ਸਰਕਾਰੀ ਹਾਈ ਸਕੂਲ ਕੋਠੀ ਮੱਲੀਆਂ ਵਾਲਾ ਵਿਖੇ ਜਿਲਾ ਬਾਲ ਸੁਰੱਖਿਆ ਯੂਨਿਟ ਮੋਗਾ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ।

ਮੋਗਾ 13 ਦਸੰਬਰ ( ਚਰਨਜੀਤ ਸਿੰਘ ) ਡਿਪਟੀ ਕਮਿਸ਼ਨਰ ਮੋਗਾ ਅਤੇ ਜਿਲਾ ਪ੍ਰੋਗਰਾਮ ਅਫ਼ਸਰ ਮੋਗਾ ਦੇ ਦਿਸ਼ਾ ਨਿਰਦੇਸ਼ ਤਹਿਤ ਜਿਲਾ ਬਾਲ ਸੁਰੱਖਿਆ ਯੂਨਿਟ ਮੋਗਾ ਵੱਲੋਂ ਮਿਤੀ 12-12-22 ਦਿਨ ਸੋਮਵਾਰ ਨੂੰ ਸਰਕਾਰੀ ਹਾਈ ਸਕੂਲ ਕੋਠੀ ਮੱਲੀਆਂ ਵਾਲਾ ਵਿਖੇ ਵਿਸ਼ੇਸ਼ ਸੇਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਸੁਖਵੀਰ ਕੌਰ ਸਿੱਧੂ ਅਤੇ ਸਮਾਜ ਸੇਵੀ ਸ੍ਰੀਮਤੀ ਚੰਚਲ ਗੋਇਲ ਜੀ ਨੇ ਵਿਦਿਆਰਥੀਆਂ ਨੂੰ ਬਾਲ ਅਧਿਕਾਰਾਂ ਅਤੇ ਕਾਨੂੰਨਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵਿਦਿਆਰਥੀਆਂ ਨੂੰ ਭਵਿਖ ਦੇ ਜਾਗਰੂਕ ਨਾਗਰਿਕ ਬਣਨ ਲਈ ਖੂਬ ਮਨ ਲਗਾ ਕੇ ਪੜਾਈ ਕਰਨ ਲਈ ਪ੍ਰੇਰਿਤ ਕੀਤਾ। ਕਿਉਂਕਿ ਅੱਜ ਦੇ ਵਿਦਿਆਰਥੀਆਂ ਨੇ ਹੀ ਕੱਲ ਨੂੰ ਨਰੋਏ ਸਮਾਜ ਦੀ ਸਿਰਜਨਾ ਕਰਨੀ ਹੈ । ਇਸ ਮੋਕੇ ਉਹਨਾਂ ਵਲੋਂ ਵਿਦਿਆਥੀਆਂ ਨੂੰ ਉਤਸਾਹਿਤ ਕਰਨ ਹਿਤ 150 ਜਮੈਟਰੀ ਬਾਕਸ ਵੰਡੇ ਗਏ । ਅਧਿਕਾਰੀ ਵਿਦਿਆਰਥੀਆਂ ਦੇ ਅਨੁਸ਼ਾਸ਼ਨ ਤੋਂ ਬੇਹਦ ਪ੍ਰਭਾਵਤ ਸਨ ਸਕੂਲ ਇੰਚਾਰਜ ਸ੍ਰੀਮਤੀ ਆਤਾ ਬਜਾਜ ਅਤੇ ਸਮੂਹ ਸਟਾਫ਼ ਮੈਂਬਰਾਂ ਵੱਲੋ ਅਧਿਕਾਰੀਆ ਦਾ ਸਵਾਗਤ ਕੀਤਾ ਗਿਆ ਅਤੇ ਹਰ ਪੱਖੋ ਭਰਭੂਰ ਸਹਿਯੋਗ ਦਿਤਾ ਗਿਆ । ਇਸ ਸਮੇ ਕੰਪਿਊਟਰ ਅਧਿਆਪਕ ਦੀ ਭੂਮਿਕਾ ਵੀ ਸ਼ਲਾਘਾ ਯੋਗ ਰਹੀ ਮੋਗਾ ਤੋਂ ਚਰਨਜੀਤ ਸਿੰਘ ਦੀ ਰਿਪੋਰਟ ।





