ਗੁਰੂ ਗਿਆਨ ਨਾਥ ਵਾਲਮੀਕੀ ਧਰਮ ਸਮਾਜ (ਰਜਿ.), ਭਾਰਤ ਪਾਵਨ ਵਾਲਮੀਕੀ ਤੀਰਥ, ਅੰਮ੍ਰਿਤਸਰ

ਗੁਰੂ ਗਿਆਨ ਨਾਥ ਵਾਲਮੀਕੀ ਧਰਮ ਸਮਾਜ (ਰਜਿ.), ਭਾਰਤ ਪਾਵਨ ਵਾਲਮੀਕੀ ਤੀਰਥ, ਅੰਮ੍ਰਿਤਸਰ
ਮੋਗਾ 28 ਜੁਲਾਈ ( ਚਰਨਜੀਤ ਸਿੰਘ) ਤਰਨਤਾਰਨ ਸਾਹਿਬ ਦੀ ਰਹਿਣ ਵਾਲੀ ਇਕ ਗੁਰਮੁਖੀ ਬੀਬੀ ਗੁਰਪ੍ਰੀਤ ਕੌਰ, ਜੋ ਰਾਜਸਥਾਨ ਵਿੱਚ ਹੋ ਰਹੀ ਜੂਡੀਸ਼ੀਅਲ ਪ੍ਰੀਖਿਆ ਦੇਣ ਗਈ ਸੀ, ਨੂੰ ਪ੍ਰੀਖਿਆ ਹਾਲ ਵਿੱਚ ਦਾਖਲ ਹੋਣ ਤੋਂ ਕੇਵਲ ਇਸ ਕਰਕੇ ਰੋਕ ਦਿੱਤਾ ਗਿਆ ਕਿ ਉਸ ਨੇ ਆਪਣੇ ਧਾਰਮਿਕ ਵਿਸ਼ਵਾਸ ਅਨੁਸਾਰ ਪੰਜ ਕਕਾਰ ਸਰੀਰ ਨਾਲ ਧਾਰਨ ਕੀਤੇ ਹੋਏ ਸਨ। ਇਹ ਘਟਨਾ ਨਾ ਸਿਰਫ਼ ਧਾਰਮਿਕ ਆਜ਼ਾਦੀ ਦੇ ਮੂਲ ਅਧਿਕਾਰਾਂ ਦਾ ਉਲੰਘਣ ਹੈ, ਸਗੋਂ ਇੱਕ ਯੋਗ ਅਤੇ ਮੇਹਨਤੀ ਬੇਟੀ ਦੇ ਭਵਿੱਖ ਉੱਤੇ ਵੀ ਵੱਡਾ ਘਾਟਕ ਪੱਠ ਹੈ। ਭਾਰਤੀ ਸੰਵਿਧਾਨ ਹਰੇਕ ਨਾਗਰਿਕ ਨੂੰ ਆਪਣੇ ਧਰਮ ਨੂੰ ਮਨਣ, ਪ੍ਰਗਟ ਕਰਨ ਅਤੇ ਅਮਲ ਕਰਨ ਦੀ ਆਜ਼ਾਦੀ ਦਿੰਦਾ ਹੈ।
ਡਾ. ਦਲਜੀਤ ਸਿੰਘ ਚੌਹਾਨ, ਰਾਜ ਪ੍ਰਧਾਨ (ਪੰਜਾਬ) ਵੱਲੋਂ ਆਂ ਕਿਹਾ ਗਿਆ ਹੈ ਕਿ ਗੁਰੂ ਗਿਆਨ ਨਾਥ ਵਾਲਮੀਕੀ ਧਰਮ ਸਮਾਜ (ਰਜਿ.), ਭਾਰਤ ਪਾਵਨ ਵਾਲਮੀਕੀ ਤੀਰਥ, ਅੰਮ੍ਰਿਤਸਰ ਵੱਲੋਂ ਇਸ ਘਟਨਾ ਦੀ ਭਰਪੂਰ ਨਿੰਦਾ ਕੀਤੀ ਜਾਂਦੀ ਹੈ। ਅਸੀਂ ਰਾਜਸਥਾਨ ਸਰਕਾਰ ਅਤੇ ਸੰਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਜ਼ੋਰਦਾਰ ਮੰਗ ਕਰਦੇ ਹਾਂ ਕਿ ਇਸ ਘਟਨਾ ਦੀ ਤੁਰੰਤ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਬੀਬੀ ਗੁਰਪ੍ਰੀਤ ਕੌਰ ਨੂੰ ਮੁੜ ਜੂਡੀਸ਼ੀਅਲ ਪ੍ਰੀਖਿਆ ਦੇਣ ਦਾ ਨਿਆਂਪੂਰਨ ਮੌਕਾ ਦਿੱਤਾ ਜਾਵੇ।
ਇਸੇ ਨਾਲ ਬੀਬੀ ਗੁਰਪ੍ਰੀਤ ਕੌਰ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਇਸ ਮਾਮਲੇ ਉੱਤੇ ਜਲਦੀ ਤੋਂ ਜਲਦੀ ਕੋਈ ਠੋਸ ਕਾਰਵਾਈ ਨਾ ਹੋਈ, ਤਾਂ ਉਹ ਇਸ ਧਾਰਮਿਕ ਅਤੇ ਸੰਵੈਧਾਨਕ ਅਨਿਆਇ ਖ਼ਿਲਾਫ਼ ਵੱਡਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਵੇਗੀ।




