ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਜਨਤਕ ਜਥੇਬੰਦੀਆਂ ਦਾ ਵਫ਼ਦ ਦੁਬਾਰਾ ਏਡੀਸੀ ਮੁਕਤਸਰ ਨੂੰ ਮਿਲਿਆ ਮਿਰਤਕ ਕਿਸਾਨ ਆਗੂ ਦੀ ਮੌਤ ਬਾਅਦ ਨਹੀਂ ਹੋਇਆ ਕੋਈ ਹੱਲ ਜਥੇਬੰਦੀਆਂ ਨੇ ਦਿੱਤਾ 17 ਨਵੰਬਰ ਤੱਕ ਅਲਟੀਮੇਟਮ 18 ਤੋਂ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ।

ਸੀ੍ ਮੁਕਤਸਰ ਸਾਹਿਬ 14 ਨਵੰਬਰ (ਚਰਨਜੀਤ ਸਿੰਘ )
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਤੇ ਜ਼ਿਲ੍ਹਾ ਫ਼ਰੀਦਕੋਟ ਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਵਫਦ ਏ ਡੀ ਸੀ ਸ੍ਰੀ ਮੁਕਤਸਰ ਸਾਹਿਬ ਨੂੰ ਮਿਲਿਆ ਜਿਸ ਵਿੱਚ ਪਿਛਲੇ ਦਿਨੀਂ ਹੜ੍ਹ ਪੀੜਤ ਕਿਸਾਨਾਂ ਨੂੰ ਕਣਕ ਦਾ ਬੀਜ ਤੇ ਰਾਸ਼ਨ ਵੰਡ ਕੇ ਪਰਤ ਰਹੇ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪੇਅਕੱਪ ਗੱਡੀ ਦਾ ਰੋਡਵੇਜ਼ ਦੀ ਬੱਸ ਨਾਲ ਟੱਕਰ ਹੋਣ ਕਾਨ ਗੱਡੀ ਦੇ ਚਾਲਕ ਬਲਾਕ ਕਿਸਾਨ ਆਗੂ ਹਰਜੀਤ ਸਿੰਘ ਕੋਟਕਪੂਰਾ ਦੀ ਮੌਤ ਹੋ ਗਈ ਜਦੋਂ ਸਿਵਲ ਹਸਪਤਾਲ ਮੋਰਚਰੀ ਵਿਚ ਪਿਆ ਹੈ ਜਦੋਂ ਕਿ ਦੂਸਰਾ ਕਿਸਾਨ ਆਗੂ ਬਲਵੰਤ ਸਿੰਘ ਨੰਗਲ ਗੰਭੀਰ ਜਖਮੀ ਹੋ ਗਿਆ ਜੋ ਲੁਧਿਆਣਾ ਵਿਖੇ ਇਲਾਜ ਅਧੀਨ ਹੈ ਨੂੰ ਇੰਨਸਾਫ ਤੇ ਮੁਆਵਜ਼ੇ ਸਬੰਧੀ ਮੰਗ ਪੱਤਰ ਦਿੱਤਾ ਸੀ ਪਰ ਅਫਸੋਸ ਕਿ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਮੁਆਵਜ਼ਾ ਸਮੇਤ ਮੰਗਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਤਾਂ ਮਜਬੂਰਨ ਜਨਤਕ ਜਥੇਬੰਦੀਆਂ ਨੇ 17 ਨਵੰਬਰ ਤੋਂ ਡੀਸੀ ਦਫ਼ਤਰ ਮੁਕਤਸਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ ਕੀਤਾ ਅਤੇ ਨਾਅਰੇਬਾਜ਼ੀ ਵੀ ਕੀਤੀ। ਭਾਰਤੀ ਕਿਸਾਨ ਏਕਤਾ ਉਗਰਾਹਾਂ ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਫਰੀਦਕੋਟ ਜ਼ਿਲ੍ਹੇ ਦੇ ਜਨਰਲ ਸਕੱਤਰ ਨੱਥਾ ਸਿੰਘ ਰੋੜੀ ਕਪੂਰਾ ਆਗੂਆ ਨੇ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਜੋ ਪਿਛਲੇ ਤਿੰਨ ਮਹੀਨੇ ਪਹਿਲਾਂ ਹੜ੍ਹ ਦਾ ਆਉਣਾ ਸਰਕਾਰ ਦੀ ਗਲਤੀ ਤੇ ਸੋਚੀਂ ਸਮਝੀ ਚਾਲ ਮੁਤਾਬਕ ਵਾਪਰਿਆ ਜਦੋਂ ਕਿ ਵਿਗਿਆਨਕਾਂ ਮਾਹਰਾਂ ਤੇ ਮੋਸਮ ਵਿਭਾਗ ਨੇ ਜਨਵਰੀ ਵਿੱਚ ਹੀ ਭਾਰੀ ਬਾਰਸ਼ ਦੀ ਪੇਸ਼ਨਗੋਈ ਕਰ ਦਿੱਤੀ ਸੀ ਉਨਾਂ ਕਿਹਾ ਕਿ ਭਾਵੇਂ ਵੱਡੀ ਪੱਧਰ ਤੇ ਪੰਜਾਬ ਭਰ ਵਿੱਚੋਂ ਲਗਾਤਾਰ ਲੋਕਾਂ ਵੱਲੋਂ ਰਾਸ਼ਨ ਦਿੱਤਾ ਗਿਆ ਜ਼ਿਲ੍ਹਾ ਫਰੀਦਕੋਟ ਦੇ ਸਾਥੀ ਆਪਣੀਆਂ ਪੇਅਕਪ ਗੱਡੀਆਂ ਤੇ ਫਾਜਿਲਕਾ ਵਿਖੇ ਪੀੜਤਾਂ ਨੂੰ ਕਣਕ ਦਾ ਬੀਜ ਤੇ ਰਾਸ਼ਨ ਵੰਡ ਕੇ ਵਾਪਸ ਆ ਰਹੇ ਸਨ ਹਾਦਸਾਗ੍ਰਸਤ ਹੋ ਗਏ ਪਰ ਅਫਸੋਸ ਇਹ ਮੰਗ ਪੱਤਰ ਦੇਣ ਦੇ ਬਾਵਜੂਦ ਅਜੇ ਤੱਕ ਜਿਲਾ ਪ੍ਰਸ਼ਾਸਨ ਤੇ ਸਰਕਾਰ ਨੇ ਪੀੜਤ ਪਰਿਵਾਰਾਂ ਦੀ ਬਾਂਹ ਨਹੀਂ ਫੜੀ ਨਾ ਕੋਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉਹ ਮਜਬੂਰ ਜਥੇ ਬੰਦੀਆਂ ਨੇ ਫੈਸਲਾ ਕੀਤਾ ਕਿ18 ਨਵੰਬਰ ਤੋਂ ਅਣਮਿਥੇ ਸਮੇਂ ਦਾ ਧਰਨਾ ਡੀਸੀ ਦਫਤਰ ਮੁਕਤਸਰ ਅੱਗੇ ਦਿੱਤਾ ਜਾਵੇਗਾ। ਸ਼ਾਮਲ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸਹਾਇਕ ਸਕੱਤਰ ਗੁਰਮੀਤ ਸਿੰਘ ਬਿੱਟੂ ਅਜੈਬ ਸਿੰਘ ਮੱਲਣ ਜੋਗਿੰਦਰ ਸਿੰਘ ਬੁੱਟਰ ਸਰੀਂਹ ਹਰਪਾਲ ਸਿੰਘ ਚੀਮਾ ਧੂਲਕੋਟ ਮਾ ਗੁਰਚਰਨ ਸਿੰਘ ਅੰਗਰੇਜ਼ ਸਿੰਘ ਗੰਧੜ ਜ਼ਿਲ੍ਹਾ ਫ਼ਰੀਦਕੋਟ ਦੇ ਨਿਰਮਲ ਸਿੰਘ ਜਿਊਣਵਾਲਾ, ਜ਼ਿਲ੍ਹਾ ਆਗੂ ਤਾਰਾ ਸਿੰਘ ਰੋੜੀਕਪੂਰਾ, ਜਿਲਾ ਜਸਪ੍ਰੀਤ ਸਿੰਘ ਜੈਤੋ, ਬਲਾਕ ਜੈਤੋ ਪ੍ਰਧਾਨ ਜਗਜੀਤ ਸਿੰਘ ਜੈਤੋ, ਬਲਾਕ ਜੈਤੋ ਆਗੂ ਚਰਨਜੀਤ ਸਿੰਘ ਰਣ ਸਿੰਘ ਵਾਲਾ,ਸ਼ਿੰਦਰ ਸਿੰਘ ਰੋੜੀਕਪੂਰਾ, ਗੁਰਚਰਨ ਸਿੰਘ ਦਲ ਸਿੰਘ ਵਾਲਾ ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਕਾ ਸਿੰਘ ਖੁੰਡੇ ਹਲਾਲ, ਤਰਸੇਮ ਖੁੰਡੇ ਹਲਾਲ,ਜਸਵਿੰਦਰ ਸਿੰਘ ਸੰਗੂਧੌਣ ਆਦਿ ਕਿਸਾਨ ਹਾਜ਼ਰ ਸਨ। ਜਾਰੀ ਕਰਤਾ ਜਿਲਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈ ਆਣਾ, ਨੱਥਾ ਸਿੰਘ ਰੋੜੀ ਕਪੂਰਾ, 98551-77052, 9809600744





