ਟੀ.ਬੀ. ਦੀ ਬਿਮਾਰੀ ਤੋਂ ਬਚਾਅ ਬਾਰੇ ਜਾਗਰੂਕਤਾ ਜ਼ਰੂਰੀ – ਸਿਵਿਲ ਸਰਜਨ

ਮੋਗਾ 14 ਨਵੰਬਰ (ਚਰਨਜੀਤ ਸਿੰਘ )
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਆਈ ਏ ਐਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ
ਟੀ.ਬੀ. ਮੁਕਤ ਭਾਰਤ ਅਭਿਆਨ ਤਹਿਤ ਟੀ ਬੀ ਦੀ ਬਿਮਾਰੀ ਤੋਂ ਮੁਕਤੀ ਲਈ ਜਾਗਰੂਕਤਾ ਕੀਤਾ ਜਾ ਰਿਹਾ ਹੈ। ਇਸ ਮੌਕੇ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਨੇ ਕਿਹਾ ਕਿ ਟੀ ਬੀ ਬਿਮਰੀਂ ਤੋ ਘਬਰਾਉਣ ਦੇ ਲੋੜ ਨਹੀਂ ਹੁਣ ਵੱਡੇ ਪੱਧਰ ਅਤੇ ਹਾਈ ਟੈਕਨੋਲੋਜੀ ਨਾਲ ਇਸਦਾ ਇਲਾਜ ਸੰਭਵ ਹੈ ਸਮੇ ਸਮੇਂ ਤੇ ਮੈਡੀਕਲ ਖੇਤਰ ਵਿੱਚ ਇਸ ਬਿਮਾਰੀ ਪ੍ਰਤੀ ਨਵੀਆਂ ਖੋਜਾਂ ਹੋ ਰਹੀਆਂ ਹਨ।ਇਸ ਲਈ ਟੀ ਬੀ ਦੀ ਬਿਮਾਰੀ ਬਾਰੇ ਜਾਗਰੁਕ ਹੋਣਾ ਜਰੂਰੀ ਹੈ। ਇਸ ਮੌਕੇ ਜਿਲਾ ਟੀ ਬੀ ਅਫਸਰ ਡਾਕਟਰ ਗੌਰਵ ਪ੍ਰੀਤ ਸਿੰਘ ਸੋਢੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਟੀ.ਬੀ. (ਖੁੰਘ ਰੋਗ) ਇੱਕ ਸੰਕਰਾਮਕ ਬਿਮਾਰੀ ਹੈ ਜੋ ਮਾਇਕੋਬੈਕਟੀਰੀਅਮ ਟਿਊਬਰਕੁਲੋਸਿਸ ਨਾਮਕ ਜੀਵਾਣੂ ਨਾਲ ਹੁੰਦੀ ਹੈ। ਇਹ ਬਿਮਾਰੀ ਮੁੱਖ ਤੌਰ ‘ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਹਵਾ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲ ਸਕਦੀ ਹੈ।ਸਿਹਤ ਵਿਭਾਗ ਮੋਗਾ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਟੀ.ਬੀ. ਦੀ ਬਿਮਾਰੀ ਤੋਂ ਬਚਾਅ ਲਈ ਹੇਠ ਲਿਖੇ ਉਪਾਅ ਅਪਣਾਏ ਜਾਣ ਬਚਾਅ ਲਈ ਜਰੂਰੀ ਸਲਾਹਾਂ ਦਿੰਦੇ ਹੋਏ ਟੀ.ਬੀ. ਨਾਲ ਪੀੜਤ ਵਿਅਕਤੀ ਖੰਘਦਿਆਂ ਜਾਂ ਛੀਕਦਿਆਂ ਮੂੰਹ ਤੇ ਰੁਮਾਲ ਜਾਂ ਰੁਮਾਲੀ ਕਾਗਜ਼ ਜ਼ਰੂਰ ਰੱਖੇ। ਮਰੀਜ਼ ਨੂੰ ਵਧੀਆ ਹਵਾ ਵਾਲੇ ਕਮਰੇ ਵਿੱਚ ਰਹਿਣਾ ਚਾਹੀਦਾ ਹੈ।ਟੀ.ਬੀ. ਦੇ ਮਰੀਜ਼ ਦੇ ਨੇੜੇ ਰਹਿਣ ਵਾਲਿਆਂ ਦੀ ਨਿਯਮਿਤ ਜਾਂਚ ਕਰਵਾਈ ਜਾਵੇ। ਬੱਚਿਆਂ ਨੂੰ ਬੀ.ਸੀ.ਜੀ. ਟੀਕਾ ਲਗਵਾਇਆ ਜਾਵੇ — ਇਹ ਟੀ.ਬੀ. ਤੋਂ ਬਚਾਅ ਲਈ ਮਹੱਤਵਪੂਰਨ ਹੈ।ਖੰਘ ਜਾ ਬੁਖ਼ਾਰ 2 ਹਫ਼ਤੇ ਤੋਂ ਵੱਧ ਰਹਿਣ ‘ਤੇ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਜਾਂ ਡੀ.ਓ.ਟੀ. ਸੈਂਟਰ ‘ਤੇ ਜਾਓ।ਡਾਕਟਰ ਵਲੋਂ ਦਿੱਤੀ ਦਵਾਈਆਂ ਪੂਰੀ ਮਿਆਦ ਤੱਕ ਨਿਯਮਿਤ ਤੌਰ ‘ਤੇ ਲਓ, ਬਿਨਾਂ ਰੋਕੇ। ਸਰਕਾਰ ਵਲੋਂ ਮੁਫ਼ਤ ਸਹੂਲਤਾਂ ਸਰਕਾਰੀ ਹਸਪਤਾਲਾਂ ਤੇ ਡੀ.ਓ.ਟੀ. ਕੇਂਦਰਾਂ ‘ਤੇ ਟੀ.ਬੀ. ਦੀ ਜਾਂਚ ਅਤੇ ਇਲਾਜ ਪੂਰੀ ਤਰ੍ਹਾਂ ਮੁਫ਼ਤ ਹੈ। ਮਰੀਜ਼ਾਂ ਨੂੰ ਇਲਾਜ ਦੌਰਾਨ ਪੋਸ਼ਣ ਸਮਰਥਨ ਯੋਜਨਾ ਤਹਿਤ ਆਰਥਿਕ ਮਦਦ ਵੀ ਪ੍ਰਦਾਨ ਕੀਤੀ ਜਾਂਦੀ ਹੈ। ਜਿਲਾ ਟੀ ਬੀ ਅਫਸਰ ਨੇ ਅਪੀਲ ਕਰਦਿਆਂ ਕਿਹਾ ਕਿ ਟੀ.ਬੀ. ਦਾ ਇਲਾਜ ਸੰਭਵ ਹੈ। ਇਸ ਤੋਂ ਡਰੋ ਨਾ — ਇਸ ਬਾਰੇ ਜਾਣਕਾਰੀ ਪ੍ਰਾਪਤ ਕਰੋ, ਸਮੇਂ ਸਿਰ ਜਾਂਚ ਕਰਵਾਓ ਅਤੇ ਇਲਾਜ ਪੂਰਾ ਕਰੋ। ਟੀ.ਬੀ. ਮੁਕਤ ਪੰਜਾਬ ਬਣਾਉਣ ਲਈ ਸਾਰੇ ਨਾਗਰਿਕਾਂ ਦਾ ਸਹਿਯੋਗ ਲਾਜ਼ਮੀ ਹੈ। ਇਸ ਮੌਕੇ ਓਹਨਾ ਨਾਲ ਡਾਕਟਰ ਰੀਤੂ ਜੈਨ ਡੀ ਐੱਫ ਪੀ ਓ, ਚਰਨ ਕੌਰ ਸੁਪਰਡੈਂਟ,ਗੁਰਬਚਨ ਸਿੰਘ ਕੰਗ ਸੁਪਰਡੈਂਟ, ਪਰਵੀਨ ਸ਼ਰਮਾ ਡੀ ਪੀ ਐਮ , ਵਿਕਾਸ ਕੁਮਾਰ , ਲਖਵੀਰ ਕੌਰ, ਬਲਰਾਜ ਸਿੰਘ ਰੌਲੀ ਸੀਨੀਅਰ ਸਹਾਇਕ, ਸੁਮੀਤ ਬਜਾਜ, ਸੁਖਜੀਤ ਸਿੰਘ ਬਧਨੀ ਕਲਾਂ,ਬਲਜੀਤ ਸਿੰਘ ਧਰਮਕੋਟ, ਸ਼ਾਇਨਾ, ਵਿਪਿਨ ਕੁਮਾਰ, ਸੁਖਬੀਰ ਸਿੰਘ ਟਿ. ਬੀ ਸੁਪਰਵਾਈਜ਼ਰ, ਸਿੰਘ ਰਮਨ ਕੁਮਾਰ ਅਤੇ ਅੰਮ੍ਰਿਤ ਸ਼ਰਮਾ ਵੀ ਹਾਜ਼ਿਰ ਸਨ।




