ਜਵਾਹਾਰ ਨਵੋਦਿਆ ਵਿਦਿਆਲਿਆ ਵਿੱਚ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੇ ਦਾਖਲੇ ਲਈ ਆਨਲਾਈਨ ਰਜਿਸਟ੍ਰੇਸ਼ਨ 30 ਅਕਤੂਬਰ ਤੱਕ
ਪ੍ਰਵੇਸ਼ ਪ੍ਰੀਖਿਆ 8 ਫਰਵਰੀ ਨੂੰ ਹੋਵੇਗੀ ਆਯੋਜਿਤ-ਪ੍ਰਿੰਸੀਪਲ ਰਾਕੇਸ਼ ਕੁਮਾਰ ਮੀਣਾ

ਮੋਗਾ 4 ਅਕਤੂਬਰ:-ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ (ਮੋਗਾ) ਵਿੱਚ ਨੌਵੀਂ ਅਤੇ ਗਿਆਰ੍ਹਵੀਂ ਜਮਾਤ ‘ਚ ਦਾਖਲੇ ਲਈ ਆਨਲਾਈਨ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਹਨ। ਕੋਈ ਵੀ ਉਮੀਦਵਾਰ ਜੋ ਇਸ ਸਮੇਂ ਮੋਗਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਅੱਠਵੀਂ/ਦਸਵੀਂ ਜਮਾਤ ਵਿੱਚ ਪੜ੍ਹ ਰਿਹਾ ਹੋਵੇ । ਨੌਵੀਂ ਜਮਾਤ ਵਿੱਚ ਦਾਖਲੇ ਲਈ ਵਿਦਿਆਰਥੀ ਦੀ ਜਨਮ ਮਿਤੀ 1.5.2010 ਤੋਂ 31.7.2012 (ਦੋਨੋਂ ਸ਼ਾਮਿਲ) ਅਤੇ ਗਿਆਰਵ੍ਹੀਂ ਜਮਾਤ ਦੇ ਦਾਖਲੇ ਲਈ ਵਿਦਿਆਰਥੀ ਦੀ ਉਮਰ 1.6.2008 ਤੋਂ 31.7.2010 (ਦੋਨੋਂ ਸ਼ਾਮਿਲ) ਵਿਚਕਾਰ ਹੋਣੀ ਚਾਹੀਦੀ ਹੈ। ਵਿਦਿਆਰਥੀ ਨੇ ਇਸੇ 2024-25 ਦੇ ਸੀਜ਼ਨ ਦਰਮਿਆਨ ਹੀ ਅੱਠਵੀਂ/ਦਸਵੀਂ ਪਾਸ ਕੀਤੀ ਹੋਵੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਵੋਦਿਆ ਵਿਦਿਆਲਿਆ ਲੋਹਾਰਾ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਕੁਮਾਰ ਮੀਣਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਵਿੱਚ ਸੈਸ਼ਨ 2025-26 ਵਿੱਚ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਵਿੱਚ ਦਾਖਲਾ ਲਈ ਪ੍ਰਵੇਸ਼ ਪ੍ਰੀਖਿਆ 8 ਫਰਵਰੀ, 2025 ਨੂੰ ਆਯੋਜਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਦਿਆਰਥੀ ਨਵੋਦਿਆ ਦੀ ਵੈਬਸਾਈਟ https://cbseitms.nic.in/2023/




