ ਲਈ ਟ੍ਰੇਨਿੰਗ ਮੁਹਇਆ ਕਰਵਾਈ ਜਾਵੇਗੀ ਅਤੇ 500 ਰੁਪਏ ਪ੍ਰਤੀ ਦਿਨ ਵੀ ਦਿੱਤੇ ਜਾਣਗੇ। ਯੋਗ ਹਸਤਕਾਰਾਂ ਨੂੰ ਕੇਂਦਰ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ ਅਤੇ ਟੂਲ ਕਿੱਟ ਖਰੀਦਣ ਲਈ 15 ਹਜ਼ਾਰ ਰੁਪਏ ਦਾ ਵਾਉਚਰ ਦਿੱਤਾ ਜਾਵੇਗਾ। ਇਸ ਉਪਰੰਤ ਉਹਨਾਂ ਨੂੰ ਬਿਨਾ ਕਿਸੇ ਫੀਸ ਤੋਂ ਇਕ ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ, ਜਿਸ ਉੱਤੇ ਮਹਿਜ਼ 5 ਫੀਸਦੀ ਦਰ ਨਾਲ ਵਿਆਜ਼ ਲੱਗੇਗਾ। ਨਿਰਧਾਰਤ 18 ਮਹੀਨੇ ਵਿੱਚ ਇਹ ਕਰਜ਼ਾ ਲਾਹੁਣ ਵਾਲੇ ਹਸਤ ਕਲਾਕਾਰਾਂ ਨੂੰ ਨਵੇਂ ਸਿਰੇ ਤੋਂ 2 ਲੱਖ ਰੁਪਏ ਕਰਜ਼ਾ ਮਿਲਣਯੋਗ ਹੋਵੇਗਾ। ਜਿਸ ਨਾਲ ਉਹ ਆਪਣਾ ਕੰਮ ਹੋਰ ਵਧਾ ਸਕਣਗੇ।ਵਿਸ਼ਵਕਰਮੀਆਂ ਨੂੰ ਡਿਜੀਟਲ ਟ੍ਰਾਂਜੈਕਸ਼ਨ ਨੂੰ ਸ਼ਸ਼ਕਤੀਕਰਨ ਕਰਨ ਲਈ ਇੰਨਸੈਂਟਿਵ ਮੁਹਇਆ ਕਰਵਾਏ ਜਾਣਗੇ ਅਤੇ ਉਤਪਾਦਾਂ ਨੂੰ ਸੇਲ ਕਰਨ ਲਈ ਮਾਰਕਟਿੰਗ ਸਪੋਰਟ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਇਸ ਸਕੀਮ ਨੂੰ ਲਾਗੂ ਕਰਨ ਲਈ ਜਿਲ੍ਹਾ ਪੱਧਰ ਉਤੇ ਇੱਕ ਕਮੇਟੀ ਗਠਿਤ ਕੀਤੀ ਗਈ ਹੈ। ਇਹ ਸਕੀਮ ਹਸਤ ਕਲਾਕਾਰਾਂ ਦੇ ਆਰਥਿਕ ਅਤੇ ਸਮਾਜਿਕ ਉਥਾਨ ਵਿੱਚ ਅਹਿਮ ਭੂਮਿਕਾ ਅਦਾ ਕਰੇਗੀ। ਉਹਨਾਂ ਜ਼ਿਲ੍ਹਾ ਮੋਗਾ ਦੇ ਹਸਤ ਕਲਾਕਾਰਾਂ ਨੂੰ ਇਸ ਸਕੀਮ ਦਾ ਲਾਭ ਲੈਣ ਦਾ ਸੱਦਾ ਦਿੱਤਾ।
ਮੀਟਿੰਗ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਸ੍ਰ ਸੁਖਮਿੰਦਰ ਸਿੰਘ ਰੇਖੀ, ਫੰਕਸ਼ਨਲ ਮੈਨੇਜਰ ਸ੍ਰ ਸੁਖਰਾਜ ਸਿੰਘ ਵਿਰਕ, ਸ੍ਰ ਮੁਖਤਿਆਰ ਸਿੰਘ ਸਾਬਕਾ ਪੁਲਿਸ ਅਧਿਕਾਰੀ ਅਤੇ ਹੋਰ ਵੀ ਹਾਜ਼ਰ ਸਨ।

 

Fast News Punjab

Related Articles

Back to top button