WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

*ਅਸਲ ਸਿੱਖਿਆ* 

*ਅਸਲ ਸਿੱਖਿਆ* 

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਅਰਥਾਤ ਜਿਸ ਮਨੁੱਖ ਨੇ ਵਿੱਦਿਆ ਜਾਂ ਕਹਿ ਲਓ ਗਿਆਨ ਨੂੰ ਪਛਾਣ ਲਿਆ ਉਸਦਾ ਬੇੜਾ ਪਾਰ ਹੋਣਾ ਹੀ ਹੋਣਾ ਹੈ। ਵਿਦਿਆ ਇੱਕ ਬਹੁਤ ਹੀ ਅਰਥਮਈ ਤੇ ਡੂੰਘਾ ਸ਼ਬਦ ਹੈ, ਜਿਸ ਨੂੰ ਜਾਨਣ ਲਈ ਉਮਰਾਂ ਵੀ ਛੋਟੀਆਂ ਪੈ ਜਾਂਦੀਆਂ ਹਨ। ਮਨੁੱਖ ਦੀ ਸਿੱਖਿਆ ਤਾਂ ਉਸ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਹ ਮਾਂ ਦੇ ਗਰਭ ਵਿੱਚ ਸਥਾਪਿਤ ਹੋ ਜਾਂਦਾ ਹੈ। ਜਿਵੇਂ ਜਿਵੇਂ ਸਮਾਂ ਬੀਤਦਾ ਹੈ ਉਹ ਸਿੱਖਦਾ ਜਾਂਦਾ ਹੈ। ਇੱਕ ਵਿਦਿਆਰਥੀ ਦੇ ਤੌਰ ਤੇ ਉਸਦਾ ਸਫਰ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਉਹ ਸਿੱਖਿਆ ਸੰਸਥਾ ਵਿੱਚ ਪਹਿਲੀ ਵਾਰ ਆਉਂਦਾ ਹੈ। ਹਰ ਰੋਜ਼ ਬੱਚਾ ਆਪਣੇ ਅਧਿਆਪਕ, ਮਾਤਾ-ਪਿਤਾ ਆਪਣੇ ਆਲੇ-ਦੁਆਲੇ ਵਿਚਰਦੇ ਲੋਕਾਂ ਤੋਂ ਗਿਆਨ ਲੈਂਦਾ ਹੈ। ਸਕੂਲ ਵਿੱਚ ਉਸਨੂੰ ਰਸਮੀ-ਸਿੱਖਿਆ ਦਿੱਤੀ ਜਾਂਦੀ ਹੈ ਜੋ ਉਸ ਨੂੰ ਇਸ ਯੋਗ ਬਣਾਉਂਦੀ ਹੈ ਕਿ ਉਹ ਪੈਸਾ ਕਮਾ ਕੇ ਆਪਣਾ ਪਰਿਵਾਰ ਪਾਲ ਸਕੇ। ਪਰ ਸਿਰਫ ਇਹੀ ਸਿੱਖਿਆ ਨਹੀਂ। ਅਸਲ ਉਦੋਂ ਹੀ ਅਸਲ ਸਿੱਖਿਆ ਪ੍ਰਾਪਤ ਕਰਦਾ ਹੈ ਜਦੋਂ ਵਿਪਰੀਤ ਸਥਿਤੀਆਂ ਨਾਲ ਜੂਝਦਾ ਹੈ ਤੇ ਉਸ ਵਿੱਚੋਂ ਸਹੀ ਸਲਾਮਤ ਨਿਕਲਣ ਦੇ ਢੰਗ ਨੂੰ ਸਮਝ ਜਾਂਦਾ ਹੈ। ਜਦੋਂ ਹਾਲਾਤਾਂ ਨਾਲ ਲੜਨ ਦਾ ਹੌਸਲਾ ਆ ਗਿਆ ਤਾਂ ਸਮਝੋ ਅਸੀਂ ਅਸਲ ਵਿੱਚ ਹੀ ਸਿੱਖ ਗਏ। ਸਿਰਫ ਕਿਤਾਬੀ ਗਿਆਨ ਹੀ ਸਿੱਖਿਆ ਨਹੀਂ ਸਗੋਂ ਸਿੱਖਿਆ ਉਹ ਹੈ ਜੋ ਸਾਨੂੰ ਸਾਡੇ ਹਾਲਾਤ ਤੇ ਮਜਬੂਰੀਆਂ ਸਿਖਾਉਂਦੇ ਹਨ। ਅੱਜ ਅਸੀਂ ਆਪਣੇ ਬੱਚਿਆਂ ਨੂੰ ਜੇਕਰ ਸਹੀ ਨਿਰਨਾ ਲੈਣ ਦੇ ਕਾਬਿਲ ਹੀ ਨਹੀਂ ਬਣਾ ਰਹੇ ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਸਿੱਖਿਆ ਦਿੱਤੀ ਹੈ। ਸਿੱਖਿਆ ਨੰਬਰਾਂ ਦੀ ਮੈਡਲਾਂ ਦੀ ਮੁਹਤਾਜ ਨਹੀਂ। ਇੱਕ ਅਨਪੜ੍ਹ ਵਿਅਕਤੀ ਵੀ ਸਾਨੂੰ ਕਈ ਵਾਰ ਅਜਿਹਾ ਸਬਕ ਸਿਖਾ ਜਾਂਦਾ ਹੈ ਜੋ ਵੱਡੇ ਵੱਡੇ ਸਕੂਲ ਕਾਲਜ ਸਿਖਾਉਣ ਵਿਚ ਫੇਲ ਹੋ ਜਾਂਦੇ ਹਨ। ਜਿਸ ਅਧਿਆਪਕ ਜਾਂ ਜਿਸ ਮਾਪੇ ਨੇ ਆਪਣੇ ਬੱਚਿਆਂ ਨੂੰ ਜ਼ਿੰਦਗੀ ਦਾ ਇਮਤਿਹਾਨ ਤਨਦੇਈ ਨਾਲ ਲੜਨ ਤੇ ਉਸ ਵਿੱਚ ਮਿਲੀ ਹਾਰ ਨੂੰ ਵੀ ਖਿੜੇ ਮੱਥੇ ਸਵੀਕਾਰ ਕਰਨਾ ਸਿਖਾ ਦਿੱਤਾ ਉਸ ਨੇ ਆਪਣੇ ਬੱਚਿਆਂ ਨੂੰ ਸਹੀ ਮਾਇਨੇ ਵਿੱਚ ਸਿੱਖਿਅਤ ਕੀਤਾ ਹੈ। ਸੋ ਲੋੜ ਹੈ ਅੱਜ ਦੀ ਪੀੜੀ ਨੂੰ ਅਜਿਹੀ ਸਿੱਖਿਆ ਦੇਣ ਦੀ ਜੋ ਉਹਨਾਂ ਨੂੰ ਉੱਤਮ ਇਨਸਾਨ ਬਣਾਵੇ ਨਾ ਕਿ ਇੱਕ ਵਪਾਰੀ।

ਰੁਬਿੰਦਰ ਕੌਰ,ਸੈਂਟਰ ਹੈਡ ਟੀਚਰ,ਸਰਕਾਰੀ ਪ੍ਰਾਇਮਰੀ ਸਕੂਲ ਕੜਿਆਲ

 

Fast News Punjab

Related Articles

Back to top button