WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

ਜੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਵਰਗੇ ਭਿਆਨਕ ਨਸ਼ੇ ਤੋਂ ਬਚਾਉਣਾ ਹੈ ਤਾਂ ਪੰਜਾਬ ਚ ਖਸ-ਖਸ ਦੀ ਖੇਤੀ ਦੀ ਮਨਜੂਰੀ ਦੇਵੇ ਕੇਂਦਰ ਸਰਕਾਰ – ਸੁੱਖ ਗਿੱਲ ਮੋਗਾ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਧਰਮਕੋਟ,ਮੋਗਾ 11 ਮਾਰਚ (ਚਰਨਜੀਤ ਸਿੰਘ )

 

ਅੱਜ ਵਿਸ਼ੇਸ਼ ਪੱਤਰਕਾਰਾਂ ਨਾਲ ਗੱਲਬਾਤ ਸਮੇਂ ਪੰਜਾਬ ਦੇ ਮੌਜੂਦਾ ਹਲਾਤਾਂ ਦੀ ਚਿੰਤਾ ਜਾਹਿਰ ਕਰਦਿਆਂ ਪੰਜਾਬ ਦੀ ਜਵਾਨੀ ਪ੍ਰਤੀ ਫਿਕਰਮੰਦੀ ਦਿਖਾਉਂਦਿਆਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਜੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਵਰਗੇ,ਸੰਥੈਟਿਕ ਅਤੇ ਮੈਡੀਕਲ ਵਰਗੇ ਭਿਆਨਕ ਨਸ਼ੇ ਤੋਂ ਬਚਾਉਣਾ ਹੈ ਤਾਂ ਪੰਜਾਬ ਵਿੱਚ ਮੋਗਾ ਵਿਖੇ 14 ਮਾਰਚ ਨੂੰ ਬੀਜੇਪੀ ਦੀ ਮਹਾਂ ਰੈਲੀ ਹੋ ਰਹੀ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚ ਰਹੇ ਹਨ ਉਹ ਪੰਜਾਬ ਦੇ ਕਿਸਾਨਾਂ ਨੂੰ ਖਸ-ਖਸ ਦੀ ਖੇਤੀ ਕਰਨ ਦੀ ਮਨਜ਼ੂਰੀ ਦੇਣ ਅਤੇ ਐਲਾਨ ਕਰਨ, ਕਿਉਂਕਿ ਕੇ ਪੰਜਾਬ ਦੇ ਹਾਲਾਤ ਦਿਨੋ-ਦਿਨ ਬਦ ਨਾਲੋਂ ਬੱਤਰ ਹੋ ਰਹੇ ਹਨ,ਆਏ ਦਿਨ ਚਿੱਟੇ ਅਤੇ ਸੰਥੈਟਿਕ ਵਰਗੇ ਭਿਅੰਕਰ ਨਸ਼ੇ ਦੇ ਟੀਕੇ ਲਾਕੇ ਅਨੇਕਾਂ ਨੌ ਜਵਾਨ ਮਰ ਰਹੇ ਹਨ ਅਤੇ ਘਰਾਂ ਦੇ ਘਰ ਖਾਲੀ ਹੋ ਰਹੇ ਹਨ,ਜੇ ਪੰਜਾਬ ਦੀ ਜਵਾਨੀ ਦੀ ਰਤਾ ਵੀ ਫਿਕਰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੂੰ ਹੈ ਤਾਂ ਦੋਨੇਂ ਸਰਕਾਰਾਂ ਇਹ ਰਲਕੇ ਫੈਸਲਾ ਲੈਣ,ਇੱਕ ਤਾਂ ਕਿਸਾਨਾਂ ਦੀ ਆਮਦਨ ਵਧੂ ਦੂਜਾ ਜਿਹੜੇ ਨੌਜਵਾਨ ਚਿੱਟੇ ਦਾ ਨਸ਼ਾ ਕਰਦੇ ਹਨ ਉਹਨਾਂ ਦਾ ਕੁਦਰਤੀ ਖੇਤੀ ਕਰਕੇ ਤਰੀਕੇ ਨਾਲ ਨਸ਼ਾ ਛਡਾਇਆ ਜਾ ਸਕਦਾ ਹੈ,ਅਤੇ ਬਜੁੱਰਗ ਜੋ ਪਹਿਲਾਂ ਤੋਂ ਡੋਡੇ ਜਾਂ ਅਫੀਮ ਖਾਂਦੇ ਹਨ ਕਿਸੇ ਦੀ ਵੀ ਅੱਜ ਤੱਕ ਡੋਡੇ ਜਾਂ ਅਫੀਮ ਖਾਣ ਨਾਲ ਮੌਤ ਨਈ ਹੌਈ ਸਗੋਂ ਉਹ ਲੰਮੀਆਂ ਉਮਰਾਂ ਮਾਣ ਰਹੇ ਹਨ,ਕਿਉਂਕਿ ਜਮੀਨ ਚੋਂ ਪੈਦਾ ਹੋਈ ਕੁਦਰਤੀ ਬੂਟੀ ਨੂੰ ਤੁਸੀਂ ਡਰੱਗ ਨਈ ਕਹਿ ਸਕਦੇ,ਵਿਦੇਸ਼ਾਂ ਵਿੱਚ ਡੋਡੇ-ਅਫੀਮ ਆਮ ਦੁਕਾਨਾਂ-ਸਟੋਰਾਂ ਤੇ ਉਪਲਬਧ ਹਨ ਤੇ ਆਮ ਮਿਲਦੇ ਹਨ,ਉਹਨਾਂ ਕਿਹਾ ਕੇ ਸਰਕਾਰ ਨੂੰ ਸਾਡੀ ਬੇਨਤੀ ਹੈ ਕੇ ਦੂਜੀਆਂ ਸਟੇਟਾਂ ਚੋ ਚੂਰਾ ਪੋਸਤ ਜਾਂ ਅਫੀਮ ਦੀ ਸਮੱਗਲਿੰਗ ਹੋਣ ਕਾਰਨ ਉਹਨਾਂ ਦੇ ਰੇਟ ਅਸਮਾਨ ਨੂੰ ਸ਼ੋਅ ਰਹੇ ਹਨ,ਜਿੰਹੜੇ ਲੋਕ ਅਫੀਮ ਜਾਂ ਡੋਡੇ 20-25 ਸਾਲ ਤੋਂ ਖਾ ਰਹੇ ਹਨ ਉਹਨਾਂ ਨੂੰ ਜਾਣਬੁੱਝ (Buprenorphine) ਜੀਭ ਵਾਲੀ ਗੋਲੀ ਤੇ ਲਾ ਕੇ ਖਤਮ ਕੀਤਾ ਜਾ ਰਿਹਾ ਹੈ ਜਿਹੜਾ ਇਨਸਾਨ ਲਗਾਤਾਰ ਛੇ ਮਹੀਨੇ ਜਾਂ ਇੱਕ ਸਾਲ ਜੀਭ ਵਾਲੀ ਗੋਲੀ ਖਾ ਲੈਂਦਾ ਹੈ ਉਸ ਦੇ ਗੁਰਦੇ ਖਰਾਬ ਹੋਣ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਜਿਹੜਾ ਮਰੀਜ ਮੈਡੀਕਲ ਨਸ਼ਾ ਕਰਦਾ ਹੈ ਉਸ ਦੀ ਉਮਰ ਵੀ ਬਹੁਤੀ ਲੰਮੀ ਨਹੀਂ ਹੁੰਦੀ ਇਹ ਕੌੜਾ ਸੱਚ ਹੈ ਪਰ ਕੋਈ ਮੰਨਦਾ ਨਹੀਂ,ਅੱਗੇ ਉਹਨਾਂ ਕਿਹਾ ਕੇ ਤਕਰੀਬਨ ਦਵਾਈਆਂ ਵਿੱਚ 50% ਤੋਂ ਲੈਕੇ 70% ਤੱਕ ਅਫੀਮ ਵਰਤੀ ਜਾਂਦੀ ਹੈ ਅਤੇ ਉਸੇ ਦਵਾਈ ਚ ਅਫੀਮ ਪਾਕੇ ਮਰੀਜ ਠੀਕ ਕੀਤੇ ਜਾਂਦੇ ਹਨ ਤੇ ਕਿਉਂਨਾ ਪੰਜਾਬ ਚ ਖਸ-ਖਸ ਦੀ ਖੇਤੀ ਸ਼ੁਰੂ ਕਰਵਾਈ ਜਾਵੇ ਜਿਸ ਨਾਲ ਕਿਸਾਨ ਨੂੰ ਵੱਡਾ ਮੁਨਾਫਾ ਵੀ ਹੋਵੇਗਾ ਅਤੇ ਨੌਜਵਾਨਾਂ-ਬਜੁਰਗਾਂ ਦੀ ਮੌਤ ਦਰ ਵੀ ਘਟੇਗੀ,ਇਸ ਕਰਕੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੀ ਸਮੁੱਚੀ ਟੀਮ ਅਤੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਦੀ ਮੰਗ ਤੇ ਕੇਂਦਰ ਸਰਕਾਰ ਤੋਂ ਖਸ-ਖਸ ਦੀ ਖੇਤੀ ਪੰਜਾਬ ਚ ਚਾਲੂ ਕਰਵਾਉਣ ਦੀ ਮੰਗ ਉਠਾਈ ਗਈ ਹੈ ਜਿਸ ਤੇ ਫੌਰੀ ਕੇਂਦਰ ਸਰਕਾਰ ਗੌਰ ਕਰੇ ।

Fast News Punjab

Related Articles

Back to top button