ਕਿਸ ਮੇ ਕਿਤਨਾ ਹੈ ਦਮ ਵਿੱਚ ਗੰਗਾ ਅਬਲੂ ਕੀ ਸਕੂਲ ਦੀ ਵਿਦਿਆਰਥਣ ਜੈਸਮੀਨ ਕੌਰ ਫਾਈਨਲ ਵਿੱਚ ਪਹੁੰਚੀ
ਜਸਮੀਨ ਕੌਰ ਨੂੰ ਸਕੂਲ ਪਹੁੰਚਣ ਤੇ ਵਧਾਈ ਦਿੰਦੇ ਹੋਏ ਪ੍ਰਿੰਸੀਪਲ ਸਰਦਾਰ ਸਾਧੂ ਸਿੰਘ ਰੋਮਾਣਾ ਅਤੇ ਸਟਾਫ ਮੈਂਬਰ

ਮੋਗਾ 08 ਅਕਤੂਬਰ ( ਚਰਨਜੀਤ ਸਿੰਘ ) ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਟੇਲੈਂਟਡ ਬੱਚਿਆਂ ਦੀ ਪਰਖ ਲਈ ਕੀਤੇ ਪ੍ਰੋਗਰਾਮ ਕਿਸ ਮੇਂ ਕਿਤਨਾ ਹੈ ਦਮ ਅਧੀਨ ਸ਼ੁਰੂ ਕੀਤੇ ਡਾਂਸ ਪ੍ਰੋਗਰਾਮ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਦੀ ਦਸਵੀਂ ਸ਼੍ਰੇਣੀ ਦੀ ਵਿਦਿਆਰਥਣ ਜਸਮੀਨ ਕੌਰ ਪੁੱਤਰੀ ਸਰਦਾਰ ਗੁਰਪ੍ਰੀਤ ਸਿੰਘ ਨੰਬਰਦਾਰ ਫ਼ਾਇਨਲ ਮੁਕਾਬਲੇ ਵਿੱਚ ਪਹੁੰਚ ਕੇ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ, ਸਕੂਲ ਪਹੁੰਚਣ ਤੇ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਤੇ ਸਮੂਹ ਸਟਾਫ ਨੇ ਮੂੰਹ ਮਿੱਠਾ ਕਰਵਾ ਕੇ ਜਸਮੀਨ ਦੇ ਪਰਿਵਾਰ ਨੂੰ ਵਧਾਈ ਅਤੇ ਅਸ਼ੀਰਵਾਦ ਦਿੱਤਾ ਇਸ ਮੌਕੇ ਗੁਰਬਖਸ਼ ਸਿੰਘ ਲੈਕਚਰਾਰ ਅਲਪਨਾ ਖੇੜਾ ਛਿੰਦਰਪਾਲ ਕੌਰ ਸਿੱਧੂ ਸੁਖਮੰਦਰ ਕੌਰ ਹਰਜੀਤ ਸਿੰਘ ਸੂਬਾ ਸਿੰਘ ਬਰਾਡ਼ ਮਾਇਆ ਦੇਵੀ ਰਜਨੀ ਬਾਲਾ ਗਗਨ ਜੈਨ ਗਗਨਦੀਪ ਸਿੰਘ ਰੇਸ਼ਮ ਸਿੰਘ ਕੁਲਦੀਪ ਸਿੰਘ ਕੰਪਿਊਟਰ ਟੀਚਰ ਸਰਬਜੀਤ ਕੌਰ ਲੱਛਮੀ ਦੇਵੀ ਆਦਿ ਸ਼ਾਮਲ ਸਨ ।
ਆਪ ਜੀ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਜਦੋਂ ਦੇ ਪ੍ਰਿੰਸੀਪਲ ਰੋਮਾਣਾ ਜੀ ਨੇ ਚਾਰਜ ਸੰਭਾਲਿਆ ਹੈ ਉਸ ਦਿਨ ਤੋਂ ਹੀ ਗੰਗਾ ਸਕੂਲ ਦੀ ਬੱਲੇ ਬੱਲੇ ਹੋ ਗਈ ਹੈ । ਫਾਸਟ ਨਿਊਜ ਪੰਜਾਬ ਵੀ ਆਪ ਜੀ ਦੀ ਸਫਲਤਾ ਤੇ ਸਭ ਨੂੰ ਮੁਬਾਰਕਬਾਦ ਦਿੰਦਾ ਹੈ । ਮੋਗਾ ਤੋਂ ਚਰਨਜੀਤ ਸਿੰਘ ਦੀ ਰਿਪਰੋਟ




