ਅਰਲੀ ਬਰਡ ਪਲੇਵੇ ਸਕੂਲ ਵਿੱਚ ਬਾਲ ਦਿਵਸ ਤੇ ਬੱਚਿਆਂ ਨੂੰ ਜਾਦੂ ਦਿਖਾਇਆ ਗਿਆ।

ਮੋਗਾ-11-11-2024(Charanjit Singh):–ਅਰਲੀ ਬਰਡ ਪਲੇਵੇ ਸਕੂਲ ਰਾਮਗੰਜ ਮੰਡੀ ਗਲੀ ਨੰਬਰ : 07 ਨੇੜੇ ਸਕਸੈਸ ਕੋਚਿੰਗ ਸੈਂਟਰ ਵਿਖੇ ਸਥਿਤ ਹੈ। ਇਸ ਸਕੂਲ ਦੇ ਸ. ਲਖਵਿੰਦਰ ਸਿੰਘ (ਡਾਇਰੈਕਟਰ), ਸ੍ਰੀਮਤੀ ਮੰਜੂ ਮਲੋਤਰਾ (ਡਾਇਰੈਕਟਰ), ਸ਼੍ਰੀਮਤੀ ਸ਼ਬਨਮ ਬੇਦੀ (ਪ੍ਰਿੰਸੀਪਲ )ਅਤੇ ਸਕੂਲ ਦਾ ਹੋਰ ਸਟਾਫ। ਅਰਲੀ ਬਰਡ ਪਲੇਵੇ ਸਕੂਲ ਵਿੱਚ ਬਾਲ ਦਿਵਸ ਤੇ ਬੱਚਿਆਂ ਨੂੰ ਜਾਦੂ ਦਿਖਾਇਆ ਗਿਆ। ਜਿਸ ਵਿੱਚ ਜਾਦੂਗਰ ਜੀ. ਐਸ . ਸਮਰਾਟ ਨੇ 14 ਤਰਾਂ ਦੀਆਂ ਚੀਜ਼ਾਂ ਬਣਾ ਕੇ ਦਿਖਾਈਆਂ। ਜਿਸ ਵਿੱਚ ਅਖਬਾਰਾਂ ਦੀ ਮਾਲਾ ਬਣਾਈ, ਮੋਮਬੱਤੀ ਤੋਂ ਫੁੱਲਾਂ ਦੀ ਵਰਖਾ ਕਰਵਾਈ। ਜਿਸ ਨੂੰ ਦੇਖ ਕੇ ਬੱਚਿਆਂ ਨੂੰ ਬਹੁਤ ਆਨੰਦ ਆਇਆ। ਸਾਰੇ ਬੱਚੇ ਬਹੁਤ ਖੁਸ਼ ਸਨ। ਬੱਚਿਆਂ ਨੇ ਖੂਬ ਆਨੰਦ ਮਾਣਿਆ। ਸਾਰੇ ਬੱਚਿਆਂ ਨੇ ਇਸ ਤੋਂ ਬਾਅਦ ਡਾਂਸ ਪਾਰਟੀ ਕੀਤੀ। ਸਾਰੇ ਬੱਚੇ ਬਹੁਤ ਖੁਸ਼ ਸਨ। ਅਰਲੀ ਬਰਡ ਪਲੇਵੇ ਸਕੂਲ ਦੀ ਸਾਰੀ ਟੀਮ ਨੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਜਿਸ ਨੂੰ ਚਾਚਾ ਨਹਿਰੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਬੱਚਿਆਂ ਨੂੰ ਖੁਸ਼ ਕਰਨ ਵਿੱਚ ਯੋਗਦਾਨ ਪਾਇਆ ਤੇ ਸਫਲ ਵੀ ਹੋਏ। ਸਾਰੇ ਬੱਚੇ ਬਹੁਤ ਖੁਸ਼ ਸਨ।




