WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ
Trending

ਕਿਸਾਨ ਗੁਰਜੰਟ 300 ਏਕੜ ਰਕਬੇ ਵਿੱਚ ਫ਼ਸਲੀ ਰਹਿੰਦ ਖੂੰਹਦ ਅੱਗ ਲਗਾਏ ਬਿਨ੍ਹਾਂ ਕਰ ਰਿਹੈ ਖੇਤੀ

ਖੇਤੀਬਾੜੀ ਵਿਭਾਗ ਤੋਂ ਸਿਫਾਰਿਸ਼ਸ਼ੁਦਾ ਸੰਦ ਵਰਤਕੇ ਵਾਤਾਵਰਨ ਅਤੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਅ ਜਾ ਸਕਦੈ-ਗੁਰਜੰਟ ਸਿੰਘ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10
ਮੋਗਾ  6 ਅਕਤੂਬਰ ( ਚਰਨਜੀਤ ਸਿੰਘ )  ਜ਼ਿਲ੍ਹਾ ਮੋਗਾ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਪਿੰਡ ਬੱਧਨੀਂ ਕਲਾਂ ਦਾ ਅਗਾਂਹਵਧੂ ਕਿਸਾਨ ਸ੍ਰ. ਗੁਰਜੰਟ ਸਿੰਘ ਪੁੱਤਰ ਸ੍ਰ. ਸੁਖਜਿੰਦਰ ਸਿੰਘ 300 ਏਕੜ ਰਕਬੇ ਦੀ ਖੇਤੀ ਬਿਨ੍ਹਾਂ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਕਰ ਰਿਹਾ ਹੈ।
  ਕਿਸਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਕੋਲ ਆਪਣੇ 25 ਕਿੱਲੇ ਜ਼ਮੀਨ ਅਤੇ 275 ਏਕੜ ਰਕਬੇ ਨੂੰ ਉਹ ਠੇਕੇ ਉੱਪਰ ਲੈ ਕੇ ਕੁੱਲ 300 ਕਿਲ੍ਹਿਆਂ ਦੇ ਰਕਬੇ ਉੱਪਰ ਖੇਤੀਕ ਰ ਰਿਹਾ ਹੈ। ਉਸਨੇ ਕਿਹਾ ਕਿ ਉਸਨੇ 8 ਸਾਲ ਪਹਿਲਾਂ ਖੇਤੀਬਾੜੀ ਵਿਭਾਗ ਦੇ ਜਾਗਰੂਕਤਾ ਕੈਂਪਾਂ ਤੋਂ ਸੇਧ ਲੈ ਕੇ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਉਣੀ ਛੱਡ ਦਿੱਤੀ ਸੀ ਅਤੇ ਅੱਜ ਤੱਕ ਉਹ ਬਿਨ੍ਹਾਂ ਅੱਗ ਲਗਾਏ ਵਾਤਾਵਰਨ ਪੱਖੀ ਖੇਤੀ ਕਰ ਰਿਹਾ ਹੈ।
ਉਸਨੇ ਕਿਹਾ ਕਿ ਉਹ ਆਲੂ ਅਤੇ ਕਣਕ ਦੀ ਖੇਤੀ ਕਰ ਰਿਹਾ ਹੈ। ਖੇਤੀਬਾੜੀ ਵਿਭਾਗ ਦੀਆਂ ਸਿਪਾਰਿਸ਼ਾਂ ਤੇ ਉਹ ਫ਼ਸਲ ਬੀਜਣ ਲਈ ਖੇਤ ਦੀ ਤਿਆਰੀ ਪਲਾਓ, ਮਲਚਰ, ਰੋਟਾਵੇਟਰ ਅਤੇ ਸੁਪਰ ਸੀਡਰ ਆਦਿ ਵਾਤਾਵਰਨ ਪੱਖੀ ਸੰਦਾਂ ਨਾਲ ਕਰਦਾ ਹੈ।
ਉਸਨੇ ਕਿਹਾ ਕਿ ਉਹ ਫ਼ਸਲੀ ਰਹਿੰਦ ਖੂੰਹਦ ਨੂੰ ਸਾੜਨ ਨਾਲ ਹੋਣ ਵਾਲੀਆਂ ਮਨੁੱਖੀ ਬਿਮਾਰੀਆਂ ਤੋਂ ਭਲੀ ਭਾਂਤ ਜਾਣੂੰ ਹੈ ਅਤੇ ਉਸਨੂੰ ਮਾਣ ਹੈ ਕਿ ਉਹ ਵਾਤਾਵਰਨ ਪੱਖੀ ਖੇਤੀ ਕਰਕੇ ਮਨੁੱਖੀ ਜਿੰਦਗੀਆਂ ਅਤੇ ਵਾਤਾਵਰਨ ਨੂੰ ਬਚਾਉਣ ਵਿੱਚ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ।
ਉਸਨੇ ਕਿਹਾ ਕਿ ਪਰਾਲੀ ਸਾੜਨ ਨਾਲ ਨਿਕਲਣ ਵਾਲੇ ਧੂੰਏਂ ਨਾਲ ਜਿੱਥੇ ਵਾਤਾਵਰਨ ਅਤੇ ਮਨੁੱਖੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ ਉੱਥੇ ਕਿਸਾਨ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਉਸਨੇ ਕਿਹਾ ਕਿ ਪਰਾਲੀ ਨੂੰ ਨਾ ਸਾੜਨ ਦੇ ਅਨੇਕਾਂ ਫਾਇਦੇ ਹੁੰਦੇ ਹਨ ਜਿਵੇਂ ਕਿ ਜ਼ਮੀਨ ਵਿੱਚ ਲਘੂ ਤੱਤ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਆਰਗੈਨਿਕ ਮਾਦੇ ਦੀ ਪੂਰਤੀ ਹੁੰਦੀ ਹੈ।
Fast News Punjab

Related Articles

Back to top button